ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ) ਸਰਬ ਸਾਂਝਾ ਦਰਬਾਰ ਚੁਸਮਾ ਸਰਕਾਰ ਜੀ ਦਾ 26ਵਾਂ ਸਲਾਨਾ ਜੋੜ ਮੇਲਾ ਨਗਰ ਪੰਚਾਇਤਾਂ, ਐਨ ਆਰ ਆਈ ਅਤੇ ਸੰਗਤਾਂ ਦੇ ਸਹਿਯੋਗ ਨਾਲ ਇਸ ਵਾਰ 25 ਮਾਰਚ ਦਿਨ ਮੰਗਲਵਾਰ ਸ਼ਾਮ 4 ਵਜੇ ਆਰੰਭ ਹੋਵੇਗਾ। ਦਰਬਾਰ ਉੱਚਾ ਪਿੰਡ ਨੱਥੇਵਾਲ ਨਹਿਰ ਨਜ਼ਦੀਕ ਪਿੰਡ ਸਰਹਾਲੀ ਵਿਖੇ ਸਥਿੱਤ ਹੈ।
ਇਹ ਮੇਲਾ ਪਿਛਲੀ 25 ਮਾਰਚ ਅਜਮੇਰ ਸ਼ਰੀਫ ਤੋਂ ਗੱਦੀ ਨਸ਼ੀਨ ਸਾਈ ਨਾਦਰ ਅਲੀ ਸ਼ਾਹ ਜੀ ਦੁਆਰਾ ਸਾਈ ਬਲਕਾਰ ਸਾਬਰੀ ਜੀ ਨੂੰ ਪਗੜੀ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸ ਖੁਸ਼ੀ ਵਿੱਚ ਇਹ 25 ਮਾਰਚ ਦਾ ਮੇਲਾ ਰੱਖਿਆ ਗਿਆ ਹੈ। ਮੇਲਾ ਸ਼ਾਮ 4 ਵਜੇ ਸੁਰੂ ਕੀਤਾ ਜਾਵੇਗਾ। ਜਿਸ ਵਿੱਚ ਪ੍ਰਸਿੱਧ ਕਲਾਕਾਰ ਅਸਲਮ ਕਵਾਲ ਤੇ ਨਕਾਲ ਪਾਰਟੀ ਆਪਣਾ ਪ੍ਰੋਗਰਾਮ ਪੇਸ਼ ਕਰਨਗੇ। ਮੇਲੇ ਦੌਰਾਨ ਬਾਬਾ ਜੀ ਦਾ ਭੰਡਾਰਾ ਅਟੁੱਟ ਵਰਤਾਇਆ ਜਾਵੇਗਾ। ਸਮੂਹ ਸੰਗਤ ਨੂੰ ਪੂਰਜੋਰ ਅਪੀਲ ਹੈ ਕਿ ਦਰਬਾਰ ਤੇ ਪਹੁੰਚ ਕੇ ਮੇਲੇ ਦੀ ਰੌਣਕ ਵਧਾਓ।
ਵਲੋ :- ਸਾਈ ਬਲਕਾਰ ਸਾਬਰੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj