ਸਮਾਜ ਵੀਕਲੀ (ਸਮਾਜ ਵੀਕਲੀ) ਸੰਦੀਪ ਸਿੰਘ ਬਖੋਪੀਰ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਦਾਮਪੁਰ ਵਿਖੇ ਡੀ.ਪੀ ਅਧਿਆਪਕ ਰਸ਼ਪਾਲ ਸਿੰਘ ਜੀ ਦੀ ਰਹਿਨੁਮਾਈ ਹੇਠ 1 ਜੂਨ ਤੋਂ ਛੇਵੀਂ ਅਤੇ ਬਾਰਵੀਂ ਜਮਾਤ ਦੇ 60 ਵਿਦਿਆਰਥੀਆਂ ਦਾ ਇੱਕ ਸਪੋਰਟਸ ਸਮਰ ਕੈਂਪ ਚੱਲ ਰਿਹਾ ਹੈ। ਜਿਸ ਵਿੱਚ ਵਿਦਿਆਰਥੀਆਂ ਨੂੰ ਸਾਡੀ ਅੰਤਰਰਾਸ਼ਟਰੀ ਖੇਡ ਹਾਕੀ ਦੇ ਵਿਸ਼ੇਸ਼ ਗੁਰ ਡੀ ਪੀ ਅਧਿਆਪਕ ਰਸ਼ਪਾਲ ਸਿੰਘ ਦੁਆਰਾ ਸਿਖਾਏ ਜਾਂਦੇ ਹਨ ਅਤੇ ਨਾਲ ਹੀ ਫੌਜ ਅਤੇ ਪੰਜਾਬ ਪੁਲਿਸ ਦੀ ਭਰਤੀ ਸਬੰਧੀ ਵੀ ਵਿਸ਼ੇਸ਼ ਤੌਰ ਤੇ ਸਿਖਲਾਈ ਦਿੱਤੀ ਜਾਂਦੀ ਹੈ । ਸਕੂਲ ਦੇ 60 ਬੱਚੇ ਜਿਨ੍ਹਾਂ ਵਿੱਚ 30 ਲੜਕੀਆਂ ਤੇ 30 ਲੜਕੇ ਹਨ, ਸਵੇਰੇ 5 ਵਜੇ ਤੋਂ 12 ਵਜੇ ਤੱਕ ਸਕੂਲ ਦੇ ਸਮਰ ਕੈਂਪ ਵਿੱਚ ਆਪਣੀ ਹਾਜ਼ਰੀ ਲਗਵਾਉਂਦੇ ਹਨ ,ਵਿਦਿਆਰਥੀਆਂ ਨੂੰ ਫਿਜੀਕਲੀ ਟ੍ਰੇਨਿੰਗ ਦੇ ਨਾਲ-ਨਾਲ ਸਰਕਾਰੀ ਨੌਕਰੀਆਂ ਲਈ ਮੁਕਾਬਲੇ ਦੀ ਪ੍ਰੀਖਿਆ ਦੀ ਪੜ੍ਹਾਈ ਸਬੰਧੀ ਵੀ ਪ੍ਰੇਰਿਤ ਕੀਤਾ ਜਾਂਦਾ ਹੈ।ਸਿਖਲਾਈ ਹਾਸਲ ਕਰ ਰਹੇ ਵਿਦਿਆਰਥੀਆਂ ਦੀ ਸਿਹਤ ਅਤੇ ਖੁਰਾਕ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ, ਵਿਦਿਆਰਥੀਆਂ ਨੂੰ ਟ੍ਰੇਨਿੰਗ ਦੇ ਦੌਰਾਨ ਚੰਗੇ ਭੋਜਨ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਹਰ ਰੋਜ਼ ਵਿਦਿਆਰਥੀਆਂ ਨੂੰ ਤਾਜ਼ਾ ਭੋਜਨ ਖਾਣ ਲਈ ਦਿੱਤਾ ਜਾਂਦਾ ਹੈ। ਇੱਕ ਜੂਨ ਤੋਂ ਸਾਰੇ ਖਿਡਿਆਰੀ ਬਹੁਤ ਹੀ ਉਤਸ਼ਾਹ ਨਾਲ ਇਸ ਕੈਂਪ ਵਿੱਚ ਭਾਗ ਲੈ ਰਹੇ ਹਨ ਰਸ਼ਪਾਲ ਸਿੰਘ ਡੀ ਪੀ( ਪ੍ਰਬੰਧਕ ਅਫ਼ਸਰ ਐਨ.ਐੱਸ.ਐੱਸ ਯੂਨਿਟ) ਦੁਆਰਾ ਜਾਣਕਾਰੀ ਦਿੰਦਿਆਂ ਕਿਹਾ ਗਿਆ ਕਿ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਅਜਿਹੇ ਉਪਰਾਲੇ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਹੀ ਸ਼ੁਰੂ ਹੋਣੇ ਚਾਹੀਦੇ ਹਨ । ਅਜਿਹਾ ਕਰਨ ਨਾਲ ਨੌਜਵਾਨ ਪੀੜ੍ਹੀ ਵਿੱਚ ਖੇਡ ਮੁਕਾਬਲੇ ਦੀ ਭਾਵਨਾ ਦੇ ਨਾਲ ਨਾਲ ਦੇਸ਼ ਸੇਵਾ ਦੀ ਭਾਵਨਾ ਦਾ ਵੀ ਵਿਕਾਸ ਹੁੰਦਾ ਹੈ ਅਤੇ ਵਿਦਿਆਰਥੀ ਨਸ਼ਿਆਂ ਦੀ ਭਿਆਨਕ ਮਾਰ ਤੋਂ ਵੀ ਬਚੇ ਰਹਿੰਦੇ ਹਨ ਤੇ ਆਪਣੇ ਮਿੱਥੇ ਨਿਸ਼ਾਨਿਆਂ ਨੂੰ ਹਾਸਲ ਕਰਨ ਵਿੱਚ ਵੀ ਸਫ਼ਲ ਹੁੰਦੇ ਹਨ। ਖ਼ਬਰ ਮਿਲਣ ਤੱਕ ਇਹ ਕੈਂਪ ਅਜੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਦਾਮਪੁਰ ਵਿਖੇ ਚੱਲ ਰਿਹਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly