ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਮਾਪਿਆਂ ਅਤੇ ਅਧਿਆਪਕਾਂ ਦਾ ਮਜਬੂਤ ਤਾਲਮੇਲ ਦਾ ਹੋਣਾ ਬਹੁਤ ਜਰੂਰੀ – ਸਤੀਸ਼ ਸੋਨੀ ਤੇ ਜਗਦੀਸ਼ ਰਾਏ

ਗੜ੍ਹਸ਼ੰਕਰ (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ) ਬੱਚਿਆਂ ਦਾ ਡਿਪਰੈਸ਼ਨ ਅਤੇ ਅੰਦਰੂਨੀ ਡਰ ਦੇ ਕਾਰਨ ਬੁਰੀ ਸੰਗਤ ਵਿੱਚ ਪੈ ਜਾਣਾ ਸਾਡੇ ਸਮਾਜ ਲਈ ਚਿੰਤਾ ਦਾ ਵਿਸ਼ਾ ਬਣਿਆਂ ਹੋਇਆ ਹੈ। ਜਿਸ ਕਾਰਨ ਅੱਜ ਹਰ ਇਕ ਮਾਂ ਬਾਪ ਆਪਣੇ ਬੱਚਿਆ ਦੇ ਭਵਿੱਖ ਲਈ ਚਿੰਤਤ ਹੈ। ਇਹ ਸ਼ਬਦ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਅਤੇ ਮੁੱਖ ਬੁਲਾਰਾ ਪੰਜਾਬ ਪ੍ਰੋ. ਜਗਦੀਸ਼ ਰਾਏ ਨੇ ਪ੍ਰੈਸ ਨਾਲ ਵਾਰਤਾ ਕਰਦੇ ਹੋਏ ਕਹੇ। ਉਨ੍ਹਾਂ ਕਿਹਾ ਕਿ ਵਰਤਮਾਨ ਸਮੇ ਵਿੱਚ ਜਿੰਨੀ ਕੁ ਰਫ਼ਤਾਰ ਨਾਲ ਅਸੀਂ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਹਾਂ ਉੱਨੀ ਹੀ ਸਪੀਡ ਨਾਲ ਸਾਡੇ ਬੱਚੇ ਮਾਨਸਿਕ ਦਬਾਅ ਵਿੱਚ ਆ ਰਹੇ ਹਨ। ਜਿਸ ਦਾ ਮੁੱਖ ਕਾਰਨ ਅੱਜ ਮਾਪਿਆਂ ਦੀਆਂ ਅਪਣੇ ਬੱਚਿਆਂ ਤੋਂ ਉਮੀਦਾਂ ਹਦ ਤੋ ਜਿਆਦਾ ਵਧ ਗਈਆਂ ਹਨ। ਬੱਚਿਆਂ ਦਾ ਭਵਿੱਖ ਧੁੰਦਲਾ ਹੋ ਰਿਹਾ ਹੈ। ਮਾਪਿਆਂ ਅਤੇ ਬੱਚਿਆਂ ਵਿੱਚ ਭਵਿੱਖ ਪ੍ਰਤੀ ਖਿੱਚੋਤਾਣ ਵਧ ਗਈ ਹੈ। ਜਿਸ ਕਾਰਨ ਬੱਚੇ ਅੱਜ ਮਾਨਸਿਕ ਤੌਰ ਤੇ ਕਮਜੋਰ ਹੁੰਦੇ ਜਾ ਰਹੇ ਹਨ ਅਤੇ ਉਹ ਜ਼ਿਆਦਾਤਰ ਮੌਕਿਆਂ ਤੇ ਅਸਫਲ ਹੁੰਦੇ ਜਾ ਰਹੇ ਹਨ । ਅਜਿਹੀ ਸਥਿਤੀ ਵਿੱਚ ਬੱਚਿਆਂ ਵਿੱਚ ਡਿਪਰੈੱਸ਼ਨ ਅਤੇ ਅੰਦਰੂਨੀ ਡਰ ਦੇ ਹਾਲਾਤ ਪੈਦਾ ਹੁੰਦੇ ਜਾ ਰਹੇ ਹਨ। ਜਿਸ ਕਰਨ ਉਹ ਜਾ ਤਾਂ ਬੁਰੀ ਸੰਗਤ ਵਿੱਚ ਫ਼ਸ ਜਾਂਦੇ ਹਨ ਜਾਂ ਨਸ਼ਿਆਂ ਦੀ ਚਪੇਟ ਵਿੱਚ ਆ ਰਹੇ ਹਨ ਜਾਂ ਹੋਰ ਘਾਤਕ ਫੈਸਲੇ ਲੈਣ ਲਈ ਮਜਬੂਰ ਹੋ ਜਾਂਦੇ ਹਨ। ਜਿਸ ਕਾਰਨ ਬੱਚਿਆਂ ਵਿੱਚ ਮਾਨਸਿਕ ਅਸੰਤੁਲਨ ਦੇ ਨਾਨ ਨਾਲ ਸਰੀਰਕ ਬੀਮਾਰੀਆਂ ਵੀ ਵਧ ਰਹੀਆਂ ਹਨ। ਛੋਟੀ ਉਮਰ ਵਿੱਚ ਹੀ ਹਾਰਟ ਅਟੈਕ ਦੇ ਕੇਸ ਚਿੰਤਾ ਦਾ ਵਿਸ਼ਾ ਹੈ। ਅਜਿਹੀ ਸਥਿਤੀ ਵਿੱਚ ਬੱਚਿਆਂ ਦੇ ਮਾਪਿਆਂ ਅਤੇ ਅਧਿਆਪਕਾਂ ਦੀ ਜਿਮੇਵਾਰੀ ਵਧ ਜਾਂਦੀ ਹੈ ਕਿ ਕਿਵੇਂ ਬੱਚਿਆ ਨੂੰ ਮਾਨਸਿਕ ਤੌਰ ਤੇ ਮਜ਼ਬੂਤ ਬਣਾਇਆ ਜਾਵੇ। ਇਹ ਤਾਂ ਹੀ ਹੋ ਸਕਦਾ ਹੈ ਜੇਕਰ ਪ ਮਾਪਿਆਂ ਅਤੇ ਅਧਿਆਪਕਾਂ ਦਾ ਤਾਲਮੇਲ ਮਜ਼ਬੂਤ ਹੋਵੇਗਾ। ਅੱਜ ਕਲ ਸਕੂਲਾਂ ਕਾਲਜਾਂ ਵਿਚ ਟੀਚਰ ਪੇਰੈਂਟਸ ਮੀਟਿੰਗਾਂ ਤਾਂ ਹੁੰਦੀਆਂ ਹਨ ਪਰ ਅਸੀਂ ਉਹਨਾਂ ਮੀਟਿੰਗਾਂ ਦਾ ਭਰਪੂਰ ਫਾਇਦਾ ਨਹੀਂ ਲੈ ਰਹੇ। ਕਿਉਕਿ ਇਹ ਮੀਟਿੰਗਾਂ ਮਹਿਜ ਇਕ ਰਸਮ ਬਣ ਕੇ ਰਹਿ ਗਈਆਂ ਹਨ। ਅਸੀਂ ਮੀਟਿੰਗਾਂ ਵਿੱਚ ਬੱਚਿਆਂ ਦੇ ਸਾਕਾਰਾਤਮਿਕ ਪਹਿਲੂ ਹੀ ਦੇਖਦੇ ਹਾਂ, ਸਾਡਾ ਫਰਜ ਬਣਦਾ ਹੈ ਕਿ ਉਨ੍ਹਾਂ ਮੀਟਿੰਗਾਂ ਵਿੱਚ ਬੱਚਿਆਂ ਦੀ ਮਾਨਸਿਕ ਸਥਿੱਤੀ ਨੂੰ ਪੜ੍ਹਿਆ ਜਾਵੇ ਅਤੇ ਬੱਚਿਆ ਦੀਆ ਕਮੀਆਂ ਨੂੰ ਦੇਖਿਆ ਜਾਵੇ ਤਾਂ ਜੋਂ ਇਨ੍ਹਾਂ ਨੂੰ ਦੂਰ ਕਰਕੇ ਬੱਚਿਆਂ ਦਾ ਸਰਬਪੱਖੀ ਵਿਕਾਸ ਕੀਤਾ ਜਾ ਸਕੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਮੈਡੀਕਲ ਪ੍ਰੈਕਟੀਸ਼ਨਰਜ਼ ਆਪਣੇ ਕਿੱਤੇ ਨੂੰ ਬਚਾਉਣ ਲਈ ਹਰ ਸੰਘਰਸ਼ ਲਈ ਤਿਆਰ :- ਡਾਕਟਰ ਸੋਹਣ ਲਾਲ
Next articleਅਸ਼ੋਕ ਭੰਡਾਰੀ ਮੂਲੋਵਾਲ ਸਕੂਲ ਦੇ ਵਿਦਿਆਰਥੀਆਂ ਦੇ ਰੂਬਰੂ ਹੋਏ