23 ਨਵੰਬਰ ਦੀ ਸਰਬਪਾਰਟੀ ਮੀਟਿੰਗ ਚ ਹਰ ਵਰਗ ਹਿੱਸਾ ਲਵੇ – ਤਾਲ-ਮੇਲ ਕਮੇਟੀ ਕੌਮੀ ਇਨਸਾਫ ਮੋਰਚਾ ਮੋਹਾਲੀ

ਹਿੰਦੂ,ਸਿੱਖ ਅਤੇ ਮੁਸਲਿਮ ਸੰਸਥਾਵਾਂ ਦੇ ਮੁੱਖੀ,ਕਿਸਾਨ ਆਗੂਆਂ,ਸਿੱਖ ਬੁੱਧੀਜੀਵੀ,ਨਿਹੰਗ ਸਿੰਘ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਖੁੱਲਾ ਸੱਦਾ – ਬਾਪੂ ਗੁਰਚਰਨ ਸਿੰਘ
ਧਰਮਕੋਟ,ਮੋਗਾ (ਸਮਾਜ ਵੀਕਲੀ) ( ਚੰਦੀ ) -ਅੱਜ ਕੌਮੀ ਇਨਸਾਫ ਮੋਰਚਾ ਦੀ ਤਾਲ-ਮੇਲ ਕਮੇਟੀ ਦੀ ਅਹਿਮ ਮੀਟਿੰਗ ਮੋਰਚੇ ਵਾਲੀ ਥਾਂ ਤੇ ਹੋਈ,ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਜਥੇਦਾਰ ਬਲਬੀਰ ਸਿੰਘ ਬੈਰੋਂਪੁਰ,ਜਥੇਦਾਰ ਗੁਰਨਾਮ ਸਿੰਘ ਚੰਡੀਗੜ੍ਹ,ਅਤੇ ਸੁੱਖ ਗਿੱਲ ਮੋਗਾ ਸੂਬਾ ਪ੍ਰਧਾਨ ਬੀਕੇਯੂ ਤੋਤੇਵਾਲ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ,ਅੱਜ ਦੀ ਇਸ ਮੀਟਿੰਗ ਵਿੱਚ 23 ਨਵੰਬਰ ਨੂੰ ਹੋਣ ਜਾ ਰਹੀ ਸਰਬ ਪਾਰਟੀ ਮੀਟਿੰਗ ਦੀਆਂ ਤਿਆਰੀਆਂ ਮੁਕੰਮਲ ਕਰਨ ਬਾਰੇ ਵਿਚਾਰ ਚਰਚਾ ਹੋਈ,ਜਿਸ ਵਿੱਚ ਕਮੇਟੀਆਂ ਦਾ ਗਠਨ ਕੀਤਾ ਗਿਆ ਜਿਸ ਮੁਤਾਬਿਕ ਮੀਟਿੰਗ ਦੀ ਪ੍ਰਧਾਨਗੀ ਬਾਪੂ ਗੁਰਚਰਨ ਸਿੰਘ ਕਰਨਗੇ,ਪ੍ਰੈਸ ਕਮੇਟੀ ਵਿੱਚ ਵਾਧਾ ਕਰਦਿਆਂ ਬਲਬੀਰ ਸਿੰਘ ਫਤਿਹਗੜ੍ਹ ਸਾਹਬ ਪੀ ਏ ਭਾਈ ਜਗਤਾਰ ਸਿੰਘ ਹਵਾਰਾ,ਜਥੇਦਾਰ ਗੁਰਨਾਮ ਸਿੰਘ ਚੰਡੀਗੜ੍ਹ ਅਤੇ ਸੁੱਖ ਗਿੱਲ ਮੋਗਾ ਸੂਬਾ ਪ੍ਰਧਾਨ ਨੂੰ ਸ਼ਾਮਲ ਕੀਤਾ ਗਿਆ,ਪ੍ਰਬੰਧਕ ਕਮੇਟੀ ਵਿੱਚ ਜਥੇਦਾਰ ਬਲਬੀਰ ਸਿੰਘ ਬੈਂਰੋਪੁਰ,ਬਲਵਿੰਦਰ ਸਿੰਘ ਕਾਲਾ ਝਾੜ ਸਾਹਿਬ,ਪਾਲ ਸਿੰਘ ਘੜੂੰਆਂ,ਗੁਰਮੀਤ ਸਿੰਘ ਟੋਨੀ ਘੜੂਆਂ ਅਤੇ ਜੀਤ ਸਿੰਘ ਕੁੱਪ ਕਲਾਂ ਸ਼ਾਮਲ ਹਨ,ਅਤੇ ਇਸ ਮੌਕੇ ਸਰਬਜੀਤ ਸਿੰਘ ਸਾਬੀ ਨਾਲ  ਆਈ ਟੀ ਸੈਲ ਵਿੱਚ ਸੁੱਖ ਗਿੱਲ ਮੋਗਾ ਨੂੰ ਸਹਾਇਤਾ ਕਰਨ ਲਈ ਸ਼ਾਮਲ ਕੀਤਾ ਗਿਆ,ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਬੀਰ ਸਿੰਘ ਬੈਰੋਂਪੁਰ ਅਤੇ ਸੂਬਾ ਆਗੂ ਸੁੱਖ ਗਿੱਲ ਮੋਗਾ ਅਤੇ ਕਾਲਾ ਝਾੜ ਸਾਹਿਬ ਨੇ ਬੋਲਦਿਆਂ ਕਿਹਾ ਕੇ 23 ਨਵੰਬਰ ਦੀ ਮੀਟਿੰਗ ਵਿੱਚ ਹਰ ਵਰਗ ਹਿੰਦੂ-ਸਿੱਖ,ਮੁਸਲਿਮ ਸੰਸਥਾਵਾਂ ਦੇ ਮੁੱਖੀ,ਕਿਸਾਨ ਆਗੂ,ਸਿੱਖ ਬੁੱਧੀ ਜੀਵੀ,ਨਿਹੰਗ ਸਿੰਘ ਜਥੇਬੰਦੀਆਂ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਹੈ ਕੇ ਉਹ ਇਸ ਮੀਟਿੰਗ ਦਾ ਹਿੱਸਾ ਜਰੂਰ ਬਨਣ,ਤਾਂ ਜ਼ੋ ਮੋਰਚੇ ਦੀ ਅਗਲੀ ਰਣਨੀਤੀ ਤਿਆਰ ਕੀਤੀ ਜਾ ਸਕੇ,ਇਸ ਮੀਟਿੰਗ ਵਿੱਚ ਬਲਜੀਤ ਸਿੰਘ ਰੁੜਕੀ,ਜੀਤਾ ਭੁੱਟੇ ਆਲਾ,ਚਰਨਜੀਤ ਚੰਨੀ,ਮੇਵਾ ਸਿੰਘ ਘੜੂਆਂ,ਪਾਲ ਸਿੰਘ ਘੜੂਆਂ,ਮੱਖਣ ਸਿੰਘ ਸੁਨਾਮ,ਬਾਪੂ ਕਰਨੈਲ ਸਿੰਘ ਪਾਤੜਾਂ,ਬਾਬਾ ਲੱਖਾ ਕਾਰਸੇਵਾ,ਹਰਪਾਲ ਸਿੰਘ ਯੂਪੀ,ਬਹਾਦਰ ਸਿੰਘ ਕੰਡਾਲਾ,ਤਲਵਿੰਦਰ ਸਿੰਘ ਗਿੱਲ ਤੋਤੇਵਾਲ,ਚਰਨਜੀਤ ਸਿੰਘ ਪੜਿਆਲਾ,ਦਾਊਦ ਮਸੀਹ ਤੋਤੇਵਾਲ,ਪੀ ਐਸ ਗਿੱਲ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬਲਾਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮੂਹ ਕਲੱਸਟਰ ਮੁੱਖੀਆਂ ਦੀ ਅਹਿਮ ਮੀਟਿੰਗ ਕਰਵਾਈ
Next articleਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਵੱਲੋਂ ਉਲੀਕੇ ਗਏ ਵਿਸ਼ੇਸ਼ ਸਮਾਗਮ