(ਸਮਾਜ ਵੀਕਲੀ)
ਕੋਈ ਫਰਕ ਨਾਂ ਹਿੰਦੂ ਮੁਸਲਿਮ ਵਿੱਚ
ਅਸੀਂ ਧੁਰ ਅੰਦਰੋਂ ਤਾਂ ਇੱਕੋ ਹੀ ਆਂ
ਸੱਚਾ ਰੱਬ ਏ ਹਰ ਇਨਸਾਨ ਅੰਦਰ
ਨਾਂ ਕੋਈ ਚੰਗੇ ਨਾਂ ਕੋਈ ਮੰਦੇ ਆਂ
ਛੱਡ ਰੌਲੇ ਭੈੜੀਆਂ ਜਾਤਾਂ ਦੇ
ਨਾਂ ਖਾਰ ਮਨਾਂ ਵਿੱਚ ਖ਼ਾ ਵੀਰੇ
ਤੂੰ ਸਾਡਾ ‘ਗੁਰੂਪੁਰਬ’ ਮਨਾਂ ਵੀਰੇ
ਰਲ ਫੂਕੀਏ ਪੰਡ ਬੁਰਾਈਆਂ ਦੀ
ਮਿਲ ਕੇ ਇਨਸਾਨੀਅਤ ਦਾ ‘ਚਿਰਾਗ’ ਜਗਾ ਵੀਰੇ
ਮੈਂ ਸੀਸ ਨਿਵਾਵਾਂ ਮਸਜਿਦ ਵਿੱਚ
ਤੂੰ ਨਿੱਤ ਗੁਰੂ ਘਰ ਆ ਵੀਰੇ
ਅਸੀਂ ਧੁਰ ਅੰਦਰੋਂ ਤਾਂ ਇੱਕੋ ਹੀ ਆਂ
ਨਾਂ ਖਾਰ ਮਨਾਂ ਵਿੱਚ ਖਾ ਵੀਰੇ
ਲੇਖਕ :- ਡਾ ਸਰਬਜੀਤ ਕੌਰ ਬਰਾੜ ਮੋਗਾ ਪੰਜਾਬ
ਮੋਬਾ :- 79866-52927। ਪਿੰਨ ਕੋਡ 142001