ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਖੇਡ ਸਟੇਡੀਅਮ ਉਸਾਰੇ ਜਾਣਗੇ – ਵਿੱਤ ਮੰਤਰੀ ਐਡਵੋਕੇਟ ਚੀਮਾ
ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ 24 ਅਗਸਤ (ਹਰਜਿੰਦਰ ਪਾਲ ਛਾਬੜਾ) – ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਮੰਤਵ ਨਾਲ ਨੇੜਲੇ ਪਿੰਡ ਖਡਿਆਲ ਵਿਖੇ ਪੰਜਾਬ ਦੇ ਪ੍ਸਿੱਧ ਕੁਮੈਂਟੇਟਰ ਸਤਪਾਲ ਮਾਹੀ ਦੀ ਅਗਵਾਈ ਵਿੱਚ ਸ੍ਰੀ ਗੁਰੂ ਨਾਨਕ ਦੇਵ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਵਲੋਂ ਮਹਾਨ ਕਬੱਡੀ ਕੋਚ ਸ੍ ਗੁਰਮੇਲ ਸਿੰਘ ( ਪ੍ਧਾਨ ਜੀ ) , ਸਵ ਦਵਿੰਦਰ ਸਿੰਘ ਘੱਗਾ ਮਲੇਸ਼ੀਆ, ਸਵ ਕਮਲ ਖੋਖਰ ਦੀ ਯਾਦ ਵਿੱਚ ਇੱਕ ਰੋਜਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਦਾ ਮੁੱਖ ਉਦੇਸ਼ ਖੇਡਾਂ ਵਿੱਚ ਸਾਂਝੀਵਾਲਤਾ ਅਤੇ ਬੱਚਿਆਂ ਵਿੱਚ ਖੇਡਾਂ ਪ੍ਰਤੀ ਲਗਨ ਪੈਦਾ ਕਰਨਾ ਸੀ। ਇਲਾਕੇ ਦਾ ਪਹਿਲਾ ਟੂਰਨਾਮੈਂਟ ਸੀ ਜਿਸ ਵਿੱਚ ਸਾਰੀਆਂ ਰਾਜਨੀਤਕ ਧਿਰਾਂ ਦੇ ਆਗੂਆਂ ਨੇ ਹਾਜਰੀ ਲਗਾਈ।ਕਬੱਡੀ ਟੂਰਨਾਮੈਂਟ ਦਾ ਉਦਘਾਟਨ ਸਰਪੰਚ ਕੈਪਟਨ ਲਾਭ ਸਿੰਘ ਨੇ ਕੀਤਾ। ਇਸ ਦੌਰਾਨ ਖਿਡਾਰੀਆਂ ਨੂੰ ਹੌਂਸਲਾ ਅਫ਼ਜ਼ਾਈ ਕਰਨ ਲਈ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਸ੍ ਹਰਪਾਲ ਸਿੰਘ ਚੀਮਾ ਨੇ ਉਚੇਚੇ ਤੌਰ ਤੇ ਸਿਰਕਤ ਕੀਤੀ।
ਉਨ੍ਹਾਂ ਜਿੱਥੇ ਪਿੰਡ ਦੇ ਖੇਡ ਸਟੇਡੀਅਮ ਦੀ ਨੁਹਾਰ ਬਦਲਣ ਲਈ ਵੱਡੇ ਪੱਧਰ ਤੇ ਗ੍ਰਾਂਟ ਦੇਣ ਲਈ ਭਰੋਸਾ ਦਿੱਤਾ ਉੱਥੇ ਹੀ ਕਬੱਡੀ ਕੋਚ ਗੁਰਮੇਲ ਸਿੰਘ ਦਿੜਬਾ ਦੁਆਰਾ ਪਾਏ ਯੋਗਦਾਨ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸਿਆ ਤੋਂ ਦੂਰ ਕਰਨ ਲਈ ਖੇਡਾਂ ਬਹੁਤ ਜਰੂਰੀ ਹਨ।ਇਸ ਦੌਰਾਨ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਨੌਜਵਾਨ ਨੇਤਾ ਸ੍ ਵਿਨਰਜੀਤ ਸਿੰਘ ਗੋਲਡੀ ਹਲਕਾ ਇੰਚਾਰਜ ਸੰਗਰੂਰ, ਸ੍ ਹਰਪਾਲ ਸਿੰਘ ਖਡਿਆਲ ਚੇਅਰਮੈਨ ਪੀਏਡੀਬੀ ਸੁਨਾਮ ਨੇ ਜਿੱਥੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਉੱਥੇ ਕਲੱਬ ਦੀ ਮਾਲੀ ਮੱਦਦ ਵੀ ਕੀਤੀ।ਕਾਂਗਰਸ ਪਾਰਟੀ ਦੇ ਯੂਥ ਆਗੂ ਜਗਦੇਵ ਸਿੰਘ ਗਾਗਾ ਦੀ ਅਗਵਾਈ ਵਿੱਚ ਸ੍ ਕੁਲਦੀਪ ਸਿੰਘ ਕਾਲਾ ਢਿੱਲੋਂ ਜਿਲਾ ਪ੍ਧਾਨ ਬਰਨਾਲਾ ਨੇ ਵੀ ਟੂਰਨਾਮੈਂਟ ਵਿੱਚ ਸਿਰਕਤ ਕਰਕੇ ਕਲੱਬ ਨੂੰ ਮਾਲੀ ਸਹਾਇਤਾ ਦਿੱਤੀ।ਭਾਰਤੀ ਜਨਤਾ ਪਾਰਟੀ ਦੇ ਜਿਲਾ ਪ੍ਧਾਨ ਰਿਸੀਪਾਲ ਖੈਰਾ, ਸ੍ ਰਾਜਵੀਰ ਸਿੰਘ ਖਡਿਆਲ ਮੈਂਬਰ ਜਿਲਾ ਪ੍ਰੀਸ਼ਦ ਨੇ ਵੀ ਵਿਸੇਸ ਤੌਰ ਤੇ ਪਹੁੰਚ ਕੇ ਕਲੱਬ ਤੇ ਖਿਡਾਰੀਆਂ ਦਾ ਹੌਂਸਲਾ ਵਧਾਇਆ।ਜਿਲਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ ਪ੍ਰੀਤਮ ਸਿੰਘ ਪੀਤੂ ਛਾਹੜ ਨੇ ਵੀ ਉਚੇਚੇ ਤੌਰ ਤੇ ਹਾਜ਼ਰੀ ਲਗਵਾਈ।ਸਾਮ ਨੂੰ ਮੁੱਖ ਮਹਿਮਾਨ ਸ੍ ਗੋਵਿੰਦ ਸਿੰਘ ਸੰਧੂ ਜਥੇਬੰਦਕ ਸਕੱਤਰ ਸ੍ਰੋਮਣੀ ਅਕਾਲੀ ਦਲ ਅਮਿ੍ਤਸਰ ਨੇ ਜਿੱਥੇ ਹਲਕੇ ਦੇ ਵਿਕਾਸ ਵਿੱਚ ਸ੍ ਸਿਮਰਨਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਦੇ ਯਤਨਾਂ ਦੀ ਗੱਲ ਸਾਂਝੀ ਕੀਤੀ ਉੱਥੇ ਹੀ ਕਲੱਬ ਨੂੰ ਇਕੱਤੀ ਹਜ਼ਾਰ ਰੁਪਏ ਨਕਦ ਰਾਸੀ ਭੇਂਟ ਕੀਤੀ। ਉਨ੍ਹਾਂ ਲੋਕਾਂ ਨੂੰ ਸਿੱਧੇ ਤੌਰ ਤੇ ਮੈਂਬਰ ਪਾਰਲੀਮੈਂਟ ਦੀਆਂ ਸੇਵਾਵਾਂ ਲੈਣ ਲਈ ਵੀ ਅਪੀਲ ਕੀਤੀ।ਇਸ ਦੌਰਾਨ ਕਬੱਡੀ ਮੁਕਾਬਲਿਆਂ ਵਿੱਚ 35 ਕਿਲੋ ਗ੍ਰਾਮ ਦੇ ਦੋਵੇਂ ਇਨਾਮ ਸ੍ ਕਰਮਜੀਤ ਸਿੰਘ ਸ਼ਾਹੀ ਅਮਰੀਕਾ ਨੇ ਰਾਣਾ ਧਾਮੀ ਦੀ ਬਦੌਲਤ ਦਿੱਤੇ ਜਿਸ ਵਿੱਚ ਛਾਜਲੀ ਤੇ ਗੰਢੂਆਂ ਦੇ ਬੱਚਿਆਂ ਵਿਚਕਾਰ ਫਾਈਨਲ ਖੇਡਿਆ ਗਿਆ। 65 ਕਿਲੋਗਰਾਮ ਵਿੱਚ ਖਡਿਆਲ ਫਸਟ ਰੋਗਲਾ ਸੈਕਿੰਡ ਰਿਹਾ। ਇਹ ਦੋਵੇਂ ਇਨਾਮ ਬੇਅ ਆਫ ਪਲੰਟੀ ਕਲੱਬ ਨਿਊਜ਼ੀਲੈਂਡ ਵਲੋਂ ਸ੍ ਅਵਤਾਰ ਸਿੰਘ ਤਾਰੀ, ਹੈੱਪੀ ਹੀਰਾ,ਚਰਨਜੀਤ ਹੀਰਾ,ਸੁੱਖਾ ਸੌਕਰ,ਦੀਪ ਮੁਠੱਡਾ,ਰਣਜੀਤ ਰਾਏ ਵਲੋਂ ਦਿੱਤਾ ਗਿਆ। ਆਲ ਓਪਨ ਕਬੱਡੀ ਮੁਕਾਬਲਿਆਂ ਵਿੱਚ ਸਵ ਗੁਰਮੇਲ ਸਿੰਘ ਯਾਦਗਾਰੀ ਕਲੱਬ ਢੰਡੋਲੀ ਖੁਰਦ ਫਸਟ, ਸੈਕਿੰਡ ਸੰਗਤਪੁਰਾ ਰਿਹਾ। ਬੈਸਟ ਰੇਡਰ ਦੀਪ ਰਾਏਧਰਾਣਾ ਅਤੇ ਜਾਫੀ ਮੋਟਾ, ਗੁਰੀ ਢੰਡੋਲੀ ਖੁਰਦ ਨੂੰ ਖੇਡ ਪ੍ਮੋਟਰ ਮਨਜਿੰਦਰ ਸਿੰਘ ਸਹੋਤਾ ਨਿਊਜ਼ੀਲੈਂਡ ਵਲੋਂ 51/51ਸੋ ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ।
ਟੂਰਨਾਮੈਂਟ ਦੇ ਮੁੱਖ ਸਪਾਂਸਰ ਕੀਟਨਾਸ਼ਕ ਉਤਪਾਦਨ ਕੰਪਨੀ ਕੋਪਲ ਦੇ ਐਮ ਡੀ ਸ੍ਰੀ ਸੰਜੀਵ ਬਾਂਸਲ ਸੂਲਰ ਘਰਾਟ, ਡਰਾਇਕੈਟਰ ਨਵੀਨ ਬਾਂਸਲ, ਡਰਾਇਕੈਟਰ ਹੈਲਿਕ ਬਾਂਸਲ ਨੇ ਖਿਡਾਰੀਆਂ ਲਈ ਕਿੱਟਾਂ ਸਪਾਂਸਰ ਕੀਤੀਆਂ ਉੱਥੇ ਟੂਰਨਾਮੈਂਟ ਵਿੱਚ ਵਿਸੇਸ ਯੋਗਦਾਨ ਪਾਇਆ।ਸਸਟੋਬਾਲ ਐਸੋਸੀਏਸ਼ਨ ਪੰਜਾਬ ਦੇ ਸਮੂਹ ਅਹੁਦੇਦਾਰਾਂ ਵਿੱਚ ਕਾਰਜਕਾਰੀ ਪ੍ਧਾਨ ਇੰਡੀਆ ਸ੍ ਬਲਵਿੰਦਰ ਸਿੰਘ ਧਾਲੀਵਾਲ, ਪ੍ਧਾਨ ਸੰਦੀਪ ਮਲਾਣਾ, ਚੇਅਰਮੈਨ ਮਨਦੀਪ ਸਿੰਘ ਬਰਾੜ, ਜਰਨਲ ਸਕੱਤਰ ਗੁਰਦੀਪ ਸਿੰਘ ਬਿੱਟੀ, ਹਰਵਿੰਦਰ ਸਿੰਘ ਕਾਲਾ, ਬਲਜੀਤ ਸਿੰਘ ਸੈਕਟਰੀ, ਦਵਿੰਦਰ ਸਿੰਘ ਪਸੌਰ, ਜਸਵਿੰਦਰ ਜੱਸਾ, ਭੁਪਿੰਦਰ ਸਿੰਘ ਪਟਵਾਰੀ, ਸੁਖਰਾਜ ਸਿੰਘ ਮਾਨ, ਬਲਜੀਤ ਸਿੰਘ ਮਾਨ ਬਰਨਾਲਾ, ਨਰਿੰਦਰ ਸ਼ਰਮਾਂ , ਸ੍ ਬੁੱਧ ਸਿੰਘ ਭੀਖੀ ਨੇ ਵਿਸਵ ਕੱਪ ਦੇ ਜੈਤੂ ਖਿਡਾਰੀਆਂ ਜਸਵਿੰਦਰ ਜੱਸਾ, ਹਰਪ੍ਰੀਤ ਸਿੰਘ,ਜੋਤੀ ਬਠਿੰਡਾ ਨੂੰ ਨਕਦ ਰਾਸੀ ਨਾਲ ਸਨਮਾਨਿਤ ਕੀਤਾ ਉੱਥੇ ਕਲੱਬ ਨੂੰ ਨਕਦ ਰਾਸੀ ਨਾਲ ਵਿਸ਼ੇਸ਼ ਮੱਦਦ ਦਿੱਤੀ।ਕਬੱਡੀ ਦੇ ਬਰਾਂਡਡ ਪ੍ਮੋਟਰ ਸੱਬਾ ਥਿਆੜਾ, ਬਖਸ਼ਿੰਦਰ ਕੌਰ ਥਿਆੜਾ, ਹਰਮਨ ਥਿਆੜਾ,ਜੂਨੀਅਰ ਥਿਆੜਾ( ਰਾਇਲ ਕਿੰਗ ਯੂ ਐਸ ਏ ) ਵਲੋਂ ਪ੍ਸਿੱਧ ਕੁਮੈਂਟੇਟਰ ਸਤਪਾਲ ਮਾਹੀ ਨੂੰ ਇੱਕ ਲੱਖ ਰੁਪਏ ਦੀ ਨਕਦ ਰਾਸੀ ਨਾਲ ਸਨਮਾਨਿਤ ਕੀਤਾ ਗਿਆ।ਪ੍ਸਿੱਧ ਕੁਮੈਂਟੇਟਰ ਜਸਨ ਮਹਿਲਾਂ ਨੂੰ ਪ੍ਸਿੱਧ ਕਬੱਡੀ ਖਿਡਾਰੀ ਸੁੱਖੀ ਲੱਖਣ ਕੇ ਪੱਡਾ ਅਮਰੀਕਾ, ਗੋਪੀ ਪੱਡਾ ਇਟਲੀ ਵਲੋਂ ਪੰਦਰ੍ਹਾਂ ਹਜ਼ਾਰ ਦੀ ਨਕਦ ਰਾਸੀ ਨਾਲ ਸਨਮਾਨਿਤ ਕੀਤਾ ਗਿਆ। ਪ੍ਬੰਧਕ ਸਤਪਾਲ ਮਾਹੀ ਅਤੇ ਸਾਥੀਆਂ ਵਲੋਂ ਜਿੱਥੇ ਆਏ ਮਹਿਮਾਨਾਂ ਤੇ ਉੱਥੇ ਹੀ ਦਰਸ਼ਕਾਂ ਤੇ ਵੀ ਫੁੱਲਾਂ ਦੀ ਬਰਖਾ ਕੀਤੀ ਗਈ। ਜੋ ਕਿ ਵਿਲੱਖਣ ਦਿ੍ਸ਼ ਸੀ।ਇਸ ਕਬੱਡੀ ਟੂਰਨਾਮੈਂਟ ਵਿੱਚ ਸ੍ ਕੁਲਦੀਪ ਸਿੰਘ ਬਾਸੀ ਭਲਵਾਨ ਅਸਟ੍ਰੇਲੀਆ, ਨੇਕਾ ਮੈਰੀਪੁਰ ਯੂ ਕੇ, ਕਰਨ ਘੁਮਾਣ ਦਿੜਬਾ ਕਨੇਡਾ,ਸ੍ ਹਰਵਿੰਦਰ ਸਿੰਘ ਬਾਸੀ, ਸੁੱਖਾ ਬਾਸੀ ਕਨੇਡਾ,ਜਿੰਦਰ ਵਿਰਕ ਫਰਾਂਸ,ਪ੍ਸਿੱਧ ਕਬੱਡੀ ਖਿਡਾਰੀ ਰਾਜਾ ਗਾਜੀਆਣਾ ਕਨੇਡਾ, ਮਨਜਿੰਦਰ ਸਹੋਤਾ ਨਿਊਜ਼ੀਲੈਂਡ, ਗੁਰਪ੍ਰੀਤ ਹਰੀਕਾ ਕਨੇਡਾ, ਭੋਲਾ ਸੇਰੋਂ ਅਮਰੀਕਾ, ਜੱਗਾ ਬੀਹਲਾ ਅਮਰੀਕਾ, ਸੁਰਿੰਦਰ ਸਿੰਘ ਗਿੱਲ ਸਿੰਦਾ ਅੱਚਰਵਾਲ ਸਾਬਕਾ ਪ੍ਰਧਾਨ ਕਨੇਡਾ,ਹਰਵਿੰਦਰ ਸਿੰਘ ਲੱਡੂ ਜਹਾਂਗੀਰ ਕਨੇਡਾ, ਦਲਵੀਰ ਸਿੰਘ ਤੂਰ ਕਨੇਡਾ, ਗੁਰਜੀਵ ਨੰਨੜ ਅਮਰੀਕਾ, ਜਿੰਦਾ ਅਸਟ੍ਰੇਲੀਆ, ਮਨੀ ਅਸਟ੍ਰੇਲੀਆ,ਜੰਟਾ ਨੰਗਲ, ਰਾਜੂ ਗਿੱਲ ਨੰਗਲ ਅਮਰੀਕਾ,ਅਜੈਬ ਸਿੰਘ ਸਿੱਧੂ ਕਨੇਡਾ, ਕਰਮਜੀਤ ਸਿੰਘ ਸ਼ਾਹੀ ਅਮਰੀਕਾ, ਇੰਜੀ ਜੱਗਾ ਖਾਂ, ਸ੍ ਗੁਰਦੇਵ ਸਿੰਘ ਮੌੜ, ਭੁਪਿੰਦਰ ਸਿੰਘ ਘੁਮਾਣ, ਨਿਰਭੈ ਸਿੰਘ ਨਿੱਕਾ ਗਲੋਬਲ ਇੰਮੀਗਰੇਸ਼ਨ ਦਿੜਬਾ, ਬੱਬੂ ਖੀਰਾਵਾਲ ਮਲੇਸ਼ੀਆ,ਨਿਰਮਲ ਸਿੰਘ ਨਿੰਮਾ ਮੁੱਲਾਂਪੁਰ,ਬਲਜੀਤ ਸਿੰਘ ਪੰਚਾਇਤ ਸਕੱਤਰ, ਵਿਜੈ ਕੁਮਾਰ ਬਿੱਟੂ ਦਿੜਬਾ,ਸ਼ਿਵ ਜਿੰਦਲ ਮਹਿਲਾ, ਹਰਦੇਵ ਸਿੰਘ ਮਹਿਲਾ, ਮਿੰਟੂ ਮੌੜ ਦੁਬਈ, ਹਰਵਿੰਦਰ ਸਿੰਘ ਬੋਘਾ ਕਪਿਆਲ, ਜੀਤੂ ਕੈਨੇਡਾ, ਜਗਸੀਰ ਸਿੰਘ ਪੰਜਾਬ ਪੁਲਿਸ, ਡਾ ਮੱਘਰ ਸਿੰਘ ਸਿਹਾਲ, ਬਾਬਾ ਰਾਮਦਾਸ ਜੀ ਡੇਰਾ ਰੋਟੀ ਰਾਮ, ਰਣ ਸਿੰਘ ਮਹਿਲਾ, ਸ੍ ਸਿੰਗਾਰਾ ਸਿੰਘ ਢੀਂਡਸਾ, ਰਾਘਵਿੰਦਰ ਸਿੰਘ ਢੀਂਡਸਾ, ਸ੍ ਤੇਜਾ ਸਿੰਘ ਢੀਂਡਸਾ, ਰਾਮ ਸਿੰਘ ਮੰਡੇਰ, ਸ੍ ਰਣਜੀਤ ਸਿੰਘ ਰਾਣਾ, ਪੁਨਰਵੀਰ ਸਿੰਘ ਸਿਬੀਆ ਮਹਿਲਾ, ਲਾਡੀ ਬਿਲਖੂ, ਸ੍ ਮੇਜਰ ਸਿੰਘ ਸੋਹੀ ਸਾਬਕਾ ਸਰਪੰਚ ਮਹਿਲਾ,ਅਕਾਲੀ ਦਲ ਅਮਿ੍ਤਸਰ ਦੇ ਆਗੂ ਸੁਖਵੀਰ ਸਿੰਘ ਛਾਜਲੀ, ਬਿੱਕਰ ਸਿੰਘ ਚੌਹਾਨ,ਸਤਨਾਮ ਸਿੰਘ ਮਝੈਲ ਸਰਪੰਚ ਖਨਾਲ ਕਲਾ,ਕੇਵਲ ਸਿੰਘ ਜਵੰਦਾ, ਦੀ ਐਜ ਕੰਸਲਟੈਂਟ ਧੂਰੀ ਜੱਗੀ ਢੀਂਡਸਾ, ਮੱਖਣ ਸਿੰਘ ਰਾਜੋਮਾਜਰਾ, ਐਡਵੋਕੇਟ ਤਪਿੰਦਰ ਸਿੰਘ ਸੋਹੀ ਓਐਸਡੀ ਵਿੱਤ ਮੰਤਰੀ ਪੰਜਾਬ,ਰਵਿੰਦਰ ਸਿੰਘ ਮਾਨ ਮਹਿਲਾ,ਮੈਡਮ ਜਸਵੀਰ ਕੌਰ ਸ਼ੇਰਗਿੱਲ ਦਿਆਲਗੜ੍ਹ, ਰਣਜੀਤ ਸਿੰਘ ਖੇਤਲਾ ਦਫਤਰ ਇੰਚਾਰਜ ਦਾ ਵਿਸੇਸ ਸਹਿਯੋਗ ਰਿਹਾ।ਟੂਰਨਾਮੈਂਟ ਦੀ ਕੁਮੈਂਟਰੀ ਪ੍ਰੋ ਸੇਵਕ ਸ਼ੇਰਗੜ, ਜਸਨ ਮਹਿਲਾਂ, ਸੌਂਕੀ ਬਟਰਿਆਣਾ, ਨਿੰਮਾ ਸੇਖਾ ਨੇ ਕੀਤੀ। ਇਸ ਮੌਕੇ ਮੁੱਖ ਪ੍ਬੰਧਕ ਸਤਪਾਲ ਮਾਹੀ,ਸਰਪ੍ਰਸਤ ਬੀਰਬਲ ਸਿੰਘ ਨਿੰਮਾ, ਪ੍ਧਾਨ ਜਸਪ੍ਰੀਤ ਜੱਸੀ, ਖਜਾਨਚੀ ਗੁਰਸੇਵਕ ਲੱਡੂ, ਜਰਨਲ ਸਕੱਤਰ ਹੈਪੀ, ਜਗਦੀਪ ਘਾਕੀ, ਜਗਤਾਰ ਤਾਰੀ, ਨਿਰਭੈ ਸਿੰਘ ਗੁਰੀ ਹੇਅਰ, ਪ੍ਗਟ ਸਿੰਘ ਪੰਚ, ਸੇਰਾ ਗਿੱਲ ਕੱਲਰਭੈਣੀ, ਰਵੀ ਆਦਿ ਪ੍ਬੰਧਕ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly