ਮਹਿਤਪੁਰ (ਸਮਾਜ ਵੀਕਲੀ) ( ਹਰਜਿੰਦਰ ਸਿੰਘ ਚੰਦੀ)– ਅੱਜ ਇੱਥੇ ਸਰਬ ਭਾਰਤ ਨੌਜਵਾਨ ਸਭਾ ਜਿਲ੍ਹਾ ਜਲੰਧਰ ਵੱਲੋਂ 23 ਮਾਰਚ ਨੂੰ ਸਮਰਪਿਤ ਮੋਟਰਸਾਈਕਲ ਮਾਰਚ ਕੱਢਿਆ ਗਿਆ ਇਹ ਮਾਰਚ ਲੋਕਾਂ ਨੂੰ ਜਾਗਰੂਕ ਕਰਨ ਅਤੇ ਨਸ਼ਿਆ ਦੇ ਵਿਰੋਧ ਵਿਚ ਕੱਢਿਆ ਗਿਆ। ਮਹਿਤਪੁਰ ਦਾਣਾ ਮੰਡੀ ਤੋਂ ਪ੍ਧਾਨ ਮਨਦੀਪ ਸਿੱਧੂ ਦੀ ਅਗਵਾਈ ਹੇਠ ਸ਼ੁਰੂ ਹੋਇਆ ਇਹ ਮਾਰਚ ਮਹਿਤਪੁਰ ਦੇ ਸਾਰੇ ਮੁਹੱਲਿਆਂ ਵਿੱਚ ਨਸ਼ਾ ਵੇਚਣਾ ਬੰਦ ਕਰੋ। ਨਸ਼ਿਆ ਲਈ ਇਹ ਜੁੰਮੇਵਾਰ ਨਸ਼ਾ ਸਮੱਗਲਰ ਤੇ ਸਰਕਾਰ, ਤੇ ਸਾਮਰਾਜਵਾਦ ਮੁਰਦਾਬਾਦ ਦੇ ਨਾਹਰਿਆਂ ਨਾਲ ਪਿੰਡ ਸੰਗੋਵਾਲ, ਟੋਲ ਪਲਾਜ਼ਾ, ਬੀਟਲਾਂ ਗੋਸੂਵਾਲ ਬਾਂਗੀਵਾਲ, ਲੋਹਗੜ੍ਹ ਆਦਰਾਮਾਨ ਬਾਲੋਕੀ ਤੋਂ ਉਧੋਵਾਲ ਤੇ ਛੋਟੀਆਂ ਪਰਜੀਆਂ ਤੋਂ ਹੁੰਦਾ ਹੋਇਆ ਵੱਡੀਆਂ ਪਰਜੀਆਂ ਵਿਖੇ ਸਮਾਪਤ ਹੋਇਆ ਜਿਥੇ ਜੱਥੇ ਦੀ ਚਾਹ ਪਾਣੀ ਦੀ ਸੇਵਾ ਦਾ ਇੰਤਜ਼ਾਮ ਕਾਮਰੇਡ ਰੂੜਾ ਰਾਮ ਦੇ ਪਰਿਵਾਰ ਵੱਲੋਂ ਕੀਤਾ ਗਿਆ ਇਸ ਮੋਟਰਸਾਈਕਲ ਮਾਰਚ ਨੂੰ ਸਰਬ ਭਾਰਤ ਨੌਜਵਾਨ ਸਭਾ ਦੇ ਜਿਲ੍ਹਾ ਆਗੂ ਮਨਦੀਪ ਸਿੱਧੂ, ਸੀ ਪੀ ਆਈ ਦੇ ਜਿਲਾ ਸਕੱਤਰ ਰਸ਼ਪਾਲ ਕੈਲੇ, ਤਹਿਸੀਲ ਸ਼ਾਹਕੋਟ ਦੇ ਸਕੱਤਰ ਗਿਆਨ ਸੈਦਪੁਰੀ ਸਹਾਇਕ ਸਕੱਤਰ ਰਜਿੰਦਰ ਹੈਪੀ, ਪੰਜਾਬ ਖੇਤ ਮਜਦੂਰ ਦੇ ਵੀਰ ਕੁਮਾਰ, ਸਿਕੰਦਰ ਸੰਧੂ, ਆਲ ਇੰਡੀਆ ਕਿਸਾਨ ਸਭਾ ਦੇ ਦਿਲਬਾਗ ਸਿੰਘ ਚੰਦੀ ਤੇ ਸੰਦੀਪ ਅਰੋੜਾ ਨੇ ਕਿਹਾ ਕਿ ਭਾਵੇਂ ਅੱਜ ਸਰਕਾਰਾਂ ਭਗਤ ਸਿੰਘ ਤੇ ਉਸਦੇ ਸਾਥੀਆਂ ਦੇ ਸ਼ਹੀਦੀ ਦਿਹਾੜੇ ਸਰਕਾਰੀ ਛੁੱਟੀ ਕਰਕੇ ਸਿਆਸੀ ਕਾਨਫਰੰਸਾਂ ਕਰਕੇ ਭਗਤ ਸਿੰਘ ਦੇ ਸਟੈਚੂ ਨੂੰ ਫੁੱਲਾਂ ਦੇ ਹਾਰ ਪਾਕੇ ਮਨਾ ਰਹੀਆਂ ਹਨ ਪਰ ਦੂਜੇ ਪਾਸੇ ਭਗਤ ਸਿੰਘ ਦੇ ਵਿਚਾਰਾਂ ਦੇ ਉਲਟ ਭੁਗਤ ਰਹੀਆਂ ਹਨ ਜਿਸ ਜਵਾਨੀ ਤੇ ਦੇਸ਼ ਦੀ ਖਾਤਰ ਉਨ੍ਹਾਂ ਨੇ ਫਾਂਸੀ ਦੇ ਰੱਸੇ ਚੁੰਮ ਚੁੰਮ ਕੇ ਸ਼ਹੀਦੀਆ ਪ੍ਰਾਪਤ ਕੀਤੀਆਂ ਸਨ। ਅੱਜ ਉਹ ਜਵਾਨੀ ਆਪਣਾ ਭਵਿੱਖ ਲੱਬਦੀ ਲੱਬਦੀ ਗੁਮਰਾਹ ਹੋ ਕੇ ਨਸ਼ਿਆ ਤੇ ਗੈਗਵਾਰ ਦੀ ਦੱਲ ਦੱਲ ਵਿੱਚ ਫਸੀ ਹੋਈ ਰੋਜ਼ ਪੁਲਿਸ ਦੀਆਂ ਗੋਲੀਆਂ ਦਾ ਸ਼ਿਕਾਰ ਬਣ ਰਹੀ ਹੈ ਸਰਕਾਰਾਂ ਕੋਲ ਨੌਜਵਾਨਾਂ ਨੂੰ ਦੇਣ ਲਈ ਰੁਜ਼ਗਾਰ ਦਾ ਕੋਈ ਪਰਬੰਧ ਨਹੀਂ ਹੈ। ਵਿਧਾਨ ਸਭਾ ਵਰਗੀ ਪਵਿੱਤਰ ਜਗ੍ਹਾ ਜਿਥੇ ਨੌਜਵਾਨਾਂ ਜਾਂ ਗਰੀਬ ਕਿਸਾਨਾਂ ਮਜਦੂਰਾਂ ਦੇ ਹੱਕਾ ਲਈ ਕੋਈ ਕਾਨੂੰਨ ਬਣਨਾ ਜਾਂ ਕੋਈ ਉਹਨਾਂ ਨੂੰ ਰਾਹਤ ਦੇਣ ਦਾ ਫ਼ੈਸਲਾ ਕਰਨਾ ਉਥੇ ਲੋਕਾਂ ਦੁਆਰਾ ਚੁਣੇ ਗਏ ਵਿਧਾਇਕ ਮੰਤਰੀ ਇੱਕ ਦੂਜੇ ਦੇ ਦੇ ਖਿਲਾਫ਼ ਭੱਦੀ ਸ਼ਬਦਵਲੀ ਵਰਤਦੇ ਹਨ ਉਸ ਜਗ਼੍ਹਾ ਨੂੰ ਇਹਨਾਂ ਜੰਗ ਦਾ ਅਖਾੜਾ ਬਣਾ ਰੱਖਿਆ ਹੈ।ਲੋਕਾਂ ਦੇ ਮਸਲਿਆਂ ਨੂੰ ਬੱਸ ਫਾਲਤੂ ਦੀ ਬਹਿਸ ਵਿੱਚ ਹੀ ਰੋਲ ਦਿੰਦੇ ਹਨ ਤੇ ਆਪਣੇ ਆਪ ਨੂੰ ਭਗਤ ਸਿੰਘ ਦੀ ਪਾਰਟੀ ਅਖਵਾਉਣ ਵਾਲੀ ਸਰਕਾਰ ਹਰ ਰੋਜ਼ ਹੱਕ ਮੰਗਦੇ ਲੋਕਾਂ ਨੂੰ ਕੁੱਟ ਤੇ ਲੁੱਟ ਰਹੀਂ ਹੈ।ਇਹ ਸੁਫਨਾ ਭਗਤ ਸਿੰਘ ਦਾ ਨਹੀਂ ਸੀ ਉਸਦਾ ਸੁਫਨਾ ਤਾਂ ਬਰਾਬਰ ਵਿੱਦਿਆ ਬਰਾਬਰ ਰੁਜ਼ਗਾਰ ਤੇ ਸਮਾਜਵਾਦ ਦਾ ਸੀ ਜਿਥੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨੂੰ ਖਤਮ ਕਰਨਾ ਤੇ ਬਰਾਬਰਤਾ ਦਾ ਸਮਾਜ ਸਿਰਜਣਾ ਸੀ ਇਸ ਲਈ ਆਗੂਆਂ ਨੇ ਨੌਜਵਾਨਾਂ ਨੂੰ ਸੱਦਾ ਦਿੰਦਿਆ ਕਿਹਾ ਕਿ ਆਉ ਸਰਬ ਭਾਰਤ ਨੌਜਵਾਨ ਸਭਾ ਦੇ ਝੰਡੇ ਥੱਲੇ ਇੱਕਠੇ ਹੋਕੇ ਨਸ਼ਿਆ ਦੇ ਕੋਹੜ ਨੂੰ ਖਤਮ ਕਰੀਏ। ਭਟਕ ਚੁੱਕੇ ਨੌਜਵਾਨਾਂ ਨੂੰ ਸਿੱਧੇ ਰਾਹ ਤੇ ਲੈਕੇ ਆਉਣ ਦਾ ਤਹੱਈਆਂ ਕਰੀਏ। ਤਾਂ ਹੀ ਸਾਡਾ ਭਗਤ ਸਿੰਘ ਤੇ ਉਸਦੇ ਸਾਥੀ ਖੁਸ਼ ਹੋਣਗੇ। ਇਸ ਮੌਕੇ ਨਵਦੀਪ ਤੇਜ਼ੀ, ਰਾਜਾ ਸ਼ਾਹਮੁਖੀ, ਅਜੇ ਮੁਹੇਮ, ਵਿਨੇ ਔਲਖ, ਗੋਰਵ ਪਹਿਲਵਾਨ, ਅਰੁਣ ਵਿਰਦੀ, ਪਵਨਦੀਪ ਸ਼ਾਹਪੁਰ, ਗੋਪੀ ਸਲੇਮ ਪੁਰ, ਵਿਕਾਸ ਕੱਕੜ, ਬਲਵੀਰ ਬਾਂਗੀਵਾਲ, ਗੋਪੀ ਖਜੂਰ ਪਿੰਡ,ਤਰੁਨ ਅਰੋੜਾ, ਸਾਹਿਲ ਅਰੋੜਾ, ਨਕਸ ਅਰੋੜਾ, ਹਰਜਿੰਦਰ ਸਿੰਘ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



