HOME ਸੁਤੰਤਰਤਾ ਦਿਵਸ ਤੇ ਹੋਈ ਅਖਿਲ ਭਾਰਤੀ ਸੇਵਾ ਸੰਘ ਦੀ ਸਥਾਪਨਾ

ਸੁਤੰਤਰਤਾ ਦਿਵਸ ਤੇ ਹੋਈ ਅਖਿਲ ਭਾਰਤੀ ਸੇਵਾ ਸੰਘ ਦੀ ਸਥਾਪਨਾ

3

ਸੁਤੰਤਰਤਾ ਦਿਵਸ ਤੇ ਹੋਈ ਅਖਿਲ ਭਾਰਤੀ ਸੇਵਾ ਸੰਘ ਦੀ ਸਥਾਪਨਾ
ਡਾ. ਰਾਹੁਲ ਕੁਮਾਰ ਬਾਲੀ ਬਣੇ ਪ੍ਰਧਾਨ ਅਤੇ ਤੀਰਥ ਬਾਬੂ ਕੋਆਰਡੀਨੇਟਰ

ਨਵੀਂ ਦਿੱਲੀ (ਸਮਾਜ ਵੀਕਲੀ)- ਅਖਿਲ ਭਾਰਤੀ ਸੇਵਾ ਸੰਘ ਦੀ ਸਥਾਪਨਾ ਆਜ਼ਾਦੀ ਦਿਵਸ 15 ਅਗਸਤ 2025 ਮੌਕੇ ਅੰਬੇਡਕਰ ਭਵਨ, ਝੰਡੇਵਾਲਾਂ, ਦਿੱਲੀ ਵਿਖੇ ਇੱਕ ਸਮਾਗਮ ਵਿੱਚ ਕੁਝ ਵਿਸ਼ੇਸ਼ ਉਦੇਸ਼ਾਂ ਨੂੰ ਲੈ ਕੇ ਕੀਤੀ ਗਈ। ਅਖਿਲ ਭਾਰਤੀ ਸੇਵਾ ਸੰਘ ਗੈਰ-ਰਾਜਨੀਤਿਕ ਸੰਗਠਨ ਹੈ ਜੋ ਅਨੁਸੂਚਿਤ ਜਾਤੀਆਂ/ਅਨੁਸੂਚਿਤ ਜਨਜਾਤੀਆਂ/ਓਬੀਸੀ ਅਤੇ ਹਾਸ਼ੀਏ ‘ਤੇ ਧੱਕੇ ਭਾਈਚਾਰਿਆਂ ਦੀ ਸੇਵਾ ਲਈ ਸਥਾਪਿਤ ਕੀਤਾ ਗਿਆ ਹੈ। ਅਖਿਲ ਭਾਰਤੀ ਸੇਵਾ ਸੰਘ ਸਮਾਨਤਾਵਾਦੀ ਸਮਾਜ ਅਤੇ ਇੱਕ ਏਕੀਕ੍ਰਿਤ ਅਤੇ ਪ੍ਰਗਤੀਸ਼ੀਲ ਰਾਸ਼ਟਰ ਬਣਾਉਣ ਲਈ ਵੱਖ-ਵੱਖ ਜਾਤਾਂ ਅਤੇ ਭਾਈਚਾਰਿਆਂ ਨੂੰ ਇੱਕਜੁੱਟ ਕਰਨ ਲਈ ਸਮਰਪਿਤ ਯਤਨ ਕਰੇਗਾ।

ਇਸ ਸੇਵਾ ਸੰਘ ਦੇ ਮੁੱਖ ਸਾਥੀਆਂ ਵਿੱਚੋਂ ਤੀਰਥ ਬਾਬੂ ਕੋਆਰਡੀਨੇਟਰ, ਡਾ. ਰਾਹੁਲ ਬਾਲੀ ਪ੍ਰਧਾਨ, ਐਚ.ਕੇ. ਚੰਦਨ ਉੱਪ ਪ੍ਧਾਨ, ਐਡਵੋਕੇਟ ਕੇ.ਕੇ. ਮੰਗਲ ਮਹਾ ਮੰਤਰੀ, ਜੈ ਪਟੇਲ ਸੈਕਟਰੀ ਅਤੇ ਦਿੱਲੀ ਦੀਆਂ ਹੋਰ ਸੰਸਥਾਵਾਂ ਦੇ ਪ੍ਰਧਾਨ ਇਸ ਤਰ੍ਹਾਂ ਸੰਜੇ ਗੌਤਮ -ਪ੍ਰਧਾਨ ਜਾਟਵ ਚੇਤਨਾ ਸੰਮਤੀ (ਰਜਿ.) ਕਰੋਲ ਬਾਗ ਦਿੱਲੀ. ਡਾ. ਸੰਜੇ ਰਾਹੀ – ਪ੍ਰਧਾਨ ਡਾ. ਅੰਬੇਡਕਰ ਸ਼ਿਕਸ਼ਕ ਜਾਗਰਤੀ ਸਮਿਤੀ ਦਿੱਲੀ, ਸ੍ਰੀ ਧਰਮਰਾਜ ਬੇਰੀ – ਪ੍ਰਧਾਨ ਜਾਗਰੂਕ ਨਾਗਰਿਕ ਸੰਗਠਨ ਦਿੱਲੀ, ਸ੍ਰੀ ਦੌਲਤ ਰਾਮ – ਮਹਾਂ ਮੰਤਰੀ ਡਾ. ਅੰਬੇਡਕਰ ਭਵਨ ਦਿੱਲੀ, ਸ੍ਰੀ ਰਾਮ ਬਾਬੂ ਜਾਟਵ – ਪ੍ਰਧਾਨ ਦਿੱਲੀ ਬੌਧ ਸੰਘ ਦਿੱਲੀ, ਸ਼੍ਰੀ ਹੋਪਿੰਦਰ ਵਿਕਲ – ਸਾਬਕਾ ਪ੍ਰਧਾਨ ਡਾ. ਬਾਬਾ ਸਾਹਿਬ ਅੰਬੇਡਕਰ ਜਨਮ ਉਤਸਵ ਕਮੇਟੀ ਦਿੱਲੀ ਅਤੇ ਸਹਿਯੋਗੀ ਸਾਥੀਆਂ ਵਿੱਚ ਸ੍ਰੀ ਜਗਦੇਵ ਕੈਨ, ਪ੍ਰੇਮ ਸਿੰਘ ਨਿਗਮ, ਉਪਾਸਕ ਭੀਮ ਚਰਨ ਬੋਧ, ਸ੍ਰੀ ਅਨੰਦ ਕੈਨ, ਰਜਿੰਦਰ ਗੌਤਮ, ਰਾਣਾ, ਐਡਵੋਕੇਟ ਮੋਹਨ ਪ੍ਰਕਾਸ਼ ਰਜੋਰਾ, ਸ੍ਰੀ ਦੇਵੀ ਲਾਲ ਰੰਗਾ, ਸ੍ਰੀ ਅਮਿਤ ਕੁਮਾਰ, ਮੂਲ ਚੰਦ, ਸ੍ਰੀ ਪਤਰਸ ਕਲਿਆਣ, ਧਰਮਵੀਰ ਸਿੰਘ ਆਦਿ ਸਾਥੀਆਂ ਦੇ ਸਹਿਯੋਗ ਨਾਲ ਪ੍ਰੋਗਰਾਮ ਨੂੰ ਸਫਲ ਬਣਾਇਆ ਗਿਆ ਅਤੇ ਅਖਿਲ ਭਾਰਤੀ ਸੇਵਾ ਸੰਘ ਦੇ ਹੇਠ ਲਿਖੇ ਉਦੇਸ਼ਾਂ ਨੂੰ ਅਪਣਾਇਆ ਗਿਆ।

ਉਦੇਸ਼ਾਂ ਦੀ ਰੂਪਰੇਖਾ ਇਸ ਪ੍ਰਕਾਰ ਹੈ:
(1) ਸਮਾਵੇਸ਼ੀ ਸਿੱਖਿਆ ਤੇ ਜੋਰ ਦੇਣਾ।
(2) ਸੰਸਕ੍ਰਿਤ ਦੇ ਮਾਧਿਅਮ ਨਾਲ ਪ੍ਰੇਮ ਅਤੇ ਸ਼ਾਂਤੀ ਪ੍ਰਚਾਰ ਕਰਨਾ।
(3) ਆਰਥਿਕ ਸਮਾਨਤਾ ਅਤੇ ਪ੍ਰਤੀਨਿਧਤਾ ਦੇ ਬਾਰੇ ਵਿੱਚ ਜਾਗਰੂਕਤਾ ਵਧਾਉਣਾ।
(4) ਜਾਤੀ ਵਹੀਨ ਸਥਾਪਨਾ ਲਈ ਭਿੰਨ ਭਿੰਨ ਸਮਾਜਿਕ ਅਤੇ ਧਾਰਮਿਕ ਸੰਗਠਨਾਂ ਨੂੰ ਇੱਕ ਕਰਨਾ।
(5) ਸਭਨਾ ਦੇ ਲਾਭ ਲਈ ਸਰਕਾਰੀ ਨੀਤੀਆਂ ਨੂੰ ਪ੍ਰਭਾਵਿਤ ਕਰਨ ਵਾਸਤੇ ਜਾਗਰੂਕਤਾ ਵਧਾਉਣਾ ਅਤੇ ਸਮਰਥਨ ਜਟਾਉਣਾ ।

ਇਹ ਜਾਣਕਾਰੀ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਵਿੱਚ ਦਿੱਤੀ।

ਫੋਟੋ ਕੈਪਸ਼ਨ :ਅੰਬੇਡਕਰ ਭਵਨ. ਝੰਡੇਵਾਲਾਂ, ਦਿੱਲੀ ਵਿਖੇ ਸਮਾਗਮ ਦੀਆਂ ਕੁੱਖ ਝਲਕੀਆਂ

Previous articleਹੁਣ ਪਟੜੀ ਤੋਂ ਬਿਜਲੀ ਪੈਦਾ ਹੋਵੇਗੀ, ਦੇਸ਼ ਵਿੱਚ ਪਹਿਲੀ ਵਾਰ ਪਟੜੀਆਂ ‘ਤੇ ਲਗਾਏ ਗਏ ਸੋਲਰ ਪੈਨਲ; 
Next articleस्वतंत्रता दिवस पर हुई अखिल भारतीय सेवा संघ की स्थापना