ਆਲ ਇੰਡੀਆ ਐਸ ਸੀ/ ਐੱਸ ਟੀ ਕਰਮਚਾਰੀ ਸੰਗਠਨ ਦੇ ਆਗੂਆਂ ਦੀ ਨਿਰਦੇਸ਼ਕ (ਰਿਜ਼ਰਵੇਸ਼ਨ) ਨਾਲ਼ ਵਿਚਾਰ ਵਟਾਂਦਰਾ ਮੀਟਿੰਗ ਸੰਪੰਨ

ਕਪੂਰਥਲਾ,(ਸਮਾਜ ਵੀਕਲੀ) ( ਕੌੜਾ )- ਮਨੋਜ ਕੁਮਾਰ ਰਾਮ ਕਾਰਜਕਾਰੀ ਨਿਰਦੇਸ਼ਕ (ਰਿਜ਼ਰਵੇਸ਼ਨ) ਆਲ ਇੰਡੀਆ ਅਨੁਸੂਚਿਤ ਜਾਤੀ ਜਨਜਾਤੀ ਰੇਲਵੇ ਕਰਮਚਾਰੀ ਸੰਗਠਨ, ਆਰ.ਡੀ.ਸੀ.ਏ. ਅਤੇ ਰੇਲਵੇ ਬੋਰਡ ਅਤੇ ਪ੍ਰਮੁੱਖ ਚੀਫ ਪਰਸੋਨਲ ਅਫਸਰ ਭੂਪੇਸ਼ਵਰ ਅਤਰੀ , ਡਿਪਟੀ ਚੀਫ ਪਰਸੋਨਲ ਅਫਸਰ ਛੋਟੇ ਲਾਲ , ਰੇਲਵੇ ਕੋਚਿਸਟਮਿਨ/ਐਡ. ਐਸ ਟੀ
ਅਫਸਰ ਸੀਨੀਅਰ ਈ ਡੀ ਪੀ ਐੱਮ ਐੱਮ ਭਰਤ ਸਿੰਘ , ਸੀਨੀਅਰ ਪਰਸਨਲ ਦਫਤਰ ਐੱਸ ਪੀ ਮੰਡਲ ਅਤੇ ਏ ਪੀ ਓ  ਰਾਮਫਲ  ਦੇ ਨਾਲ ਸੰਸਥਾ ਦੀ ਮੀਟਿੰਗ ਪ੍ਰਬੰਧਕੀ ਭਵਨ ਆਰ ਸੀ ਐੱਫ  ਵਿਖੇ
ਹੋਈ। ਮੀਟਿੰਗ ਵਿੱਚ ਆਲ ਇੰਡੀਆ ਅਨੁਸੂਚਿਤ ਜਾਤੀ/ਜਨਜਾਤੀ ਰੇਲਵੇ ਕਰਮਚਾਰੀ ਸੰਗਠਨ  ਵੱਲੋਂ ਮੁਲਾਜ਼ਮਾਂ ਦੀ ਭਲਾਈ ਲਈ 19 ਨੁਕਾਤੀ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
        ਮੀਟਿੰਗ ਵਿੱਚ ਜਥੇਬੰਦੀ ਆਗੂਆਂ ਵੱਲੋਂ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਕਾਰਜਕਾਰੀ ਡਾਇਰੈਕਟਰ ਮਨੋਜ ਕੁਮਾਰ  ਨੂੰ ਪੇਸ਼ ਕੀਤੀਆਂ ਅਤੇ ਹਰ ਇੱਕ ਨੁਕਤੇ ‘ਤੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਵਿੱਚ ਲਟਕਦੀਆਂ ਮੰਗਾਂ ਨੂੰ ਜਲਦੀ ਪੂਰਾ ਕਰਨ ਅਤੇ ਹੱਲ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ੋਨਲ ਜਨਰਲ ਸਕੱਤਰ ਸੋਹਨ ਬੈਠਾ  ਨੇ ਦੱਸਿਆ ਕਿ ਬਹੁਤ ਲੰਬੇ ਸਮੇਂ ਬਾਅਦ ਕਾਰਜਕਾਰੀ ਡਾਇਰੈਕਟਰ (ਰਿਜ਼ਰਵੇਸ਼ਨ) ਨੇ ਆਰ.ਡੀ.ਸੀ.ਏ. ਦਾ ਦੌਰਾ ਕੀਤਾ ਹੈ। ਜਥੇਬੰਦੀ ਦੇ ਜ਼ੋਨਲ ਪ੍ਰਧਾਨ  ਜੀਤ ਸਿੰਘ ਨੇ ਆਪਣੇ ਸਵਾਗਤੀ ਭਾਸ਼ਣ ਨਾਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਤੁਰੰਤ ਹੱਲ ਕਰਨ ਦੀ ਅਪੀਲ ਕੀਤੀ | ਸੰਸਥਾ ਦੇ ਸਮੂਹ ਅਧਿਕਾਰੀਆਂ ਨੇ ਆਪਣੀ ਜਾਣ-ਪਛਾਣ ਕੀਤੀ ਅਤੇ ਕਰਮਚਾਰੀਆਂ ਦੀ ਭਲਾਈ ਲਈ ਆਪਣੇ ਅਹਿਮ ਸੁਝਾਅ ਪੇਸ਼ ਕੀਤੇ। ਇਸ ਮੀਟਿੰਗ ਵਿੱਚ ਮੁੱਖ ਤੌਰ ‘ਤੇ ਪ੍ਰਸ਼ਾਸਨਿਕ ਪੱਖ ਤੋਂ ਮੁੱਖ ਦਫ਼ਤਰ ਦੇ ਸੁਪਰਡੈਂਟ ਗੁਰਦਿਆਲ ਸਿੰਘ,  ਜੈ ਦੇਵ ਸਿੰਘ, ਸੀਨੀਅਰ ਕਲਰਕ  ਸਤੀਸ਼ ਕੁਮਾਰ ਮੀਨਾ,  ਅਵਤਾਰ ਸਿੰਘ ਹਾਜ਼ਰ ਸਨ।
         ਮੀਟਿੰਗ ਦੌਰਾਨ ਸੰਸਥਾ ਦੇ ਜ਼ੋਨਲ ਕਾਰਜਕਾਰੀ ਪ੍ਰਧਾਨ ਮੁਕੇਸ਼ ਕੁਮਾਰ ਮੀਨਾ, ਜ਼ੋਨਲ ਖਜ਼ਾਨਚੀ ਰਵਿੰਦਰ ਕੁਮਾਰ, ਜ਼ੋਨਲ ਵਧੀਕ ਸਕੱਤਰ ਰਾਜੇਸ਼ ਕੁਮਾਰ, ਸੀਨੀਅਰ ਮੀਤ ਪ੍ਰਧਾਨ ਧਰਮਪਾਲ ਪੈਂਥਰ, ਮੀਤ ਪ੍ਰਧਾਨ ਆਰ.ਸੀ.ਮੀਨਾ, ਸੰਧੂਰਾ ਸਿੰਘ, ਕਾਨੂੰਨੀ ਸਲਾਹਕਾਰ ਰਣਜੀਤ ਸਿੰਘ, ਆਡੀਟਰ ਦੇਸ਼ਰਾਜ, ਸਹਾਇਕ ਖਜ਼ਾਨਚੀ  ਸੁਰੇਸ਼ ਕੁਮਾਰ, ਸਹਾਇਕ ਸਕੱਤਰ ਜਗਜੀਵਨ ਰਾਮ, ਸੰਗਠਨ ਸਕੱਤਰ ਕਰਨ ਸਿੰਘ, ਦਸ ਸਿੰਘ ਮੀਨਾ, ਜਸਪਾਲ ਸਿੰਘ, ਕਾਰਜਕਾਰਨੀ ਮੈਂਬਰ ਸਤੀਸ਼ ਕੁਮਾਰ, ਓਮ ਪ੍ਰਕਾਸ਼ ਮੀਨਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ |
ਅੰਤ ਵਿੱਚ ਜਾਣਕਾਰੀ ਦਿੰਦੇ ਹੋਏ ਜਨਰਲ ਸਕੱਤਰ ਸੋਹਨ ਬੈਠਾ  ਨੇ ਦੱਸਿਆ ਕਿ ਸੰਸਥਾ ਵੱਲੋਂ 26 ਜੂਨ 2024 ਨੂੰ ਛਤਰਪਤੀ ਸ਼ਾਹੂਜੀ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ਾਲ ਜਨਰਲ ਇਜਲਾਸ ਅਤੇ ਸਨਮਾਨ ਸਮਾਗਮ ਆਰ ਸੀ ਐੱਫ ਦੇ ਵਰਕਰ ਕਲੱਬ ਵਿਖੇ ਸ਼ਾਮ 5:00 ਵਜੇ  ਕਰਵਾਇਆ ਜਾਵੇਗਾ। ਉਨ੍ਹਾਂ ਸਮੂਹ ਮੈਂਬਰਾਂ ਨੂੰ ਇਸ ਪ੍ਰੋਗਰਾਮ ਵਿੱਚ ਪਰਿਵਾਰਾਂ ਸਮੇਤ ਸ਼ਾਮਲ ਹੋਣ ਦੀ ਅਪੀਲ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਦਿਹਾਤੀ ਮਜਦੂਰ ਸਭਾ ਤਹਿਸੀਲ ਫਿਲੌਰ ਵਲੋਂ ਦਿਹਾਤੀ ਮਜਦੂਰਾਂ ਤੇ ਮਨਰੇਗਾ ਕਾਮਿਆਂ ਦੀਆਂ ਮੰਗਾਂ ਸਬੰਧੀ 12 ਜੁਲਾਈ ਨੂੰ ਹਲਕਾ ਵਿਧਾਇਕ ਤੇ 15 ਜੁਲਾਈ ਨੂੰ ਮੈਬਰ ਪਾਰਲੀਮੈਂਟ ਨੂੰ ਮੰਗ ਪੱਤਰ ਦੇਣ ਦਾ ਫੈਸਲਾ
Next articleਹੁਸੈਨਪੁਰ ਵਿਖੇ ਗੱਤਕਾ ਕੈਂਪ ਦੀ ਸ਼ਾਨਦਾਰ ਸਮਾਪਤੀ