*ਮਾਤਾ ਸਵਰਨ ਦੇਵਾ (ਯੂ ਕੇ) ਤੋਂ ਪ੍ਰਾਪਤ ਕੀਤਾ ਆਸ਼ੀਰਵਾਦ*ਨਾਮ ਤੇ ਧਾਮ ਦੀ ਮਹਾਨਤਾ ਨੂੰ ਸਮਝਣ ਦੀ ਲੋੜ-ਮਾਤਾ ਸਵਰਨ ਦੇਵਾ (ਯੂ ਕੇ)*
ਜਲੰਧਰ, ਫਿਲੌਰ, ਅੱਪਰਾ (ਜੱਸੀ)-ਆਲ ਇੰਡੀਆ ਰਾਹੁਲ ਗਾਂਧੀ ਬਿਗ੍ਰੇਡ ਕਾਂਗਰਸ ਪੰਜਾਬ ਦੇ ਚੇਅਰਮੈਨ ਚੌਧਰੀ ਸੋਮਪਾਲ ਮੈਂਗੜਾ ਨੇ ਨਜਦੀਕੀ ਪਿੰਡ ਮੋਂਰੋਂ ਵਿਖੇ ਸਥਿਤ ਮਾਂ ਵੈਸ਼ਨੂੰ ਦਰਬਾਰ ਦੁੱਖ ਖੰਡਨ ਨਿਵਾਸ ਮੋਂਰੋਂ ਦੇ ਮਾਤਾ ਸਵਰਨ ਦੇਵਾ (ਯੂ ਕੇ) ਨਾਲ ਮੁਲਾਕਾਤ ਕੀਤੀ ਤੇ ਉਨਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਬੋਲਦਿਆਂ ਚੌਧਰੀ ਸੋਮਪਾਲ ਮੈਂਗੜਾ ਨੇ ਕਿਹਾ ਕਿ ਮਾਤਾ ਸਵਰਨ ਦੇਵਾ ਜੀ ਪੂਰੀ ਤਨਦੇਹੀ ਨਾਲ ਸਮਾਜ ਸੇਵਾ ਨੂੰ ਸਮਰਪਿਤ ਹਨ ਤੇ ਲੋੜਵੰਦਾਂ ਦੀ ਮਦਦ ਕਰ ਰਹੇ ਹਨ, ਇਸ ਦੇ ਨਾਲ ਹੀ ਉਹ ਲੋਕਾਂ ਨੂੰ ਅਧਿਆਤਮਕ ਤੌਰ ਤੇ ਵੀ ਜਾਗਰੂਕ ਕਰ ਰਹੇ ਹਨ। ਇਸ ਮੌਕੇ ਬੋਲਦਿਆਂ ਮਾਤਾ ਸਵਰਨ ਦੇਵਾ ਨੇ ਕਿਹਾ ਕਿ ਨਾਮ ਤੇ ਧਾਮ ਦੀ ਮਹਾਨਤਾ ਨੂੰ ਕੋਈ ਵਿਰਲਾ ਧਰਮ ਜਗਿਆਸੂ ਹੀ ਸਮਝ ਸਕਦਾ ਹੈ। ਇਸ ਮੌਕੇ ਪੰਡਿਤ ਕਿਸ਼ੋਰ ਕੁਮਾਰ ਸ਼ਾਸ਼ਤਰੀ ਮੁੱਖ ਸੇਵਾਦਾਰ ਸ਼ਨੀ ਮੰਦਿਰ ਮੰਡੀ ਰੋਡ ਅੱਪਰਾ, ਵਿਜੈ ਹਰਫ (ਯੂ ਕੇ) ਵੀ ਹਾਜਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly