ਚੁੱਣੀ ਗਈ ਜਿਲਾ ਕਮੇਟੀ ਸੰਦੀਪ ਅਰੋੜਾ ਪ੍ਰਧਾਨ ਤੇ ਦਿਲਬਾਗ ਸਿੰਘ ਚੰਦੀ ਬਣੇ ਜਿਲਾ ਸਕੱਤਰ
ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ) : ਅੱਜ ੲਿੱਥੇ ਸੰਯੁਕਤ ਕਿਸਾਨ ਮੋਰਚੇ ਦੀ ਸਿਰਮੌਰ ਜਥੇਬੰਦੀ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਵੱਲੋਂ ਮਹਿਤਪੁਰ ਸਹਿਰ ਵਿੱਚ ਕਿਸਾਨ ਸੰਮੇਲਨ ਕੀਤਾ ਗਿਆ। ਜਿਸ ਵਿੱਚ ਤਹਿਸੀਲ ਨਕੋਦਰ, ਤਹਿਸੀਲ ਸ਼ਾਹਕੋਟ,ਲੋਹੀਆ,ਤੇ ਸਬ ਤਹਿਸੀਲ ਮਹਿਤਪੁਰ ਦੇ ਵੱਖ ਵੱਖ ਪਿੰਡਾਂ ਤੋਂ ਆਏ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਤੇ ਅੌਰਤਾ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਸਭ ਤੋਂ ਪਹਿਲਾ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਸਾਥੀਆ ਨੂੰ ਸ਼ਰਧਾਂਜਲੀ ਭੇਂਟ ਕੀਤੀ। ਕਿਸਾਨ
ਦਿਲਬਾਗ ਸਿੰਘ ਚੰਦੀ, ਸਤਨਾਮ ਸਿੰਘ ਬਿੱਲੇ, ਤੇ ਬੀ ਐਸ ਐਫ ਦੇ ਸੇਵਾ ਮੁਕਤ ਏ ਐਸ ਆਈ ਕਸ਼ਮੀਰ ਸਿੰਘ ਦੇ ਅਧਾਰਿਤ ਪ੍ਰਧਾਨਗੀ ਮੰਡਲ ਨਯੁਕੱਤ ਕੀਤਾ ਗਿਆ। ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾ ਸਕੱਤਰ ਬਲਦੇਵ ਸਿੰਘ ਨਿਹਾਲਗੜ ਮੈਂਬਰ ਸੰਯੁਕਤ ਕਿਸਾਨ ਮੋਰਚਾ ਦਿੱਲੀ, ਸੂਰਤ ਸਿੰਘ ਧਰਮਕੋਟ ਸੂਬਾ ਮੀਤ ਪ੍ਰਧਾਨ ਤੇ ਏਟਕ ਦੇ ਸੂਬਾ ਪ੍ਰਧਾਨ ਬੰਤ ਬਰਾੜ ਨੇ ਕਿਹਾ ਕਿ ਤਿੰਨੇ ਖੇਤੀ ਕਾਨੂੰਨ ਰੱਦ ਕਰਾਉਣ ਲਈ ਅੰਦੋਲਨ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਇਆ ਜਾਵੇਗਾ।ਹਰ ਲੜਾਈ ਲੜੀ ਜਾਵੇਗੀ। ਅਤੇ ਸੰਸਦ ਦੇ ਰੋਜਾਨਾ ਘਿਰਾਓ ਕਰਨ ਵਾਲਿਆਂ ਜੱਥਿਆਂ ਵਿੱਚ ਹਰ ਰੋਜ ਸ਼ਮਲੀਅਤ ਕੀਤੀ ਜਾਵੇਗੀ।
ਅਤੇ 12 ਅਗਸਤ ਨੂੰ ਜਲੰਧਰ ਜ਼ਿਲ੍ਹੇ ਦਾ ਜੱਥਾ ਸੰਸਦ ਦੇ ਘਿਰਾਓ ਲਈ ਰਵਾਨਾ ਹੋਵੇਗਾ। ਇਸ ਮੌਕੇ ਜਿਲਾ ਜਲੰਧਰ ਦੀ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੀ ਕਮੇਟੀ ਚੁਣੀ ਗਈ।ਜਿਸ ਵਿੱਚ ਸੰਦੀਪ ਅਰੋੜਾ ਨੂੰ ਪ੍ਰਧਾਨ, ਦਿਲਬਾਗ ਸਿੰਘ ਚੰਦੀ ਸਕੱਤਰ ਮਨਦੀਪ ਸਿੱਧੂ ਨੂੰ ਮੀਤ ਪ੍ਰਧਾਨ ,ਅਤੇ ਪਵਨਦੀਪ ਸਿੱਧੂ,ਗੂਰਪ੍ਰੀਤ ਗੋਪੀ ਨਕੋਦਰ , ਰਜਿੰਦਰ ਹੈਪੀ ਸ਼ਾਹਕੋਟ ,ਪ੍ਰਿੰਸ ਅਰੋੜਾ, ਸੁਨੀਲ ਕੁਮਾਰ,ਸੁੱਖਾ ਬਾਦਸ਼ਾਹ ਪੁਰ ਸਤਨਾਮ ਸਿੰਘ, ਹਰਜਿੰਦਰ ਸਿੰਘ ਮੋਜੀ ਸਰਪ੍ਰਸਤ,ਸਵਰਨ ਅਕਲਪੁਰੀ, ਰਜਿੰਦਰ ਮੰਡ, ਤੇ ਚਰਨਜੀਤ ਥੰਮੂਵਾਲ ਆਦਿ ਮੈਂਬਰਾਂ ਨੂੰ ਹਾਊਸ ਵੱਲੋਂ ਪ੍ਰਵਾਨਗੀ ਦਿੱਤੀ ਗਈ।ਸਟੇਜ ਸਕੱਤਰ ਦੀ ਭੂਮਿਕਾ ਸੰਦੀਪ ਅਰੋੜਾ ਨੇ ਬਾਖੂਬੀ ਨਿਭਾਈ। ਇਸ ਮੌਕੇ ਸਤਨਾਮ ਸਿੰਘ ਲੋਹਗੜ੍ਹ, ਬਲਵਿੰਦਰ ਸਿੰਘ ਦਲਬੀਰ ਸਿੰਘ, ਲਵਲੀ ਅਰੋੜਾ,ਕੁਸਮ ਅਰੋੜਾ, ਜਸਵਿੰਦਰ ਕੌਰ, ਪਰਮਜੀਤ ਕੌਰ, ਵੀਰੋ, ਕਮਲੇਸ਼, ਸੀਮਾ, ਅਨੂੰ, ਮਨੂਪ੍ਰੀਆ ਆਦਿ ਹਾਜ਼ਰ ਸਨ। ਜਾਰੀ ਕਰਤਾ ਕਾਮਰੇਡ ਸੰਦੀਪ ਅਰੋੜਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly