ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ) : ਅੱਜ ਏਥੇ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਵੱਲੋਂ ਫਸਲਾਂ ਅਤੇ ਨਸਲਾਂ ਬਚਾਉਣ ਦੇ ਪ੍ਰੋਗਰਾਮ ਤਹਿਤ ਮਹਿਤਪੁਰ ਥਾਣੇ ਦੇ ਐਸ ਐਚ ਓ ਦੀ ਮਿਲੀਭੁਗਤ ਨਾਲ ਸ਼ਰੇਆਮ ਵਿਕ ਰਹੇ ਸਹਿਰ ਦੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਨਸ਼ੇ ਅਤੇ ਨਸ਼ਾ ਵਪਾਰੀਆਂ ਨਾਲ ਜੋਟੀਦਾਰੀ ਦੇ ਖਿਲਾਫ ਪਹਿਲਾਂ ਸਥਾਨਕ ਬਿਜਲੀ ਬੋਰਡ ਵਿਖੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਅਤੇ ਔਰਤਾਂ ਦਾ ਵੱਡਾ ਇਕੱਠ ਹੋਇਆ ਜੋ ਤਹਿਸੀਲ ਨਕੋਦਰ ਦੇ ਵੱਖ ਵੱਖ ਪਿੰਡਾਂ ਤੋਂ ਸਨ। ਨੇ ਮੁਜਾਹਰੇ ਦੇ ਰੂਪ ਵਿੱਚ ਨਸ਼ਾ ਵਪਾਰੀਆਂ ਦਾ ਜੋਟੀਦਾਰ ਐਸ ਐਚ ਓ ਮਹਿਤਪੁਰ ਮੁਰਦਾਬਾਦ, ਨਸ਼ਿਆ ਲਈ ਜਿੰਮੇਵਾਰ ਥਾਣਾ ਮਹਿਤਪੁਰ ਦਾ ਮੁਖੀ ਥਾਣੇਦਾਰ,ਦੇ ਸ਼ਹਿਰ ਵਿੱਚ ਨਾਹਰੇ ਮਾਰਦੇ ਹੋਏ।
ਥਾਣੇ ਮੂਹਰੇ ਪਹੁੰਚੇ ਜਿੱਥੇ ਐਸ ਐਚ ਓ ਵੱਲੋਂ ਫਿਰ ਆਪਣੀ ਨਲਾਇਕੀ ਦਾ ਸਬੂਤ ਇਸ ਤਰ੍ਹਾਂ ਦਿੱਤਾ ਕਿ ਜਿੱਥੇ ਲੋਕਾਂ ਨੇ ਬੈਠਣਾ ਸੀ ਉਥੇ ਆਪਣੀ ਪ੍ਰਾਈਵੇਟ ਗੱਡੀ ਅਤੇ ਅਕਸਾਈਜ ਵਿਭਾਗ ਦੀ ਗੱਡੀ ਲਗਾ ਦਿੱਤੀਆ ਤਾਂ ਜੋ ਲੋਕ ਤੰਗ ਹੋ ਕੇ ਕੁੱਝ ਪੁੱਠਾ ਸਿੱਧਾ ਕਰਨ ਪਰ ਸੂਝਵਾਨ ਲੋਕਾਂ ਨੇ ਏਕਤਾ ਦਾ ਸਬੂਤ ਦਿੰਦਿਆਂ ਐਸ ਐਚ ਓ ਦੇ ਨਸ਼ਾ ਸਮੱਗਲਰਾਂ ਨਾਲ ਸਬੰਧ ਦੀ ਲਿਸਟ ਲੋਕਾਂ ਸਾਹਮਣੇ ਜਨਤਕ ਕੀਤੀ। ਇਸ ਇਕੱਠ ਨੂੰ ਧਰਨੇ ਤੇ ਬੈਠੇ ਕਿਸਾਨਾਂ ਮਜ਼ਦੂਰਾਂ ਤੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਅਤੇ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਸੂਰਤ ਸਿੰਘ ਧਰਮਕੋਟ ਸੂਬਾਈ ਆਗੂ ਲਖਵੀਰ ਸਿੰਘ ਨਿਜਾਮਪੁਰ, ਮਾਸਟਰ ਚਰਨ ਸਿੰਘ ਸੁਲਤਾਨਪੁਰ ਲੋਧੀ, ਮੇਜਰ ਸਿੰਘ ਜਲਾਲਾਬਾਦ, ਜਿਲਾ ਪ੍ਰਧਾਨ ਸੰਦੀਪ ਅਰੋੜਾ ਜਿਲਾ ਸਕੱਤਰ ਦਿਲਬਾਗ ਸਿੰਘ ਚੰਦੀ ਜਿਲਾ ਮੀਤ ਸਕੱਤਰ ਰਜਿੰਦਰ ਹੈਪੀ ਤਹਿਸੀਲ ਪ੍ਰਧਾਨ ਮਨਦੀਪ ਸਿੱਧੂ, ਸੀ ਪੀ ਆਈ ਅੈਮ ਦੇ ਆਗੂ ਸੁਰਿੰਦਰ ਖੀਵਾ, ਡੀ ਵਾਈ ਐਫ ਆਈ ਦੇ ਸੋਢੀ ਹੰਸ ਨੇ ਕਿਹਾ ਕਿ ਐਸ ਐਚ ਓ ਮਹਿਤਪੁਰ ਵੱਲੋ ਗੈਰ ਸਮਾਜੀ ਲੋਕਾਂ ਦੀ ਪੁਸ਼ਤ ਪਨਾਹੀ ਕਰਨਾ ਅਤੇ ਇਨਸਾਫ ਲੈਣ ਆਏ ਲੋਕਾਂ ਨਾਲ ਬਦਸਲੂਕੀ ਕਰਨਾ,ਲੋਕਾ ਤੇ ਪੈਸੇ ਲੈਕੇ ਝੂਠੇ ਕੇਸ ਬਣਾਉਣਾ ਸ਼ਰੇਆਮ ਨਸ਼ੇ ਵਕਾਉਣਾ ਅਤੇ ਥਾਣੇ ਤੋਂ ਲੋਕਾਂ ਦਾ ਵਿਸ਼ਵਾਸ ਉਠਾਉਣ ਵਾਲੇ ਐਸ ਐਚ ਓ ਨੂੰ ਚਲਦਾ ਕਰਨਾ ਚਾਹੀਦਾ ਹੈ।
ਅਤੇ ਇਸ ਦੀ ਵਿਭਾਗੀ ਇਨਕਵੈਰੀ ਵੀ ਖੁਲਣੀ ਚਾਹੀਦੀ ਹੈ। ਤਾਂ ਜੋ ਨਸ਼ੇ ਤੇ ਰੇਤ ਤੋਂ ਬਣਾਈ ਇਸ ਦੀ ਜਾਇਦਾਦ ਦਾ ਪਤਾ ਲਗਾਇਆ ਜਾ ਸਕੇ। ਲੋਕ ਲੰਗਰ ਦਾ ਸਮਾਨ ਲੈਕੇ ਆਏ ਸਨ। ਨੇ ਫੈਸਲਾ ਕੀਤਾ ਸੀ ਕਿ ਜਦੋਂ ਤੱਕ ਅੈਸ ਐਂਚ ਓ ਨੂੰ ਚਲਦਾ ਨਹੀਂ ਕੀਤਾ ਜਾਂਦਾ ਉਦੋਂ ਤੱਕ ੲਿੱਥੇ ਹੀ ਪਕਾਵਾਗੇਂ ਤੇ ਇੱਥੇ ਹੀ ਖਾਂਵਾਗੇ। ਪਰ ਨਵੇਂ ਆਏ ਡੀ ਐਸ ਪੀ ਸਾਹਿਬ ਸ਼ਾਹਕੋਟ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ 1 ਹਫਤੇ ਦੇ ਅੰਦਰ ਅੰਦਰ ਹੀ ਅੈਸ ਐਚ ਓ ਨੂੰ ਬਦਲਿਆ ਜਾਵੇਗਾ। ਤੇ ਆਗੂਆਂ ਨੇ ਧਰਨਾ 1 ਹਫਤੇ ਲਈ ਮੁਲਤਵੀ ਕਰਕੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਐਸ ਐਚ ਓ ਨੂੰ ਚਲਦਾ ਨਾ ਕੀਤਾ ਤਾਂ ਉਹ ਪੂਰੇ ਪੰਜਾਬ ਦਾ ਧਰਨਾ ਜਿਲਾ ਹੈਡਕੁਆਰਟਰ ਤੇ ਲਾਉਣਗੇ। ਕਿਉਂਕਿ ਲੋਕਾਂ ਨੂੰ ਇਨਸਾਫ ਦੇਣ ਵਾਲਾ ਮੁਖੀ ਚਾਹੀਦਾ ਹੈ ਨਾਂ ਕਿ ਨਸ਼ੇ ਵਿਕਾਉਣ ਵਾਲਾ। ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਦੇ ਸਤਨਾਮ ਸਿੰਘ ਬਿੱਲੇ, ਬਲਵਿੰਦਰ ਸਿੰਘ ,ਜਰਨੈਲ ਸਿੰਘ ਬਾਂਗੀਵਾਲ,ਸੁਖਾ ਬਾਦਸ਼ਾਹਪੁਰ, ਅਜੇ ਮੁਹੇਮਾ, ਗੁਰਪ੍ਰੀਤ ਸਿੰਘ ਗੋਪੀ, ਹਰੀਸ਼ ਕੁਮਾਰ, ਰਕੇਸ਼ ਕੁਮਾਰ ਸ਼ਾਹਕੋਟ, ਪਵਨ ਸ਼ਾਹਕੋਟ, ਬੱਬੂ, ਲਾਡੀ, ਅਵਤਾਰ ਸਿੰਘ,ਹਰਜਿੰਦਰ ਸਿੰਘ ਆਦਰਾਮਾਨ, ਕਾਕਾ ਰਮਨ ਉਧੋਵਾਲ,ਲਵਲੀ ਅਰੋੜਾ, ਕੁਸਮ ਅਰੋੜਾ ਸਰਬਜੀਤ ਕੌਰ ਮਮਤਾ ਆਸ਼ਾ ਅਨੀਤਾ ਆਦਿ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly