ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਆਲ ਇੰਡੀਆ ਇੰਟਰ ਯੂਨੀਵਰਸਿਟੀ ਨੌਰਥ ਈਸਟ ਵੇਟ ਲਿਫਟਰ ਵਿੱਚੋਂ ਅਦਿਤਿਆ ਗੁਰੂ ਨੇ ਗੋਲਡ ਮੈਡਲ ਪ੍ਰਾਪਤ ਕਰਕੇ ਪੰਜਾਬ ਦਾ ਨਾਂ ਰੋਸ਼ਨ ਕੀਤਾ। ਭਾਰਤ ਦੀਆਂ ਯੂਨੀਵਰਸਿਟੀਆਂ ਵਿੱਚੋਂ ਬਰਾਊਨ ਮੈਡਲ ਪ੍ਰਾਪਤ ਕੀਤਾਂ ਇਹ ਸਭ ਉਸ ਦੇ ਪਿਤਾ ਵੇਟ ਲਿਫਟਿੰਗ ਕੋਚ ਜਗਦੀਸ਼ ਕੁਮਾਰ ਗੁਰੂ ਜੀ ਵੱਲੋਂ ਮਿਲੀ ਹੈ। ਜੋ ਕਿ ਹਰਭਜਨ ਲਾਖਾ ਐਕਸ ਐਮ ਪੀ ਸਪੋਰਟਸ ਕਲੱਬ ਦਾ ਨਾਂ ਵੀ ਉੱਚਾ ਅਤੇ ਰੌਸ਼ਨ ਕਰ ਰਹੇ ਹਨ। ਅਦਿਤਿਆ ਇਸ ਵੇਲੇ ਖਾਲਸਾ ਕਾਲਜ ਅੰਮ੍ਰਿਤਸਰ ਕੋਚ ਸਾਹਿਬ ਰਾਜਿੰਦਰ ਸਿੰਘ ਸੂਬੇਦਾਰ ਕੋਲ਼ ਪ੍ਰੈਕਟਿਸ ਕਰ ਰਹੇ ਹਨ ਇਹ ਕੰਪੀਟੀਸ਼ਨ ਅਦਿਤਿਆ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਖੇਡਿਆ,ਕੋਚ ਸਾਹਿਬ ਨੂੰ ਅਦਿਤਿਆ ਤੇ ਬਹੁਤ ਆਸਾਂ ਹਨ, ਇਸ ਦੇ ਨਾਲ ਹੀ ਅਦਿਤਿਆ ਦੀ ਸਲੈਕਸਨ ਹੋ ਗਈ ਹੈ। ਅਦਿਤਿਆ ਹੁਣ ਗੇਲੋ ਇੰਡੀਆ ਯੂਨੀਵਰਸਿਟੀ ਗੇਮ ਦੀ ਤਿਆਰੀ ਕਰ ਰਿਹਾ ਹੈ। ਅਦਿਤਿਆ ਨੇ ਆਪਣੇ 73 ਕਿੱਲੋ ਭਾਰ ਵਿੱਚ 126 ਸਨੈਚ ਅਤੇ 156 ਕਿਲੋ ਜਰਕ ਲਗਾਈ। ਅਦਿਤਿਆ ਆਪਣੇ ਕੋਚ ਸਾਹਿਬਾਨਾਂ ਦੇ ਨਾਲ ਰਾਜਿੰਦਰ ਸਿੰਘ ਸੂਬੇਦਾਰ, ਇੰਸਪੈਕਟਰ ਕੰਡਾ ਕੋਚ ਸਾਹਿਬ ਅਤੇ ਸਾਥੀ ਵੇਟਲਿਫਟਰ ਹਾਜ਼ਰ ਸਨ।
https://play.google.com/store/apps/details?id=in.yourhost.samaj