ਵਿਦਿਅਕ ਸੈਸ਼ਨ 2025-26 ਲਈ ਦਾਖਲਾ ਮੋਬਾਇਲ ਵੈਨ ਨੂੰ ਸੱਜਣ ਸਿੰਘ ਚੀਮਾਂ ਚੇਅਰਮੈਨ ਇੰਮਪਰੂਵਮੈਂਟ ਟਰੱਸਟ ਕਪੂਰਥਲਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ
ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਆਦੇਸ਼ਾਂ ਦੀ ਪਾਲਣਾ ਤਹਿਤ ਜ਼ਿਲ੍ਹੇ ਦੇ ਸਾਰੇ ਸਰਕਾਰੀ ਸਕੂਲਾ ‘ਚ ਦਾਖ਼ਲਾ ਮੁਹਿੰਮ 2025-2026 ਦਾ ਆਗਾਜ਼ ਕਰਦਿਆਂ ਸਰਕਾਰੀ ਪ੍ਰਾਇਮਰੀ ਸਕੂਲ ਮਨਸੂਰਵਾਲ ਦੋਨਾਂ ਵਿਖੇ ਇਕ ਜਿਲ੍ਹਾਂ ਪੱਧਰੀ ਸਮਾਗਮ ਕੀਤਾ ਗਿਆ । ਇਸ ਸਮਾਗਮ ਤੋਂ ਉਪਰੰਤ ਸੱਜਣ ਸਿੰਘ ਚੀਮਾਂ ਚੇਅਰਮੈਨ ਇੰਮਪਰੂਵਮੈਂਟ ਟਰੱਸਟ ਕਪੂਰਥਲਾ ਨੇ ਸਰਕਾਰੀ ਸਕੂਲਾਂ ਲਈ ਦਾਖਲਾ ਮੋਬਾਇਲ ਵੈਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ । ਇਸ ਮੌਕੇ ਉਹਨਾਂ ਨਾਲ ਲਲਿਤ ਸਕਲਾਨੀ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਅਤੇ ਵਰਿੰਦਰਪਾਲ ਸਿੰਘ ਬਾਜਵਾ ਏ.ਡੀ.ਸੀ (ਡੀ) ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।
ਇਸ ਤੋਂ ਪਹਿਲਾ ਜ਼ਿਲ੍ਹਾ ਪੱਧਰੀ ਸਮਾਗਮ ਦੀ ਪ੍ਰਧਾਨਗੀ ਅਰਜਨਾ ਐਵਾਰਡੀ ਸੱਜਣ ਸਿੰਘ ਚੀਮਾ ਚੇਅਰਮੈਨ ਇੰਮਪਰੂਵਮੈਂਟ ਟਰੱਸਟ ਕਪੂਰਥਲਾ ਨੇ ਕੀਤੀ । ਇਸ ਸਮਾਗਮ ਵਿਚ ਦਲਜਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈ.ਸਿ) , ਮਮਤਾ ਬਜਾਜ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐ.ਸਿ) , ਰਜੇਸ਼ ਕੁਮਾਰ ਭੱਲਾ ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈ.ਸਿ) , ਡਾਕਟਰ ਬਲਵਿੰਦਰ ਸਿੰਘ ਬੱਟੂ ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐ.ਸਿ), ਹਰਮਿੰਦਰ ਸਿੰਘ ਜੋਸਨ ਜ਼ਿਲ੍ਹਾਂ ਕੋਆਰਡੀਨੇਟਰ ਸਮੱਰਥ, ਸੰਜੀਵ ਕੁਮਾਰ ਹਾਂਡਾ ਬੀ.ਪੀ.ਈ.ਓ ਕਪੂਰਥਲਾ-੨ , ਰਜੇਸ਼ ਕੁਮਾਰ ਬੀ.ਪੀ.ਈ.ਓ ਕਪੂਰਥਲਾ-1 , ਲਕਸ਼ਦੀਪ ਸਰਮਾਂ ਜ਼ਿਲ੍ਹਾ ਖੇਡ ਕੋਆਰਡੀਨੇਟਰ ਹਾਜ਼ਰ ਸਨ ।
ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਗੁਰਮੇਜ ਸਿੰਘ ਅਤੇ ਮੀਡੀਆ ਕੋਆਰਡੀਨੇਟਰ ਦੀ ਭੂਮਿਕਾ ਗੁਰਮੁੱਖ ਸਿੰਘ ਹੈੱਡ ਟੀਚਰ ਧਾਲੀਵਾਲ ਦੋਨਾਂ ਨੇ ਨਿਭਾਈ । ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸੱਜਣ ਸਿੰਘ ਚੀਮਾ ਨੇ ਕਿਹਾ ਕਿ ਵਿਦਿਅਕ ਸੈਸ਼ਨ 2025-26 ਲਈ ਇਹ ਦਾਖਲਾ ਮੋਬਾਇਲ ਵੈਨ ਅਹਿਮ ਭੂਮਿਕਾ ਨਿਭਾਏਗੀ । ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਦਾਖਲਾ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਮੋਬਾਇਲ ਵੈਨ ਵੱਖ-ਵੱਖ ਪਿੰਡਾਂ ਤੇ ਕਸਬਿਆ ਵਿੱਚ ਪ੍ਰਚਾਰ ਕਰੇਗੀ । ਇਸ ਮੌਕੇ ਲਲਿਤ ਸਕਲਾਨੀ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਅਤੇ ਵਰਿੰਦਰ ਪਾਲ ਸਿੰਘ ਬਾਜਵਾ ਏ.ਡੀ.ਸੀ (ਡੀ) ਨੇ ਵੀ ਆਏ ਮਹਿਮਾਨਾਂ ਤੇ ਮਾਪਿਆਂ ਨੂੰ ਸੰਬੋਧਨ ਕੀਤਾ ।
ਮਮਤਾ ਬਜਾਜ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐ.ਸਿ) ਨੇ ਇਸ ਮੌਕੇ ਹਾਜ਼ਰ ਸਕੂਲ ਮੈਨਜਮੈਂਟ ਕਮੇਟੀਆਂ ਦੇ ਮੈਂਬਰਾਂ, ਅਹੁਦੇਦਾਰਾਂ, ਪਤਵੰਤਿਆਂ ਤੇ ਅਧਿਆਪਕਾਂ ਨੂੰ ਇਸ ਦਾਖਲਾ ਮੁਹਿੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਕਿਹਾ ਤੇ ਉਮੀਦ ਜ਼ਾਹਿਰ ਕੀਤੀ ਕਿ ਇਸ ਸਾਲ ਵੀ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖ਼ਲਿਆਂ ਵਿੱਚ ਵਾਧਾ ਹੋਵੇਗਾ ।ਇਸ ਮੌਕੇ ਨਵਚੇਤਨ ਸਿੰਘ, ਤਜਿੰਦਰ ਸਿੰਘ, ਮਨਜੀਤ ਸਿੰਘ ਦਵਿੰਦਰ ਕੌਰ ਸਾਰੇ ਪ੍ਰਿੰਸੀਪਲ , ਹਰਪ੍ਰੀਤ ਸਿੰਘ , ਬਲਬੀਰ ਸਿੰਘ, ਬਲਵਿੰਦਰ ਕੁਮਾਰ, ਜਸਵਿੰਦਰ ਸਿੰਘ, ਜਸਵਿੰਦਰ ਕੁਮਾਰ, ਪ੍ਰਵੀਨ ਕੁਮਾਰ, ਅਨੀਤਾ ਰਾਣੀ ਸਾਰੇ ਸੀ.ਐਚ.ਟੀ । ਬਲਜਿੰਦਰ ਸਿੰਘ ਹੈੱਡਮਾਸਟਰ , ਸਤਵੰਤ ਕੌਰ ਮਨਸੂਰਵਾਲ ਦੋਨਾਂ , ਪ੍ਰਦੀਪ ਕੁਮਾਰ ਡੇਰਾ ਜੱਗੂ ਸ਼ਾਹ, ਅਨਿਲ ਕੁਮਾਰ ਤਰਲੋਕ ਪੂਰਾ , ਅਮਰਜੀਤ ਸਿੰਘ ਡੈਨਵਿੰਡ , ਗੁਰਦੀਪ ਸਿੰਘ ਧੰਮ , ਪੰਕਜ ਧੀਰ, ਨਿੰਮੀ ਰਾਣੀ, ਮਨਦੀਪ ਕੌਰ , ਪ੍ਰੀਆ ਦਰਸ਼ਨੀ , ਮਨਦੀਪ ਸਿੰਘ ਸਾਰੇ ਹੈੱਡ ਟੀਚਰ ਹਾਜ਼ਰ ਸਨ । ਇਹਨਾਂ ਤੋਂ ਇਲਾਵਾ ਅਮਰਜੀਤ ਸਿੰਘ, ਪਵਨ ਕੁਮਾਰ , ਗੁਰਪ੍ਰੀਤ ਸਿੰਘ , ਤਜਿੰਦਰ ਸਿੰਘ, ਸਰੋਜ ਬਾਲਾ, ਸਾਰਧਾ ਗੁਪਤਾ , ਮੈਡਮ ਕਿਰਨ, ਮੀਨਾਕਸ਼ੀ ਸ਼ਾਹੀ , ਬਲਜੀਤ ਕੌਰ, ਰਾਜਵਿੰਦਰ ਕੌਰ, ਮਨਵੀਰ ਕੌਰ ਆਦਿ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj