ਲੋੜਵੰਦਾਂ ਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਵੰਡੇ ਗਏ ਪੈਂਨਸ਼ਨ ਚੈੱਕ।

  (ਸਮਾਜ ਵੀਕਲੀ)   ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਓਬਰਾਏ ਦੀ ਗਤੀਸ਼ੀਲ ਅਗਵਾਈ ਹੇਠ , ਕੌਮੀ ਪ੍ਰਧਾਨ ਸ. ਜੱਸਾ ਸਿੰਘ ਸੰਧੂ ਅਤੇ ਡਾਇਰੈਕਟਰ ਸਿਹਤ ਸੇਵਾਵਾਂ ਡਾ ਆਰ ਐਸ ਅਟਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਬਠਿੰਡਾ ਇਕਾਈ ਵਲੋਂ ਲੋੜਵੰਦਾਂ ਨੂੰ ਸਹਾਇਤਾ ਰਾਸ਼ੀ ਦੇ 274 ਚੈੱਕ ਵੰਡੇ ਗਏ। ਜਾਣਕਾਰੀ ਦਿੰਦੇ ਹੋਏ ਜਰਨਲ ਸਕੱਤਰ ਪ੍ਰੋ. ਜਸਵੰਤ ਸਿੰਘ ਬਰਾੜ ਨੇ ਦੱਸਿਆ ਕਿ ਡਾ. ਦਲਜੀਤ ਸਿੰਘ ਗਿੱਲ ਡਾਇਰੈਕਟਰ ਸਿਹਤ ਸੇਵਾਵਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਠਿੰਡਾ ਜਿਲ੍ਹੇ ਵਿਚ ਤਲਵੰਡੀ ਸਾਬੋ, ਮੌੜ ਮੰਡੀ, ਬੰਠਿਡਾ ਸ਼ਹਿਰ, ਬਾਲਿਆਂਵਾਲੀ, ਪਿੰਡ ਮਹਿਰਾਜ ,ਚਾਉਕੇ ਅਤੇ ਮੰਡੀ ਕਲਾਂ ਵਿਖੇ ਸੰਨੀ ਓਬਰਾਏ ਕਲੀਨੀਕਲ ਲੈਬ ਅਤੇ ਡਾਇਗਨੋਸਟਿਕ ਸੈਂਟਰ ਕੰਮ ਕਰ ਰਹੇ ਹਨ। ਇਹਨਾਂ ਲੈਬੋਰੇਟਰੀਆਂ ਵਿਚ ਸਾਰੇ ਟੈਸਟ ਮਾਰਕਿਟ ਰੇਟਾਂ ਤੋਂ 5 ਵਾਂ ਤੋਂ 10 ਵਾਂ ਹਿੱਸਾ ਰੇਟ ਤੇ ਹੁੰਦੇ ਹਨ। ਉਦਾਹਰਨ ਦੇ ਤੌਰ ਤੇ ਈ.ਸੀ.ਜੀ. ਸਿਰਫ 20 ਰੁ. ਵਿਚ ਹੁੰਦੀ ਹੈ ਅਤੇ ਟਰੱਸਟ ਵੱਲੋਂ ਲਗਾਤਾਰ ਮੈਡੀਕਲ ਕੈਂਪ, ਅੱਖਾਂ ਦੇ ਆਪਰੇਸ਼ਨ ਕੈਂਪ ਸਰਕਾਰੀ ਸਕੂਲਾਂ ਨੂੰ ਆਰ ਓ ਦਾਨ ,ਸਰਕਾਰੀ ਸਕੂਲਾਂ ਵਿਚ ਫ੍ਰੀ ਬਲੱਡ ਗਰੁੱਪ ਟੈਸਟ, ਲੋੜਵੰਦਾ ਨੂੰ ਮਕਾਨ ਬਣਾ ਕੇ ਦੇਣਾ , ਠੰਡ ਵਿੱਚ ਲੋੜਵੰਦਾ ਨੂੰ ਕੰਬਲ ਵੰਡਣਾ,ਗੁਰਦਿਆਂ ਦੀ ਬੀਮਾਰੀ ਦੇ ਮਰੀਜਾਂ ਲਈ ਕਫਾਇਤੀ ਰੇਟ ਤੇ ਡਾਇਲਸਿਸ ਕਰਨਾ ਅਤੇ ਵਾਹਨਾਂ ਨੂੰ ਰਿਫਲੈਕਟਰ ਲਾਉਣਾ ਆਦਿ ਕੰਮ ਲਗਾਤਾਰ ਜਾਰੀ ਹਨ। ਬਹੁਤ ਹੀ ਜਲਦ ਡਾ. ਐਸ. ਪੀ ਸਿੰਘ ਓਬਰਾਏ ਵੱਲੋਂ ਮਨਜ਼ੂਰ ਕੀਤੀਆਂ 4 ਹੋਰ ਲੈਬੋਰੇਟੀਆਂ ਜਲਦ ਖੋਲ੍ਹੀਆਂ ਜਾਣਗੀਆਂ ।ਜ਼ਿਲ੍ਹੇ ਵਿੱਚ 6 ਸਿਲਾਈ ਸੈਂਟਰ ਅਤੇ ਕੰਪਿਊਟਰ ਸੈਂਟਰ ਕੰਮ ਕਰ ਰਹੇ ਹਨ। ਜਿੱਥੇ ਬੱਚਿਆਂ ਨੂੰ 6 ਮਹੀਨਿਆਂ ਦਾ ਕੋਰਸ ਬਿਲਕੁਲ ਫਰੀ ਕਰਵਾਇਆ ਜਾਂਦਾ ਹੈ। ਇਸ ਤੋਂ ਇਲਾਵਾ ਸਮੇਂ ਸਮੇਂ ਅਨੂਸਾਰ ਸਾਡੀ ਟੀਮ ਦੇ ਮੈਂਬਰ ਲੋਕ ਸੇਵਾ ਲਈ ਤਿਆਰ ਰਹਿੰਦੇ ਹਨ ।ਇਸ ਮੌਕੇ ਜਨਰਲ ਸੈਕਟਰੀ ਅਮਰਜੀਤ ਸਿੰਘ, ਕੈਸ਼ੀਅਰ ਬਲਦੇਵ ਸਿੰਘ ਚਹਿਲ ਸੁਰਜੀਤ ਸਿੰਘ ਦਫਤਰ ਇੰਚਾਰਜ ਅਤੇ ਬਲਜੀਤ ਸਿੰਘ ਨਰੂਆਣਾ, ਗੁਰਪਿਆਰ ਸਿੰਘ, ਮੈਡਮ ਨਵਦੀਪ ਕੌਰ,ਲਾਲਜੀਤ ਸਿੰਘ ਬਰਾੜ ,ਸ੍ਰ. ਗਿਆਨ ਸਿੰਘ, ਸ੍ਰ. ਮੇਜਰ ਸਿੰਘ ਅਤੇ ਸੋਮ ਪ੍ਰਕਾਸ਼ ਫੁੱਲੋ ਮਿੱਠੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਆਟੋ ਯੂਨੀਅਨ ਵੱਲੋਂ ਕੌਮਾਂਤਰੀ ਮਜਦੂਰ ਦਿਵਸ ਸੰਮੇਲਨ ਵਿਚ ਭਰਵੀਂ ਸ਼ਮੂਲੀਅਤ ਦਾ ਫੈਸਲਾ
Next articleਪਿੰਡ ਸਾਹਲੋਂ ਵਿਖੇ ਲੱਖਾਂ ਦੀ ਲਾਗਤ ਨਾਲ ਬਣਨ ਵਾਲੇ ਅੰਬੇਡਕਰ ਭਵਨ ਦਾ ਨੀਂਹ ਪੱਥਰ ਸਥਾਪਤ