ਆਮ ਆਦਮੀ ਪਾਰਟੀ ਖ਼ਿਲਾਫ਼ ਸਾਰੇ ਭ੍ਰਿਸ਼ਟ ਲੋਕ ਇਕਜੁੱਟ ਹੋਏ: ਕੇਜਰੀਵਾਲ

ਨਵੀਂ ਦਿੱਲੀ (ਸਮਾਜ ਵੀਕਲੀ): ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਦਾਅਵਾ ਕੀਤਾ ਕਿ ਸਾਰੇ ਭ੍ਰਿਸ਼ਟ ਲੋਕ ਆਮ ਆਦਮੀ ਪਾਰਟੀ (ਆਪ) ਖ਼ਿਲਾਫ਼ ਇੱਕਜੁੱਟ ਹੋ ਗਏ ਹਨ ਅਤੇ ਕਿਹਾ ਕਿ ਰਾਸ਼ਟਰੀ ਰਾਜਧਾਨੀ ਦੇ ਸਕੂਲਾਂ ਵਿੱਚ 12,430 ਆਧੁਨਿਕ ਕਲਾਸਰੂਮਾਂ ਦਾ ਉਦਘਾਟਨ ਅਜਿਹੇ ਲੋਕਾਂ ਨੂੰ ਕਰਾਰਾ ਜਵਾਬ ਦੇਵੇਗਾ। ਸ੍ਰੀ ਕੇਜਰੀਵਾਲ ਨੇ ਟਵੀਟ ਕੀਤਾ ਕਿ ਦੇਸ਼ ਇਨ੍ਹਾਂ ਭ੍ਰਿਸ਼ਟ ਲੋਕਾਂ ਅੱਗੇ ਨਹੀਂ ਝੁਕੇਗਾ ਅਤੇ ਅੱਗੇ ਵਧੇਗਾ। ਮੁੱਖ ਮੰਤਰੀ ਨੇ ਟਵੀਟ ਕੀਤਾ, ‘ਦੇਸ਼ ਦੇ ਸਾਰੇ ਭ੍ਰਿਸ਼ਟ ਲੋਕ ਸਾਡੇ ਵਿਰੁੱਧ ਇਕੱਠੇ ਹੋ ਗਏ ਹਨ। ਅੱਜ ਅਸੀਂ  ਦਿੱਲੀ ਦੇ ਸਕੂਲਾਂ ’ਚ 12430 ਅਤਿ-ਆਧੁਨਿਕ ਕਲਾਸਰੂਮਾਂ ਦੀ ਸ਼ੁਰੂਆਤ ਕਰਕੇ ਉਨ੍ਹਾਂ ਨੂੰ ਕਰਾਰਾ ਜਵਾਬ ਦੇਵਾਂਗੇ। ਇਹ ਦੇਸ਼ ਇਨ੍ਹਾਂ ਭ੍ਰਿਸ਼ਟ ਲੋਕਾਂ ਅੱਗੇ ਨਹੀਂ ਝੁਕੇਗਾ। ਹੁਣ ਦੇਸ਼ ਨੇ ਫੈਸਲਾ ਕਰ ਲਿਆ ਹੈ। ਹੁਣ ਦੇਸ਼ ਅੱਗੇ ਵਧੇਗਾ। ਬਾਬਾ ਸਾਹਿਬ ਅਤੇ ਭਗਤ ਸਿੰਘ ਦੇ ਸੁਪਨੇ ਪੂਰੇ ਹੋਣਗੇ।’

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖੇਤਾਂ ’ਚ ਕੀਟਨਾਸ਼ਕਾਂ ਦੇ ਛਿੜਕਾਅ ਲਈ ਮੋਦੀ ਨੇ ਦੇਸ਼ ਭਰ ’ਚ 100 ਕਿਸਾਨ ਡਰੋਨ ਛੱਡੇ
Next articleਰਾਂਚੀ: ਬਿਮਾਰ ਲਾਲੂ ਵੱਲੋਂ ਹਸਪਤਾਲ ਦੇ ਵਾਰਡ ’ਚ ਲਗਾਏ ਜਾਂਦੇ ਦਰਬਾਰ ’ਤੇ ਪਾਬੰਦੀ