(ਸਮਾਜ ਵੀਕਲੀ)
ਇਹ ਦਿਲ ਦੇ ਭੇਤ ਖੁੱਲਾ ਦਿੰਦੀ ,
ਝੂਠੇ ਤੋਂ ਵੀ ਸੱਚ ਬੁਲਾ ਦਿੰਦੀ ।
ਨਾਲੇ ਦੋ ਘੁੱਟ ਪੀਕੇ, ਬੰਦਾ ਬਣੇ ਨਵਾਬ ,
ਬੰਦੇ ਨੇ ਵੀ ਕਿ ਚੀਜ਼ ਬਣਾਈ ਸ਼ਰਾਬ ,
ਕਰ ਦਿੰਦੀ ਬੰਦੇ ਦਾ ਕੰਮ ਖਰਾਬ ।
ਗਿੱਦੜ ਤੋਂ ਸ਼ੇਰ ਬਣਾ ਦਿੰਦੀ,
ਤਕੜੇ ਦੀ ਪਿੱਠ ਲਵਾ ਦਿੰਦੀ।
ਪਹਿਲਾਂ ਸੌਕ ਨੁੰ ਪੀਂਦਾ ,ਮਗਰੋਂ ਬਣੇ ਮਜਬੂਰੀ ।
ਨਾ ਫਿਰ ਬੰਦਾ ਪਰਦਾ ਰੱਖੇ ,ਨਾ ਫਿਰ ਮੰਨੇ ਘੂਰੀ ।
ਸ਼ਰੇਆਮ ਬੰਦਾ ਪੀਵੇ, ਹੱਥ ਵਿਚ ਫੜੇ ਕਬਾਬ ।
ਬੰਦੇ ਨੇ ਵੀ ਕਿ ਚੀਜ਼ ਬਣਾਈ ਸ਼ਰਾਬ ।
ਘਰਾਂ ‘ਚ ਕਲੇਸ਼ ਪਵਾ ਦਿੰਦੀ,
ਭਲੇ ਬੰਦੇ ਨੂੰ ਮੰਗਣ ਲਾ ਦਿੰਦੀ ।
ਬੰਦਾ ਆਪਣੇ ਦਿਮਾਗ ਦਾ ਸੰਤੁਲਨ ਖੋ ਬਹਿੰਦਾ,
ਮਾਂ ,ਬਾਪ ,ਬੱਚਿਆਂ ਦਾ ਨਾ ਫਿਰ ਮੋਹ ਰਹਿੰਦਾ।
ਨਾਲੇ ਪੈਸਾ , ਨਾਲੇ ਸਿਹਤ ਕਰੇ ਖ਼ਰਾਬ,
ਬੰਦੇ ਨੇ ਵੀ ਕਿ ਚੀਜ਼ ਬਣਾਈ ਸ਼ਰਾਬ ।
ਦਾਰੂ ਕੀ ਤੋ ਕੀ ਕਰਵਾ ਦਿੰਦੀ,
ਭਾਈਆ ਤੋ ਭਾਈ ਮਰਵਾ ਦਿੰਦੀ ।
ਅਣਖਾਂ ਦੀਆ ਜਿਹੜੇ ਗੱਲਾਂ ਕਰਦੇ ,
ਵੋਟਾਂ ਵੇਲੇ ਬੋਤਲ ਵੋਟ ਪਵਾ ਦਿੰਦੀ ।
ਕੁਲਵੀਰੇ ਹੱਸਦਾ ਰਹੇ ਹਮੇਸ਼ਾ,
ਮੇਰਾ ਸੋਹਣਾ ਦੇਸ਼ ਪੰਜਾਬ ।
ਬੰਦੇ ਨੇ ਵੀ ਕਿ ਚੀਜ਼ ਬਣਾਈ ਸ਼ਰਾਬ ,
ਕਰ ਦਿੰਦੀ ਬੰਦੇ ਦਾਂ ਕੰਮ ਖਰਾਬ…।।
ਕੁਲਵੀਰ ਸਿੰਘ ਘੁਮਾਣ
ਰੇਤਗੜੵ 98555-29111
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly