ਦੁਬਈ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪੰਜਾਬੀ ਜਿੱਥੇ ਵੀ ਹੋਣ ਉਸ ਹਰ ਥਾਂ ਤੇ ਆਪਣੇ ਗੁਰੂਆਂ ਦਾ ਫਲਸਫਾ ਪਹੁੰਚਦਾ ਕਰਨ ਨੂੰ ਆਪਣਾ ਜੱਦੀ ਹੱਕ ਸਮਝਦੇ ਹਨ ਤੇ ਇਸ ਵਿੱਚ ਵਧ ਚੜ੍ਹ ਕੇ ਦੇਸ਼-ਵਿਦੇਸ਼ ਦੀ ਧਰਤੀ ਰੱਜਵਾਂ ਹਿੱਸਾ ਵੀ ਪਾ ਰਹੇ ਹਨ। ਇਸ ਪਿਰਤ ਨੂੰ ਅੱਗੇ ਤੋਰਦਿਆਂ ਤੇ ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਜੀ ਵਲੋਂ ਚਲਾਈ ਲੰਗਰ ਦੀ ਸਾਂਝ ਦੀ ਸੰਗਤਾਂ ਨਾਲ ਸਾਂਝ ਪਾਂਉਦਿਆਂ ਅੱਜ ਦੁਬਈ ਦੀ ਐਨ ਬੀ ਐਚ ਐਚ ਕੰਪਨੀ ਦੇ ਅਲੈਨ ਸ਼ਹਿਰ ਦੇ ਨਜਦੀਕ ਅਲਸਹੇਬ ਕੈਂਪ ਦੇ ਪੰਜਾਬੀ ਕਿਰਤੀਆਂ ਨੇ ਰਲ ਮਿਲ ਕੇ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆਂ ਦਾ ਸ਼ਹੀਦੀ ਪੁਰਬ ਮਨਾਇਆ। ਇਕੱਠੀਆਂ ਹੋਈਆਂ ਸੰਗਤਾਂ ਨੇ ਪਹਿਲਾਂ ਗੁਰਬਾਣੀ ਦਾ ਜਾਪ ਕੀਤਾ ਫਿਰ ਦੇਗ ਵਰਤਾਉਣ ਉਪਰੰਤ ਅਰਦਾਸ ਬੇਨਤੀ ਕਰਕੇ ਦੁੱਧ ਤੇ ਬ੍ਰੈਡ, ਬਿਸਕੁਟਾਂ ਦਾ ਲੰਗਰ ਚਲਾਇਆ। ਇਹ ਲੰਗਰ ਸ਼ਾਮ ਤੱਕ ਨਿਰਵਿਘਨ ਚੱਲਦਾ ਰਿਹਾ। ਇਸ ਵਿੱਚ ਸਾਰਿਆਂ ਨੇ ਰਲ ਕੇ ਪਿਆਰ ਦਾ ਸਬੂਤ ਦਿੰਦਿਆਂ ਸੇਵਾ ਵਿੱਚ ਵਧ ਚੜ੍ਹ ਕੇ ਹਿੱਸਾ ਪਾਇਆ ਤੇ ਦਸਵੰਧ ਦੇ ਕੇ ਇਸ ਕਾਰਜ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਿਆ। ਇਸ ਮੌਕੇ ਵਲੰਟੀਅਰਾਂ ਵੱਲੋਂ ‘ਮਾਨਸ ਕੀ ਜਾਤ ਸਭੈ ਏਕੋ ਪਹਿਚਾਨਬੋ’ ਦਾ ਨਾਅਰਾ ਬੁਲੰਦ ਕਰਕੇ ਸਾਰੀਆਂ ਸੰਗਤਾਂ ਨੂੰ ਹੋਰ ਵਧੇਰੇ ਆਪਸੀ ਪਿਆਰ ਅਤੇ ਸਹਿਯੋਗ ਨਾਲ ਵਿਚਰਨ ਦਾ ਸੁਨੇਹਾ ਦਿੱਤਾ ਅਤੇ ਪੂਰੀ ਦੁਨੀਆਂ ਵਿੱਚ ਆਪਣੇ ਸ਼ਹੀਦਾਂ ਤੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨ ਦਾ ਹੋਕਾ ਵੀ ਦਿੱਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj