(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਪੰਜਾਬ, ਪੰਜਾਬੀ ਸੂਬਾ ਜਿਸ ਦਾ ਨਾਮ ਪੰਜਾਬੀ ਬੋਲੀ ਕਰਕੇ ਪੰਜਾਬ ਪਿਆ ਉਹ ਪੰਜਾਬੀ ਮਾਂ ਬੋਲੀ ਜੋ ਸਾਡੇ ਗੁਰੂਆਂ ਪੀਰਾਂ ਫਕੀਰਾਂ ਨੇ ਆਪਣੇ ਮੁਖਾਰਬਿੰਦ ਦੇ ਵਿੱਚੋਂ ਰਚੀ, ਉਹ ਪੰਜਾਬੀ ਮਾਂ ਬੋਲੀ ਜੋ ਮਾਖਿਓਂ ਮਿੱਠੀ ਹੈ। ਉਹ ਪੰਜਾਬੀ ਮਾਂ ਬੋਲੀ ਜਿਸ ਦੀਆਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗੱਲਾਂ ਹੋ ਰਹੀਆਂ ਹਨ। ਉਹ ਪੰਜਾਬੀ ਮਾਂ ਬੋਲੀ ਜਿਸ ਦੀ ਤਰੱਕੀ ਤੇ ਚੜ੍ਹਦੀ ਕਲਾ ਲਈ ਪੰਜਾਬੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਅਨੇਕਾਂ ਕੰਮ ਕਰ ਰਹੇ ਹਨ ਤਾਂ ਕਿ ਪੰਜਾਬੀ ਮਾਂ ਬੋਲੀ ਜੀਵਤੀ ਨਹੀਂ ਸਗੋਂ ਹੋਰ ਤਰੱਕੀਆਂ ਕਰੇ ਇਹ ਸਾਡਾ ਫਰਜ ਵੀ ਬਣਦਾ ਹੈ।
ਪਰ ਅੱਜ ਦੇਖ ਕੇ ਬੜਾ ਦੁੱਖ ਲੱਗਾ ਕਿ ਪੰਜਾਬ ਨਾਲ ਸੰਬੰਧਿਤ ਅਕਾਲੀ ਆਗੂ ਜੋ ਅਕਾਲੀ ਦਲ ਦੇ ਪ੍ਰਮੁੱਖ ਹਨ ਤੇ ਉਹ ਪੰਜਾਬੀ ਮਾਂ ਬੋਲੀ ਨੂੰ ਕਿੰਨਾ ਕੁ ਮਾਣ ਤਾਣ ਦੇ ਰਹੇ ਹਨ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਸਤੀਫ਼ਾ ਦਿੱਤਾ ਉਸ ਅਸਤੀਫੇ ਨੂੰ ਸੋਸ਼ਲ ਮੀਡੀਆ ਉੱਪਰ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਪੂਰੀ ਅੰਗਰੇਜ਼ੀ ਘੋਟ ਕੇ ਪੇਸ਼ ਕੀਤਾ। ਹੁਣ ਕਈ ਕਹਿਣਗੇ ਕਿ ਸੋਸ਼ਲ ਮੀਡੀਆ ਉੱਤੇ ਪੰਜਾਬੀ ਨਹੀਂ ਚੱਲਦੀ ਆਹ ਨਹੀਂ ਉਹ ਨਹੀਂ। ਭਰਾਵੋ ਸਭ ਨੂੰ ਪਤਾ ਹੀ ਹੈ ਕਿ ਅੱਜ ਕੱਲ੍ਹ ਪੰਜਾਬੀ ਸਭ ਪਾਸੇ ਅਨੇਕਾਂ ਤਰੀਕਿਆਂ ਦੇ ਨਾਲ ਲਿਖੀ ਪੜੀ ਜਾ ਰਹੀ ਹੈ ਤੇ ਦਲਜੀਤ ਸਿੰਘ ਚੀਮਾ ਜਿਹੇ ਆਗੂ ਜਿਨਾਂ ਨੇ ਅਕਾਲੀ ਦਲ ਦਾ ਭੱਠਾ ਬਿਠਾਇਆ ਉਹਨਾਂ ਨੂੰ ਪੰਜਾਬੀ ਮਾਂ ਬੋਲੀ ਦੇ ਨਾਲ ਕਾਹਦਾ ਹੇਜ। ਮੈਨੂੰ ਤਾਂ ਇਉ ਜਾਪ ਰਿਹਾ ਸੀ ਕਿ ਸੁਖਬੀਰ ਬਾਦਲ ਦਾ ਦਿੱਤਾ ਹੋਇਆ ਅਸਤੀਫ਼ਾ ਪੰਜਾਬੀਆਂ ਨੇ ਨਹੀਂ ਸਗੋਂ ਅੰਗਰੇਜ਼ਾਂ ਨੇ ਪੜਨਾ ਹੋਵੇ। ਬਾਕੀ ਤੁਸੀਂ ਦੱਸਿਓ ਦੇਖਿਆ ਤਾਂ ਸਭ ਨੇ ਹੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly