*ਮੁੱਖ ਮੰਤਰੀ ਦੀ ਵੀਡੀਓ ਅਗਰ ਝੂਠੀ ਹੈ ਤਾਂ ਉਸ ਨੂੰ ਝੂਠ ਸਾਬਤ ਕਰਨ ਲਈ ਝੂਠ ਦਾ ਸਹਾਰਾ ਕਿਉਂ ਲੈਣਾ ਪੈ ਰਿਹਾ-ਢਿੱਲੋਂ, ਭਿੰਦਾ*
*ਨਿਮਾਣੇ ਸਿੱਖ ਦੀ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਮਾਫੀ ਨੀ ਮੰਗਣਗੇ, ਰੋਸ ਪ੍ਰਦਰਸ਼ਨ ਜਾਰੀ ਰਹਿਣਗੇ*
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.)- ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ ਸੂਰਮਾ ਸਨਮਾਨ ਦੇਣ ਲਈ ਲੁਧਿਆਣਾ ਪਹੁੰਚੇ, ਜਿੱਥੇ ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਅਤੇ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਅਕਾਲੀ ਜੱਥਾ ਸ਼ਹਿਰੀ ਦੇ ਆਗੂਆਂ ਅਤੇ ਸੰਗਤਾਂ ਦੇ ਵੱਲੋਂ ਇਕੱਠਿਆਂ ਹੋ ਕੇ ਮੁੱਖ ਮੰਤਰੀ ਮਾਨ ਦੇ ਖਿਲਾਫ “ਗੁਰੂ ਦੋਖੀ ਪੰਥ ਵਿਰੋਧੀ” “ਭਗਵੰਤ ਮਾਨ ਮੁਰਦਾਬਾਦ” ਦੇ ਜ਼ੋਰਦਾਰ ਨਾਅਰੇ ਲਗਾਉਂਦੇ ਹੋਏ ਕਾਲੀਆਂ ਝੰਡੀਆਂ ਵੀ ਦਿਖਾਈਆਂ। ਇਸ ਮੌਕੇ ਬੇਸ਼ੱਕ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਪਰੰਤੂ ਫਿਰ ਵੀ ਰੋਸ ਵਿੱਚ ਆਏ ਆਗੂਆਂ ਨੇ ਮੁੱਖ ਮੰਤਰੀ ਮਾਨ ਦੇ ਖਿਲਾਫ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਰਣਜੀਤ ਸਿੰਘ ਢਿੱਲੋਂ ਅਤੇ ਭੁਪਿੰਦਰ ਸਿੰਘ ਭਿੰਦਾ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸੱਚ ਨੂੰ ਲੁਕਾਉਣ ਲਈ ਆਏ ਦਿਨ ਝੂਠ ਤੇ ਝੂਠ ਬੋਲ ਰਹੇ ਹਨ। ਉਹਨਾਂ ਸਵਾਲ ਕਰਦਿਆਂ ਕਿਹਾ ਕਿ ਅਗਰ ਮਾਨ ਸਾਹਿਬ ਦੀ ਵੀਡੀਓ ਝੂਠ ਸੀ ਤਾਂ ਝੂਠ ਨੂੰ ਝੂਠ ਸਾਬਤ ਕਰਨ ਲਈ ਉਹਨਾਂ ਨੂੰ ਝੂਠ ਦਾ ਸਹਾਰਾ ਕਿਉਂ ਲੈਣਾ ਪਿਆ। ਉਹਨਾਂ ਕਿਹਾ ਕਿ ਜਿੱਥੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਗਈ ਹੈ ਉਥੇ ਹੀ ਸਿੱਖਾਂ ਦੀ ਸਰਵਉਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਜੀ ਦੇ ਹੁਕਮਾਂ ਦਾ ਵੀ ਨਿਰਾਦਰ ਕੀਤਾ ਗਿਆ ਹੈ। ਜਿਸ ਦੇ ਨਾਲ ਸਿੱਖ ਸੰਗਤਾਂ ਦੇ ਮਨਾਂ ਵਿੱਚ ਭਾਰੀ ਰੋਸ ਹੈ ਤੇ ਇਹ ਰੋਸ ਉਸ ਵੇਲੇ ਤੱਕ ਜਾਰੀ ਰਹੇਗਾ ਜਦ ਤੱਕ ਮੁੱਖ ਮੰਤਰੀ ਨਿਮਾਣੇ ਸਿੱਖ ਦੀ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਮਾਫੀ ਨਹੀਂ ਮੰਗ ਲੈਂਦੇ। ਇਸ ਮੌਕੇ ਉਹਨਾਂ ਦੇ ਨਾਲ ਸੀਨੀਅਰ ਅਕਾਲੀ ਆਗੂ ਕਮਲ ਚੇਤਲੀ, ਕੁਲਦੀਪ ਸਿੰਘ ਖਾਲਸਾ, ਡਾਕਟਰ ਅਸ਼ਵਨੀ ਪਾਸੀ, ਨੇਕ ਸਿੰਘ ਸੇਖੇਵਾਲ, ਬਲਵਿੰਦਰ ਐਮ ਡੀ, ਕੁਲਵਿੰਦਰ ਕਿੰਦਾ, ਜਤਿੰਦਰ ਸਿੰਘ ਖਾਲਸਾ, ਅਕਾਸ਼ਦੀਪ ਭੱਠਲ, ਨਵਾਬ ਮਲਿਕ, ਮੁਰਸਲੀਨ ਮਲਿਕ, ਸਮਰਾ ਜੀ ਆਦਿ ਵੱਡੀ ਗਿਣਤੀ ਵਿੱਚ ਹੋਰ ਆਗੂ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly





