ਅਕਾਲੀ ਦਲ ਨੂੰ ਹਮੇਸ਼ਾ ਆਪਣਿਆਂ ਨੇ ਹੀ ਡੋਬਿਆ-ਕੁਲਦੀਪ ਸਿੰਘ ਜੌਹਲ

ਕੁਲਦੀਪ ਸਿੰਘ ਜੌਹਲ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਅੱਜ ਅੱਪਰਾ ਵਿਖੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਜਥੇਦਾਰ ਕੁਲਦੀਪ ਸਿੰਘ ਜੌਹਲ ਸਰਕਲ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਜੋਨ ਅੱਪਰਾ ਨੇ ਕਿਹਾ ਕਿ ਜਦੋਂ ਵੀ ਕਿਸੇ ਪਾਰਟੀ ਜਾਂ ਸਰਕਾਰ ਨੂੰ  ਢਾਹ ਲਾਈ ਹੈ, ਉਹ ਕਿਸੇ ਹੋਰ ਨੇ ਨਹੀਂ ਸਗੋਂ ਉਸ ਦੇ ਆਪਣਿਆਂ ਨੇ ਹੀ ਲਾਈ ਹੈ | ਇਹੀ ਹਾਲ ਸ੍ਰੋਮਣੀ ਅਕਾਲੀ ਦਲ ਦਾ ਹੈ | ਇਸ ਨੂੰ  ਜਦੋਂ ਵੀ ਡੋਬਿਆ ਹੈ, ਇਸਦੇ ਆਪਣਿਆਂ ਦੇ ਹੀ ਡੋਬਿਆ ਹੈ | ਉਨਾਂ ਅੱਗੇ ਕਿਹਾ ਕਿ ਅਕਾਲੀ ਦਲ ਦੀ ਟਿਕਟ ‘ਤੇ ਵਿਧਾਇਕ ਤੇ ਮੈਂਬਰ ਪਾਰਲੀਮੈਂਟ ਬਣ ਕੇ, ਉਪਰੰਤ ਵਜ਼ੀਰੀਆਂ ਪ੍ਰਾਪਤ ਕਰਨ ਵਾਲਿਆਂ ਨੇ ਹੀ ਇਸ ਨੂੰ  ਡੋਬਿਆ ਹੈ | ਜਥੇਦਾਰ ਕੁਲਦੀਪ ਸਿੰਘ ਜੌਹਲ ਨੇ ਕਿਹਾ ਕਿ ਇਸੇ ਤਰਾਂ ਹੀ ਮਹਾਰਾਜਾ ਰਣਜੀਤ ਸਿੰਘ ਨਾਲ ਹੋਇਆ ਸੀ ਤੇ ਉਨੰ ਦੇ ਆਪਣਿਆਂ ਕਰਕੇ ਉਨਾਂ ਦਾ ਰਾਜ ਭਾਗ ਜਾਂਦਾ ਰਿਹਾ ਸੀ | ਉਨਾਂ ਕਿਹਾ ਕਿ ਵਰਕਰ ਪਾਰਟੀ ਦੀ ਰੀੜ ਦੀ ਹੱਡੀ ਹੁੰਦੇ ਹਨ ਤੇ ਉਨਾਂ ਨੂੰ  ਪਾਰਟੀ ਦੇ ਫੈਸਲਿਆਂ ‘ਤੇ ਹਮੇਸ਼ਾਂ ਹੀ ਵਿਸ਼ਵਾਸ਼ ਕਰਨਾ ਚਾਹੀਦਾ ਹੈ ਤਾਂ ਹੀ ਪਾਰਟੀ ਅੱਗੇ ਵਧਦੀ ਹੈ ਤੇ ਲੋਕਾਂ ਦਾ ਬਹੁਮਤ ਪ੍ਰਾਪਤ ਕਰਕੇ ਸੱਤਾ ‘ਚ ਆਉਂਦੀ ਹੈ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸੰਸਥਾਂ ਰਾਜ ਗੁਰੂ ਵੋਕੇਸ਼ਨਲ ਐਜ਼ੂਕੇਸ਼ਨਲ ਵੱਲੋਂ ਬੱਚੀਆਂ ਨੂੰ ਸਿਲਾਈ ਕੋਰਸਾਂ ਵਿਚ ਦਾਖ਼ਲਾ ਲੈਣ ਦੀ ਅਪੀਲ
Next articleਪ੍ਰਾਈਵੇਟ ਸਕੂਲਾਂ ‘ਚ ਤੀਸਰੀ ਕਲਾਸ ਨੂੰ ਪੜਾਈ ਜਾ ਰਹੀ ਹਿੰਦੀ ਦੀ ਪੁਸਤਕ ‘ਚ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਬਾਰੇ ਲਿਖੇ ਵਿਵਾਦਿਤ ਸ਼ਬਦਾਂ ਨੂੰ ਹਟਾਉਣ ਨੂੰ ਲੈ ਕੇ ਬੇਗਮਪੁਰਾ ਟਾਈਗਰ ਫੋਰਸ ਪੰਜਾਬ ਤੇ ਇਲਾਕਾ ਵਾਸੀਆਂ ਦੀ ਹੰਗਾਮੀ ਮੀਟਿੰਗ