ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਨਾਲ ਮਾਛੀਵਾੜਾ ਸਾਹਿਬ ਗੂੰਜਿਆਂ ਨਵੀਂ ਭਰਤੀ ਸਬੰਧੀ ਮੀਟਿੰਗ ਨੇ ਰੈਲੀ ਦਾ ਰੂਪ ਧਾਰਿਆ

ਮਾਛੀਵਾੜਾ ਸਾਹਿਬ (ਸਮਾਜ ਵੀਕਲੀ)  ਬਲਬੀਰ ਸਿੰਘ ਬੱਬੀ :- ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਧੀਨ ਇਸ ਨਵੀਂ ਭਰਤੀ ਕਮੇਟੀ ਦਾ ਇੱਕ ਪ੍ਰੋਗਰਾਮ ਵਿਧਾਨ ਸਭਾ ਹਲਕਾ ਸਮਰਾਲਾ ਦੇ ਵਿੱਚ ਸ੍ਰੀ ਮਾਛੀਵਾੜਾ ਸਾਹਿਬ ਦੇ ਸਿਵਾ ਪੈਲਿਸ ਵਿੱਚ ਰੱਖਿਆ ਗਿਆ। ਮਿਥੇ ਸਮੇਂ ਅਨੁਸਾਰ ਇਹ ਮੀਟਿੰਗ ਸ਼ੁਰੂ ਹੋਈ ਜਿਸ ਵਿੱਚ ਸੰਤਾ ਸਿੰਘ ਉਮੈਦਪੁਰੀ, ਮਨਪ੍ਰੀਤ ਸਿੰਘ ਇਆਲੀ, ਇਕਬਾਲ ਸਿੰਘ ਝੂੰਦਾ, ਤਰਲੋਚਨ ਸਿੰਘ ਦੁਪਾਲਪੁਰ ਨਵਾਂ ਸ਼ਹਿਰ ਪ੍ਰਮੁੱਖ ਤੌਰ ਉੱਤੇ ਸ਼ਾਮਿਲ ਹੋਏ। ਜਦੋਂ ਇਹ ਮੀਟਿੰਗ ਸ਼ੁਰੂ ਹੋਈ ਤਾਂ ਸ਼ੁਰੂਆਤੀ ਸਮੇਂ ਵਿੱਚ ਹੀ ਵੱਡੀ ਗਿਣਤੀ ਵਿੱਚ ਲੋਕ ਆਉਣੇ ਸ਼ੁਰੂ ਹੋ ਗਏ। ਆਏ ਹੋਏ ਇਲਾਕਾ ਨਿਵਾਸੀਆਂ ਨੂੰ ਰੁਪਿੰਦਰ ਸਿੰਘ ਬੈਨੀਪਾਲ ਨੇ ਜੀ ਆਇਆ ਆਖਿਆ। ਉਹਨਾਂ ਕਿਹਾ ਕਿ ਅਸੀਂ ਕੁਝ ਹੀ ਦਿਨਾਂ ਵਿੱਚ ਇਹ ਪ੍ਰੋਗਰਾਮ ਉਲੀਕਿਆ ਸਾਡੇ ਛੋਟੇ ਜਿਹੇ ਸੱਦੇ ਉੱਤੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕਾਂ ਨੇ ਆ ਕੇ ਸਾਡੇ ਹੌਸਲੇ ਵਧਾਏ ਹਨ ਨਗਰ ਕੌਂਸਲ ਮਾਛੀਵਾੜਾ ਦੇ ਸਾਬਕਾ ਪ੍ਰਧਾਨ ਮਾਸਟਰ ਉਜਾਗਰ ਸਿੰਘ ਤੇ ਸਾਡੇ ਸਾਰਿਆਂ ਵੱਲੋਂ ਇੱਥੇ ਪੁੱਜੇ ਲੋਕਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਉਸ ਤੋਂ ਬਾਅਦ ਆਏ ਹੋਏ ਭਰਤੀ ਕਮੇਟੀ ਮੈਂਬਰਾਂ ਨੂੰ ਜੀ ਆਇਆ ਨੌਜਵਾਨ ਅਕਾਲੀ ਆਗੂ ਬਲਜਿੰਦਰ ਸਿੰਘ ਬਬਲੂ ਨੇ ਆਖਿਆ ਉਹਨਾਂ ਆਪਣੇ ਸਵਾਗਤੀ ਸ਼ਬਦਾਂ ਦੇ ਵਿੱਚ ਕਿਹਾ ਕਿ ਧਾਰਮਿਕ ਤੌਰ ਉੱਤੇ ਹੁਣ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਜਿਹੜੇ ਲੀਡਰ ਇਸ ਵੇਲੇ ਸਾਡੇ ਰਾਹ ਦਸੇਰਾ ਹਨ ਅਸੀਂ ਉਹਨਾਂ ਦੇ ਹੁਕਮਾਂ ਉੱਤੇ ਚੱਲੀਏ ਤੇ ਉਹਨਾਂ ਦਾ ਹਰ ਹੁਕਮ ਮੰਨੀਏ। ਸਭ ਤੋਂ ਪਹਿਲਾਂ ਸੰਤਾਂ ਸਿੰਘ ਉਮੈਦਪੁਰੀ ਨੇ ਆਪਣੇ ਭਾਸ਼ਣ ਦੇ ਵਿੱਚ ਕਿਹਾ ਕਿ ਜੋ ਕੁਝ ਪਿਛਲੇ ਸਮੇਂ ਵਿੱਚ ਕੁਝ ਲੋਕਾਂ ਨੇ ਅਕਾਲੀ ਦਲ ਉੱਪਰ ਕਾਬਜ਼ ਹੋ ਕੇ ਕੀਤਾ ਉਹ ਸਭ ਨੂੰ ਭਲੀ ਭਾਂਤ ਪਤਾ ਹੀ ਹੈ। ਰਾਜਨੀਤਿਕ ਤੌਰ ਉੱਤੇ ਗੁੱਠੇ ਲੱਗੇ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਦੇ ਲਈ ਸਾਡਾ ਹੀ ਫਰਜ਼ ਬਣਦਾ ਹੈ ਇਸ ਲਈ ਅਸੀਂ ਗੁਰੂ ਹੁਕਮ ਅਨੁਸਾਰ ਇਕੱਤਰ ਹੋ ਕੇ ਅਕਾਲੀ ਦਲ ਨੂੰ ਮਜਬੂਤ ਕਰੀਏ। ਇਸ ਮੌਕੇ ਭਰਤੀ ਕਮੇਟੀ ਮੈਂਬਰ ਇਕਬਾਲ ਸਿੰਘ ਝੂੰਦਾ ਨੇ ਕਿਹਾ ਕਿ ਨਵੀਂ ਭਰਤੀ ਕਮੇਟੀ ਕਿਉਂ ਬਣਾਉਣੀ ਪਈ ਕਿਉਂਕਿ ਸਾਡੇ ਪੰਥਕ ਆਗੂਆਂ ਨੇ ਸਭ ਕੁਝ ਸੱਤਾ ਦੀ ਕੁਰਸੀ ਨੂੰ ਹੀ ਮੰਨ ਲਿਆ ਸੀ ਇਸ ਲਈ ਅਕਾਲੀ ਦਲ ਦਾ ਜੋ ਰਾਜਨੀਤਿਕ ਹਾਲ ਇਹਨਾਂ ਮੌਕਾਂ ਪ੍ਰਸਤ ਲੋਕਾਂ ਨੇ ਕੀਤਾ ਹੈ ਆਪਣੇ ਪਰਿਵਾਰ ਕਾਬਜ ਕਰਕੇ ਨਿਜਵਾਦ ਸਮਝਦੇ ਰਹੇ ਅਕਾਲੀ ਆਗੂਆਂ ਦੀ ਮਿਹਰਬਾਨੀ ਸਦਕਾ ਇਹ ਸਭ ਕੁਝ ਹੋਇਆ ਹੈ।ਪੰਥ ਪ੍ਰਸਤ ਬਣੀਏ ਤੇ ਪੰਥ ਤੇ ਪੰਜਾਬ ਨੂੰ ਬਚਾਈ ਇਸੇ ਭਰਤੀ ਕਮੇਟੀ ਦੇ ਮੈਂਬਰ ਮਨਪ੍ਰੀਤ ਸਿੰਘ ਇਆਲੀ ਨੇ ਅੱਜ ਦਾ ਇਕੱਠ ਦੇਖਦਿਆਂ ਬਾਗੋ ਬਾਗ਼ ਹੁੰਦਿਆਂ ਕਿਹਾ ਕਿ ਜਿਸ ਤਰ੍ਹਾਂ ਅੱਜ ਮਾਛੀਵਾੜਾ ਸਮਰਾਲਾ ਇਲਾਕੇ ਦੇ ਲੋਕਾਂ ਨੇ ਇਕੱਤਰ ਹੋ ਕੇ ਇਸ ਭਰਤੀ ਕਮੇਟੀ ਦੀ ਮੀਟਿੰਗ ਵਿੱਚ ਯੋਗਦਾਨ ਪਾਇਆ ਹੈ ਅਸੀਂ ਉਸ ਦੇ ਸਦਾ ਰਿਣੀ ਰਹਾਂਗੇ ਉਹਨਾ ਕਿਹਾ ਆਓ ਆਪਾ ਇਕੱਠੇ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਕਮੇਟੀ ਦੀਆਂ ਧਾਰਮਿਕ ਸੰਸਥਾਵਾਂ ਪੰਥ ਤੇ ਪੰਜਾਬ ਨੂੰ ਬਚਾਉਣ ਦਾ ਯਤਨ ਕਰੀਏ। ਇਸ ਮੀਟਿੰਗ ਦੇ ਵਿੱਚ ਵਿਸ਼ੇਸ਼ ਤੌਰ ਉੱਤੇ ਪੁੱਜੇ ਨਵਾਂ ਸ਼ਹਿਰ ਤੋਂ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਤਰਲੋਚਨ ਸਿੰਘ ਦੁਪਾਲਪੁਰ ਯੂਐਸਏ ਨੇ ਕਿਹਾ ਕਿ ਜਦੋਂ ਮੈਨੂੰ ਪਤਾ ਲੱਗਾ ਕਿ ਮਾਛੀਵਾੜੇ ਵਿੱਚ ਇਹ ਪ੍ਰੋਗਰਾਮ ਹੋ ਰਿਹਾ ਹੈ ਤਾਂ ਮੈਂ ਤੁਰੰਤ ਹੀ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਇੱਥੇ ਪੁੱਜਾ ਇਲਾਕੇ ਦੀ ਸੰਗਤ ਵੱਡੀ ਗਿਣਤੀ ਵਿੱਚ ਦੇਖ ਕੇ ਰੂਹ ਖੁਸ਼ ਹੋ ਗਈ ਇਸ ਤੋਂ ਸਿੱਧ ਹੁੰਦਾ ਹੈ ਕਿ ਲੋਕ ਅਕਾਲੀ ਦਲ ਦੀ ਉਸ ਲੀਡਰਸ਼ਿਪ ਨੂੰ ਨਕਾਰ ਚੁੱਕੇ ਹਨ ਜਿਸ ਨੇ ਘੋਰ ਗਲਤੀਆਂ ਕੀਤੀਆਂ ਮਾਫੀ ਵੀ ਮੰਗੀ ਪਰ ਫਿਰ ਵੀ ਗਲਤ ਫੈਸਲੇ ਲਏ। ਅੱਜ ਦੀ ਇਸ ਨਵੀਂ ਭਰਤੀ ਦੀ ਕਮੇਟੀ ਸਬੰਧੀ ਮੀਟਿੰਗ ਮਾਸਟਰ ਉਜਾਗਰ ਸਿੰਘ ਹੋਰਾਂ ਦੇ ਅਸ਼ੀਰਵਾਦ ਨਾਲ ਰੁਪਿੰਦਰ ਸਿੰਘ ਰੂਬੀ ਬੈਨੀਪਾਲ, ਸੁਰਜੀਤ ਸਿੰਘ ਮਾਂਗਟ, ਗਿਆਨੀ ਮਹਿੰਦਰ ਸਿੰਘ ਭੰਗਲਾਂ, ਨਰਿੰਦਰ ਪਾਲ ਸਿੰਘ ਬਾਜਵਾ, ਅਰਵਿੰਦਰ ਸਿੰਘ ਬਬਲੂ, ਮਨਮੋਹਨ ਸਿੰਘ ਖੇੜਾ, ਆਲਮਜੀਤ ਸਿੰਘ ਹਰਜੋਤ ਸਿੰਘ ਮਾਗਟ, ਗੁਰਨਾਮ ਸਿੰਘ ਨਾਗਰਾ, ਗੁਰਮੀਤ ਸਿੰਘ ਕਾਹਲੋ, ਅਮਰਜੀਤ ਸਿੰਘ ਬਾਲਿਓ, ਬਾਬਾ ਤਰਲੋਚਨ ਸਿੰਘ ਘੁੰਗਰਾਲੀ, ਬਲਜਿੰਦਰ ਸਿੰਘ ਤੂਰ, ਹਰਬੰਸ ਸਿੰਘ ਭਰਥਲਾ, ਸੁਖਵਿੰਦਰ ਸਿੰਘ ਭੱਟੀਆਂ, ਕੁਲਵਿੰਦਰ ਸਿੰਘ ਹਰਦੀਪ ਸਿੰਘ ਭੱਟੀਆਂ, ਅਮੋਲਕ ਸਿੰਘ ਬੈਰਸਾਲ,ਬਲਵਿੰਦਰ ਸਿੰਘ ਭਮਾਂ,  ਗੁਰਚਰਨ ਸਿੰਘ ਉੱਪਲ, ਲਖਮੀਰ ਸਿੰਘ ਕੁਲਾਰ ਐਨਆਰਆਈ, ਅਜੀਤ ਪਾਲ ਸਿੰਘ, ਲੈਕਚਰਾਰ ਸਵਰਨ ਸਿੰਘ,ਬਾਬਾ ਜਾਗੀਰ ਸਿੰਘ ਉਧੋਵਾਲ, ਰਾਜਵੀਰ ਸਿੰਘ ਰਾਜੀ ਤੱਖਰਾਂ, ਬਾਬਾ ਦੇਵ ਸਿੰਘ ਤੱਖਰਾਂ, ਕਾਕਾ ਸਿੰਘ ਤੱਖਰਾ,ਕਰਮਜੀਤ ਸਿੰਘ ਅਢਿਆਣਾ, ਬਾਬਾ ਸਰਵਣ ਸਿੰਘ ਨਿਹੰਗ ਸਿੰਘ ਜੱਥਾ ਕਿਰਪਾਨ ਭੇਟ ਸਾਹਿਬ, ਜਥੇਦਾਰ ਕੇਵਲ ਸਿੰਘ ਕੱਦੋਂ, ਜਸਪਾਲ ਸਿੰਘ ਵਿਰਕ ਬੀਰੋਵਾਲ ਸਰਪੰਚ ਨਵਾਂ ਸ਼ਹਿਰ,ਸੁਰਿੰਦਰ ਸਿੰਘ ਨੰਬਰਦਾਰ, ਅਮਰਜੀਤ ਸਿੰਘ ਰਹੀਮਾਬਾਦ, ਆਲਾ ਸਿੰਘ ਰਹੀਮਾਬਾਦ, ਦਲੇਰ ਸਿੰਘ, ਨਿਰਮਲ ਸਿੰਘ ਸਰਪੰਚ, ਪਰਮਜੀਤ ਸਿੰਘ ਚੀਮਾ, ਮਨਜੀਤ ਸਿੰਘ, ਮਹਿੰਦਰ ਸਿੰਘ ਸਾਬਕਾ ਸਰਪੰਚ ਧਨੂਰ, ਵਿਕਰਮ ਜੀਤ ਸਿੰਘ ਵਿੱਕੀ ਧਨੂਰ, ਗੁਰਬਾਜ ਸਿੰਘ ਲੁਬਾਨਗੜ੍ਹ, ਜਗਜੀਤ ਸਿੰਘ ਜੱਗੀ ਮਾਛੀਵਾੜਾ, ਮਨਰਾਜ ਸਿੰਘ, ਮਨਜੀਤ ਸਿੰਘ ਸਰਪੰਚ, ਗੁਰਜੀਤ ਸਿੰਘ ਮਾਛੀਵਾੜਾ, ਗੁਰਦੀਪ ਸਿੰਘ ਸਾਬਕਾ ਸਰਪੰਚ ਊਰਨਾ ਤੋਂ ਇਲਾਵਾ ਕਈ ਪਿੰਡਾਂ ਦੇ ਪੰਚ ਸਰਪੰਚ ਨੰਬਰਦਾਰ ਸਾਹਿਬਾਨ ਤੇ ਹੋਰ ਇਲਾਕਾ ਨਿਵਾਸੀ ਵੀ ਵੱਡੀ ਗਿਣਤੀ ਵਿੱਚ ਇਸ ਮੀਟਿੰਗ ਵਿੱਚ ਸ਼ਾਮਿਲ ਹੋਏ।ਇਸ ਮੀਟਿੰਗ ਦੇ ਵਿੱਚ ਪ੍ਰਬੰਧਕਾਂ ਵੱਲੋਂ ਕੀਤੇ ਹੋਏ ਪ੍ਰਬੰਧ ਛੋਟੇ ਪੈ ਗਏ ਸਿਵਾ ਪੈਲੇਸ ਦਾ ਪੂਰਾ ਹਾਲ ਕੁਰਸੀਆਂ ਦੇ ਨਾਲ ਭਰਿਆ ਤੇ ਉਸ ਤੋਂ ਬਿਨਾਂ ਆਲੇ ਦੁਆਲੇ ਜਿੱਥੇ ਕਿਸੇ ਨੂੰ ਜਗ੍ਹਾ ਮਿਲੀ ਲੋਕ ਉਥੇ ਹੀ ਖੜੇ ਅਖੀਰ ਦੇ ਵਿੱਚ ਆਈ ਹੋਈ ਸੰਗਤ ਦੇ ਲਈ ਚਾਹ ਪਕੌੜੇ ਦਾ ਵੀ ਖੁੱਲਾ ਲੰਗਰ ਚੱਲਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮੁੱਖ ਮੰਤਰੀ ਅੱਜ ਕਰਨਗੇ ਵਰਲਡ ਸਕਿੱਲ ਕੈਂਪਸ ਆਫ ਐਕਸੀਲੈਂਸ ਅਤੇ ਨਵੀਨੀਕਰਨ ਕੀਤੀ ਆਈ.ਟੀ.ਆਈ ਦਾ ਉਦਘਾਟਨ
Next article***ਵਿਕ ਜਾਂਦੇ ਨੇ***