ਅਕਾਲ ਐਜੂਕੇਸ਼ਨਲ ਸਰਵਿਸਜ ਤੇ ਵੀਜਾ ਐਡਵਾਈਜਰ ਸੁਲਤਾਨਪੁਰ ਲੋਧੀ ਵੱਲੋਂ ਧੜਾਧੜ ਕੈਨੇਡਾ ਤੇ ਯੂ.ਕੇ. ਸਟੱਡੀ ਵੀਜੇ ਲਗਵਾਏ ਗਏ

ਸੁਲਤਾਨਪੁਰ ਲੋਧੀ  (ਸਮਾਜ ਵੀਕਲੀ)  (ਸੋਢੀ ): ਅਕਾਲ ਐਜੂਕੇਸ਼ਨਲ ਸਰਵਿਸਜ ਤੇ ਵੀਜਾ ਐਡਵਾਈਜਰ ,ਕਟੜਾ ਬਜਾਰ, ਸੁਲਤਾਨਪੁਰ ਲੋਧੀ ਵੱਲੋਂ ਇਸ ਮਹੀਨੇ 9 ਵੀਜੇ ਕੈਨੇਡਾ ਤੇ ਯੂ.ਕੇ. ਦੇ ਲਗਵਾ ਕੇ ਪਾਸਪੋਰਟ ਸਬੰਧਤ ਵਿਦਿਆਰਥੀਆਂ ਨੂੰ ਸੌਪੇ ।ਅਕਾਲ ਐਜੂਕੇਸ਼ਨਲ ਸਰਵਿਸਜ ਦੇ ਐਮ.ਡੀ. ਸ੍ਰੀ ਅਮਿਤੋਜ ਸਿੰਘ ਨੇ ਸਮੂਹ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਦੱਸਿਆ ਕਿ ਹੁਣ ਲਗਾਤਾਰ ਧੜਾ ਧੜ ਸਟੂਡੈਂਟ ਦੇ ਸਟੱਡੀ ਵੀਜੇ ਆ ਰਹੇ ਹਨ । ਉਨ੍ਹਾਂ ਇਸ ਸਮੇ 5 ਵਿਦਿਆਰਥੀਆਂ ਨੂੰ ਕੈਨੇਡਾ ਦੇ ਤੇ 4 ਯੂ.ਕੇ. ਦੇ ਲੱਗੇ ਵੀਜੇ ਦੇ ਪਾਸਪੋਰਟ ਸੌਪੇ ।

ਉਨ੍ਹਾਂ ਦੱਸਿਆ ਕਿ ਕਰਨਬੀਰ ਸਿੰਘ ਸਪੁੱਤਰ ਅਮਰਜੀਤ ਸਿੰਘ ਨਿਵਾਸੀ ਪਿੰਡ ਚੱਕ ਜੀਂਦੜਾ (ਧਰਮਕੋਟ), ਕੋਮਲਪ੍ਰੀਤ ਕੌਰ ਪਿੰਡ ਚੱਕਾਂ (ਸੁਲਤਾਨਪੁਰ ਲੋਧੀ ), ਰਮਣੀਕ ਮੋਮੀ ਪਿੰਡ ਠੱਟਾ ਨਵਾਂ , ਰਵਨੀਤ ਕੌਰ ਪਿੰਡ ਪਰਮਜੀਤਪੁਰ, ਗੁਰਪ੍ਰੀਤ ਚੀਮਾ ਫੱਤੂਢੀਘਾ ਦੇ ਕੈਨੇਡਾ ਦੇ ਵੀਜੇ ਮਿਲੇ ਹਨ ਤੇ ਅਨਮੋਲਪ੍ਰੀਤ ਸਿੰਘ ਠੱਟਾ ਪੁਰਾਣਾ, ਅਮਨਪ੍ਰੀਤ ਕੌਰ ਤੇ ਨਵਦੀਪ ਸਿੰਘ (ਸੁਲਤਾਨਪੁਰ ਲੋਧੀ ), ਤੇ ਸ਼ਤੂਤੀ ਕਪੂਰ ਕਪੂਰਥਲਾ ਦੇ ਚਾਰ ਯੂ.ਕੇ. ਦੇ ਵੀਜੇ ਮਿਲੇ ਹਨ । ਇਸਤੋਂ ਪਿਛਲੇ ਮਹੀਨੇ ਵੀ 10 ਵੀਜੇ ਵੱਖ ਵੱਖ ਵਿਦਿਆਰਥੀਆਂ ਦੇ ਲਗਵਾਏ ਸਨ । ਇਸ ਸਮੇ ਸੀਨੀਅਰ ਆਗੂ ਤੇ ਅਕਾਲ ਐਜੂਕੇਸ਼ਨਲ ਸਰਵਿਸਜ ਦੇ ਚੇਅਰਮੈਨ ਸ੍ਰੀ ਰਵਿੰਦਰ ਸਿੰਘ ਰਵੀ ਪਿਥੋਰਾਹਲ ਵਾਲੇ ਤੇ ਨੰਬਰਦਾਰ ਸੁਰਿੰਦਰਪਾਲ ਸਿੰਘ ਹੈਬਤਪੁਰ ਵੀ ਮੌਜੂਦ ਸਨ ।ਜਿਨ੍ਹਾਂ ਵੀ ਸਮੂਹ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

 

Previous articleਪਿੰਡ ਦਿਆਲ ਪੁਰ ਵਿਖੇ ਪੰਜਵਾਂ ਸਲਾਨਾ ਹੋਲਾ ਮੁਹੱਲਾ ਕਬੱਡੀ ਅਤੇ ਵਾਲੀਵਾਲ ਕੱਪ ਮਿਤੀ 3, 4 ਅਤੇ 5 ਮਾਰਚ ਨੂੰ ਕਰਵਾਇਆ ਜਾ ਰਿਹਾ
Next articleਸ਼ਾਨਦਾਰ ਰਿਹਾ ਮਹਿਕਦੇ ‘ਅਲਫ਼ਾਜ਼’ ਦਾ ਕਵੀ ਸੰਮੇਲਨ