ਅਕਾਲ ਦਾ ਤਖ਼ਤ

ਹਰਪ੍ਰੀਤ ਪੱਤੋ

(ਸਮਾਜ ਵੀਕਲੀ)

ਬਿਆਨਬਾਜ਼ੀਆਂ,ਤਖ਼ਤ ਨੂੰ ਢਾਹ ਲੱਗਦੀ,
ਕਰੋ ਮਸਲੇ ਬੈਠ ਕੇ ਹੱਲ ਸਿੰਘੋ।

ਤਖ਼ਤ ਅਕਾਲ ਦਾ ਸਿੱਖੀ ਸਿਧਾਂਤ ਦੱਸੇ,
ਮੀਰੀ ਪੀਰੀ ਦਾ ਦੱਸੇ ਵੱਲ ਸਿੰਘੋ।

ਪੰਜ ਸਿੰਘਾਂ ਵਿੱਚ ਅਕਾਲ ਦਾ ਵਾਸ ਹੋਵੇ,
ਹੁਕਮਨਾਮਾ ਹੋਵੇ ਅਟੱਲ ਸਿੰਘੋ।

ਸਦੀਆਂ ਤੋਂ ਪ੍ਰੰਪਰਾ ਇਹ ਤੁਰੀ ਆਉਂਦੀ,
ਕਿਓਂ ਮਤਲਬੀਂ ਮਾਰੀਏ ਝੱਲ ਸਿੰਘੋ।

ਜੇ ਅਸੀਂ ਨਾ ਮੰਨੀਏ ਤਾਂ ਹੋਰ ਕੌਣ ਮੰਨੂੰ,
ਫਿਰ ਦੂਜਿਆਂ ਪਾਈਏ ਕਿਉਂ ਬਲ ਸਿੰਘੋ।

ਵੱਡੇ ਵੱਡਿਆਂ ਦੇ ਸਿਰ ਇੱਥੇ ਆ ਝੁਕਦੇ,
ਨਾਲ ਸ਼ਰਧਾ ਜੋ ਆਏ ਚੱਲ ਸਿੰਘੋ।

ਇੱਕ ਹੁਕਮ, ਤਖ਼ਤ, ਕੌਮੀ ਨਿਸ਼ਾਨ ਇੱਕੋ,
ਜੁੜ ਬੈਠੀਏ ਬਰੂਹਾਂ ਮੱਲ ਸਿੰਘੋ।

ਕੋਈ ਹੋਰ ਤਖ਼ਤ ਨਾ ਅਕਾਲ ਤਖ਼ਤ ਜੇਹਾ,
ਬਣਾਈ ਰੱਖੀਏ ਇਸ ਦੀ ਭੱਲ ਸਿੰਘੋ।

ਗੁਰੂ ਹਰਗੋਬਿੰਦ,ਜੀ ਸਿਰਜਣਾ ਆਪ ਕੀਤੀ,
ਬਣੀ ਸਿੱਖ ਏਕਤਾ ਦੀ,ਪੱਤੋ, ਠੱਲ ਸਿੰਘੋ।

ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ 
94658-21417