HOME ਏਅਰਟੈਲ ਮੋਬਾਈਲ ਟਾਵਰ ਲਗਾਉਣ ਤੇ ਮੁਹੱਲਾ ਵਾਸੀਆਂ ਨੇ ਕੀਤਾ ਵਿਰੋਧ – (ਨਗਰ...

ਏਅਰਟੈਲ ਮੋਬਾਈਲ ਟਾਵਰ ਲਗਾਉਣ ਤੇ ਮੁਹੱਲਾ ਵਾਸੀਆਂ ਨੇ ਕੀਤਾ ਵਿਰੋਧ – (ਨਗਰ ਕੌਂਸਲ ਨੇ ਰੁਕਵਾਇਆ ਕੰਮ)

 ਰਾਏਕੋਟ,  (ਸਮਾਜ ਵੀਕਲੀ)  ਗੁਰਭਿੰਦਰ ਗੁਰੀ:-  ਸਥਾਨਕ ਸ਼ਹਿਰ ਦੇ ਜਗਰਾਓਂ ਰੋਡ ਤੇ ਸਥਿਤ ਇੱਕ ਨਿੱਜੀ ਘਰ ‘ਚ ਏਅਰਟੈਲ ਮੋਬਾਈਲ ਟਾਵਰ ਲਗਾਉਣ ਦਾ ਕੌਸ਼ਲਰ ਬਲਜਿੰਦਰ ਸਿੰਘ ਰਿੰਪਾਂ ਦੀ ਅਗਵਾਈ ਹੇਠ ਮੁਹੱਲਾ ਵਾਸੀਆਂ ਵੱਲੋਂ ਵਿਰੋਧ ਕੀਤਾ ਗਿਆ। ਇਸ ਸਮੇਂ ਜਾਣਕਾਰੀ ਦਿੰਦਿਆਂ ਕੌਸ਼ਲਰ ਬਲਜਿੰਦਰ ਸਿੰਘ ਰਿੰਪਾਂ ਨੇ ਕਿਹਾ ਕਿ ਏਅਰਟੈਲ ਕੰਪਨੀ ਵੱਲੋਂ ਇੱਥੇ ਇੱਕ ਨਿੱਜੀ ਘਰ ਵਿੱਚ ਮੋਬਾਇਲ ਟਾਵਰ ਲਗਾਇਆ ਜਾ ਰਿਹਾ ਸੀ ਤੇ ਜਿਸ ਤੇ ਅੱਜ ਮੁਹੱਲਾ ਵਾਸੀਆਂ ਨੇ ਵਿਰੋਧ ਕੀਤਾ ਹੈ ਉੱਥੇ ਹੀ ਨਗਰ ਕੌਂਸਲ ਦਫਤਰ ਨੂੰ ਦਿੱਤੀ ਦਰਖਾਸਤ ਤੋਂ ਬਾਅਦ ਕੰਮ ਬੰਦ ਕਰਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਸ ਪਾਸ ਵੱਡੀ ਗਿਣਤੀ ‘ਚ ਲੋਕ ਰਹਿੰਦੇ ਹਨ ਤੇ ਟਾਵਰ ਤੋੰ ਨਿਕਲਣ ਵਾਲੀਆਂ ਕਿਰਨਾਂ ਨਾਲ ਲੋਕਾਂ ਦੀ ਸਿਹਤ ਤੇ ਮਾੜਾ ਪ੍ਰਭਾਵ ਪਵੇਗਾ ਜਿਸ ਸਬੰਧੀ ਐੱਸਡੀਐੱਮ ਰਾਏਕੋਟ ਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨੂੰ ਲਿਖਤੀ ਦਰਖਾਸਤ ਦੇਕੇ ਮੋਬਾਈਲ ਟਾਵਰ ਨਾ ਲੱਗਣ ਲਈ ਬੇਨਤੀ ਕੀਤੀ ਗਈ ਸੀ। ਜਿਸ ਤੋੰ ਬਾਅਦ ਅੱਜ ਨਗਰ ਕੌਂਸਲ ਤੋਂ ਜੇਈ ਅਮਨਦੀਪ ਸਿੰਘ ਬੇਦੀ ਤੇ ਪਟਵਾਰੀ ਅਕਬਾਲ ਸਿੰਘ ਵੱਲੋਂ ਮੌਕੇ ਤੇ ਆਕੇ ਮੋਬਾਈਲ ਟਾਵਰ ਦੇ ਕੰਮ ਨੂੰ ਬੰਦ ਕਰਵਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਸਬੰਧੀ ਨਗਰ ਕੌਂਸਲ ਕੋਲ ਇੱਕ ਸ਼ਿਕਾਇਤ ਆਈ ਸੀ ਜਿਸਤੇ ਕਾਰਵਾਈ ਕਰਦਿਆਂ ਟਾਵਰ ਦਾ ਕੰਮ ਬੰਦ ਕਰਵਾ ਦਿੱਤਾ ਗਿਆ ਹੈ ਤੇ ਸਮਾਨ ਲਿਜਾਣ ਲਈ ਕਹਿ ਦਿੱਤਾ ਗਿਆ ਹੈ। ਇਸ ਮੌਕੇ ਅਮਨਦੀਪ ਸਿੰਘ, ਪਰਮਿੰਦਰ ਸਿੰਘ, ਹਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਸੁਖਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਜਸਵੀਰ ਸਿੰਘ, ਗੁਰਮੀਤ ਸਿੰਘ ਗਰੇਵਾਲ, ਪ੍ਰਦੀਪ ਕੁਮਾਰ, ਜਗਜੀਤ ਸਿੰਘ, ਕੁਲਦੀਪ ਸਿੰਘ, ਇੰਦਰਪੀਤ ਸਿੰਘ, ਗੁਰਪ੍ਰੀਤ ਸਿੰਘ, ਜਗਤਾਰ ਸਿੰਘ, ਗੁਰਦੀਪ ਸਿੰਘ, ਨਿਰਮਲ ਸਿੰਘ, ਪ੍ਰਿਤਪਾਲ ਸਿੰਘ, ਸੁਖਵੀਰ ਸਿੰਘ ਆਦਿ ਮੁਹੱਲਾ ਵਾਸੀ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous article*ਆਰ.ਟੀ.ਏ ਇੰਦਰਪਾਲ ਵੱਲੋਂ ਸੰਘਣੀ ਧੁੰਦ ਕਾਰਨ ਸੰਭਾਵੀ ਸੜਕ ਹਾਦਸਿਆਂ ਦੀ ਰੋਕਥਾਮ ਲਈ ਸਖ਼ਤ ਸਮਾਂਬੱਧ ਨਿਰਦੇਸ਼ ਜਾਰੀ*
Next articleਅਧੂਰੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਅਧਾਰ ‘ਤੇ ਮੁਕੰਮਲ ਕਰਗਾਂ- ਮਿਹਰਵਾਨ