ਬੋਸਟਨ (ਸਮਾਜ ਵੀਕਲੀ): ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਇਹ ਚਿੰਤਾ ਦੀ ਗੱਲ ਹੈ ਕਿ ਵਿਦਵਾਨ ਹੁਣ ਤੱਥਾਂ ਦੇ ਆਧਾਰ ਉਤੇ ਟਿੱਪਣੀ ਕਰਨ ਦੀ ਬਜਾਏ, ਆਪਣੀ ਪਸੰਦ ਤੇ ਨਾਪਸੰਦ ਤੋਂ ‘ਪ੍ਰਭਾਵਿਤ’ ਹੋ ਸਕਦੇ ਹਨ ਤੇ ਉਸ ਦੇ ‘ਗੁਲਾਮ’ ਬਣ ਸਕਦੇ ਹਨ। ਸੀਤਾਰਾਮਨ ਨੇ ਇਸ ਟਿੱਪਣੀ ਰਾਹੀਂ ਭਾਜਪਾ ਸਰਕਾਰ ਬਾਰੇ ਨੋਬੇਲ ਪੁਰਸਕਾਰ ਜੇਤੂ ਅਰਥਸ਼ਾਸਤਰੀ ਅਮਰਤਿਆ ਸੇਨ ਦੇ ਵਿਚਾਰਾਂ ’ਤੇ ਉਨ੍ਹਾਂ ਦੀ ਤਿੱਖੀ ਆਲੋਚਨਾ ਕੀਤੀ ਹੈ।
ਇਕ ਸਵਾਲ ਦੇ ਜਵਾਬ ਵਿਚ ਸੀਤਾਰਾਮਨ ਨੇ ਕਿਹਾ ਕਿ ਸਰਕਾਰ ਬਾਰੇ ਇਸ ਤਰ੍ਹਾਂ ਦੀ ਭਾਵਨਾ ਹੈ ਕਿ ਸਹਿਣਸ਼ੀਲਤਾ ਦੀ ਵਿਰਾਸਤ ਉਤੇ ਕਾਫ਼ੀ ਸਵਾਲ ਖੜ੍ਹੇ ਹੋ ਰਹੇ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਤੁਹਾਡੀ ਸਰਕਾਰ ਨੇ ਮੁਸਲਮਾਨ ਅਬਾਦੀ ਪ੍ਰਤੀ ਜੋ ਰਵੱਈਆ ਅਪਣਾਇਆ ਹੈ, ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀਆਂ ਸਾਡੀਆਂ ਕਦਰਾਂ-ਕੀਮਤਾਂ ਦੇ ਮੱਦੇਨਜ਼ਰ ਅਮਰੀਕਾ ਤੇ ਭਾਰਤ ਦੇ ਵਿਚ ਆਉਂਦਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਕੋਈ ਰਾਇ ਹੋਣਾ ਵੱਖ ਗੱਲ ਹੈ ਤੇ ਉਸ ਦਾ ਤੱਥਾਂ ਉਤੇ ਆਧਾਰਿਤ ਹੋਣਾ ਵੱਖ ਹੈ। ਜੇ ਰਾਇ ਪਹਿਲਾਂ ਹੀ ਬਣੀ ਹੋਵੇ ਤਾਂ ਇਸ ਦਾ ਜਵਾਬ ਦੇਣ ਦਾ ਕੋਈ ਤਰੀਕਾ ਨਹੀਂ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly