ਲਾਰਡ ਕ੍ਰਿਸ਼ਨਾ ਕਾਲਜ ‘ਚ ਏਡਸ ਤੋਂ ਬਚਾਅ ਸਬੰਧੀ ਸੈਮੀਨਾਰ

ਕਪੂਰਥਲਾ (ਸਮਾਜ ਵੀਕਲੀ) ( ਕੌੜਾ)- ਲਾਰਡ ਕ੍ਰਿਸ਼ਨਾ ਕਾਲਜ ਆਫ ਐਜੂਕੇਸ਼ਨ ਸੁਲਤਾਨਪੁਰ ਲੋਧੀ ਵਿਖੇ ਪ੍ਰਿੰਸੀਪਲ ਰੂਬੀ ਭਗਤ ਦੀ ਅਗਵਾਈ ਵਿਚ ਵਿਸ਼ਵ ਏਡਸ ਦਿਵਸ ਮੌਕੇ ਸੈਮੀਨਾਰ ਕਰਵਾਇਆ ਗਿਆ । ਇਸ ਦੌਰਾਨ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਤੋਂ ਡਾ. ਪ੍ਰਤਿਭਾ ਅਤੇ ਉਨ੍ਹਾਂ ਦੀ ਟੀਮ ਨੇ ਏਡਸ ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ । ਉਨ੍ਹਾਂ ਇਸ ਬਿਮਾਰੀ ਦੇ ਕਾਰਨ ਅਤੇ ਬਚਾਅ ਸਬੰਧੀ ਵੀ ਵਿਦਿਆਰਥੀਆਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ । ਇਸ ਮੌਕੇ ਪ੍ਰੋ. ਸੁੰਮੀ ਧੀਰ, ਪ੍ਰੋ.ਰਮਾ, ਪ੍ਰੋ.ਕੁਲਦੀਪ ਕੌਰ, ਪ੍ਰੋ.ਸਾਹਿਲ, ਪ੍ਰੋ.ਚਰਨਜੀਤ ਕੌਰ, ਪ੍ਰੋ.ਵੀਨਸ, ਪ੍ਰੋ.ਨੀਰੂ ਬਾਲਾ, ਮੈਡਮ ਰੀਟਾ ਰਾਣੀ ਆਦਿ ਸਟਾਫ਼ ਮੈਂਬਰ ਹਾਜਰ ਸਨ ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੈਡੀਕਲ ਕਾਲਜ ਦਾ ਮੁਆਇਨਾ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਪੂਰਥਲਾ ਵਾਸੀਆਂ ਨੂੰ ਦਿੱਤਾ ਵੱਡਾ ਤੋਹਫਾ-ਕਰਮਜੀਤ ਕੌੜਾ
Next articleਦਿਹਾਤੀ ਮਜ਼ਦੂਰ ਸਭਾ ਦੀ ਮੀਟਿੰਗ ਹੋਈ