ਫਰੀਦਕੋਟ/ਭਲੂਰ (ਬੇਅੰਤ ਗਿੱਲ)-ਖੇਤੀਬਾੜੀ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਆਪਣੇ ਫ਼ਰੀਦਕੋਟ ਦੇ ਦੌਰੇ ਸਮੇਂ ਅਮਰੀਕ ਸਿੰਘ ਸੰਧੂ ਸੂਬਾ ਪ੍ਰਧਾਨ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੇ ਫ਼ਰੀਦਕੋਟ ਗ੍ਰਹਿ ਵਿਖੇ ਪਹੁੰਚੇ। ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੀ ਹਾਜ਼ਰ ਸਨ। ਇਸ ਮੌਕੇ ਸੰਧੂ ਪ੍ਰੀਵਾਰ ਨੇ ਖੇਤੀਬਾੜੀ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਅਤੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦਾ ਨਿੱਘਾ ਸੁਆਗਤ ਕੀਤਾ। ਇਸ ਮੌਕੇ ਖੇਤੀਬਾੜੀ ਮੰਤਰੀ ਪੰਜਾਬ ਨੇ ਸੰਧੂ ਪ੍ਰੀਵਾਰ ਨਾਲ ਪੁਰਾਣੀਆਂ ਯਾਦਾਂ ਤੇ ਸਾਂਝ ਨੂੰ ਤਾਜਾ ਕੀਤਾ। ਇਸ ਮੌਕੇ ਗੁਰਬਾਜ ਸਿੰਘ ਸਿੱਧੂ ਵਣਵਾਲਾ, ਗੁਰਪ੍ਰੀਤ ਸਿੰਘ ਸੰਧੂ ਬੈਂਕ ਮੈਨੇਜਰ, ਸ਼ਿਵਰਾਜ ਸਿੰਘ ਸਿੱਧੂ ਏ.ਐਸ.ਆਈ ਵਣਵਾਲਾ, ਪਿੱਪਲ ਸਿੰਘ ਸੰਧੂ ਮੈਂਬਰ ਪੰਚਾਇਤ ਸੈਦੇਕੇ (ਆੜਤੀਆਂ), ਬੇਅੰਤ ਸਿੰਘ ਸਿੰਘ ਸੰਧੂ ਏ.ਐਸ.ਆਈ, ਗੁਰਭੇਜ ਸਿੰਘ ਸੋਨੂ ਸਿੱਧੂ ਗੱਟੀ, ਮਾਸਟਰ ਸੁਰਜੀਤ ਸਿੰਘ ਸਿੱਧੂ ਰਿਟਾਇਰਡ ਅਧਿਆਪਕ, ਮਾਸਟਰ ਕਾਬਲ ਸਿੰਘ ਰਾਣਾ ਸਿੱਧੂ, ਬਲਜਿੰਦਰ ਸਿੰਘ ਸੰਧੂ ਕਿਸਾਨ ਟਰੈਡਰਜ ਸੇਦੈਕੇ, ਸਿਮਰਨਜੀਤ ਸਿੰਘ ਸੰਧੂ ਫਾਰਮਰ ਕਲਾਥ ਹਾਊਸ ਸਾਦਿਕ, ਗੁਰਮਨਦੀਪ ਸਿੰਘ ਸਿੱਧੂ ਵੈਨਟਰੀ ਇੰਨਸਪੈਕਟਰ, ਰੋਹਿਤ ਕੰਬੋਜ ਵੈਨਟਰੀ ਇੰਨਸਪੈਕਟਰ, ਗੁਰਨੀਤ ਸਿੰਘ ਸੰਧੂ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly