HOME ਖੇਤੀਬਾੜੀ ਵਿਭਾਗ ਦੀਆਂ ਵੱਖ ਵੱਖ ਸਕੀਮਾਂ ਦਾ ਲਾਭ ਉਠਾਉਣ ਲਈ ਕਿਸਾਨ ਆਈ...

ਖੇਤੀਬਾੜੀ ਵਿਭਾਗ ਦੀਆਂ ਵੱਖ ਵੱਖ ਸਕੀਮਾਂ ਦਾ ਲਾਭ ਉਠਾਉਣ ਲਈ ਕਿਸਾਨ ਆਈ ਡੀ.ਹੈ ਲਾਜ਼ਮੀ: ਡਾ. ਕੁਲਦੀਪ ਸਿੰਘ

3
ਨਵਾਂਸ਼ਹਿਰ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਡਿਪਟੀ ਕਮਿਸ਼ਨਰ, ਸ਼ਹੀਦ ਭਗਤ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਮੁੱਖ ਖੇਤੀਬਾੜੀ ਅਫਸਰ, ਸ਼ਹੀਦ ਭਗਤ ਸਿੰਘ ਨਗਰ ਡਾ. ਲੇਖ ਰਾਜ ਜੀ ਦੀ ਰਹਿਨੁਮਾਈ ਹੇਠ ਜਿਲੇ ਦੇ ਵੱਖ-ਵੱਖ ਪਿੰਡਾਂ ਵਿੱਚ ਖੇਤੀਬਾੜੀ ਮਹਿਕਮੇ ਵੱਲੋਂ ਕਣਕ ਦੀ ਨਾੜ ਨੂੰ ਅੱਗ ਨਾ ਲਾਉਣ ਦੇ ਸਬੰਧੀ ਕੈਂਪ ਲਗਾਏ ਜਾ ਰਹੇ ਹਨ[ ਇਸੇ ਲੜੀ ਵਿੱਚ ਅੱਜ ਪਿੰਡ ਸ਼ਹਿਬਾਜ਼ਪੁਰ ਮਿਤੀ 27/4/26 ਨੂੰ ਖੇਤੀਬਾੜੀ ਦਫਤਰ ਬਲਾਕ ਨਵਾਂਸ਼ਹਿਰ ਵੱਲੋਂ ਕੈਂਪ ਲਗਾਇਆ ਗਿਆ । ਇਸ ਕੈਂਪ ਦੇ ਵਿੱਚ 35 ਤੋਂ ਵੱਧ ਕਿਸਾਨਾਂ ਨੇ ਸ਼ਿਰਕਤ ਕੀਤੀ[ ਇਸ ਕੈਂਪ ਦੇ ਵਿੱਚ ਨਵਾਂਸ਼ਹਿਰ ਦੇ ਖੇਤੀਬਾੜੀ ਵਿਕਾਸ ਅਫਸਰ (ਜ਼ਿਲਾ ਕੰਮ) ਡਾ. ਕੁਲਦੀਪ ਸਿੰਘ ਜੀ ਨੇ ਕਿਸਾਨਾਂ ਨੂੰ ਐਗਰੀਸਟੈਕ ਅਧੀਨ ਬਣ ਰਹੀ ਕਿਸਾਨ ਆਈ. ਡੀ. ਬਾਰੇ ਜਾਗਰੂਕ ਕੀਤਾ ਅਤੇ ਇਸ ਦੀ ਅਹਿਮੀਅਤ ਬਾਰੇ ਦੱਸਿਆ [ ਉਹਨਾਂ ਨੇ ਕਿਸਾਨਾਂ ਨੂੰ ਆਈਡੀ ਬਣਾਉਣ ਦੀ ਅਪੀਲ ਕਰਦੇ ਹੋਏ ਦੱਸਿਆ ਕਿ ਭਵਿੱਖ ਵਿੱਚ ਕੋਈ ਵੀ ਸਰਕਾਰੀ ਸਬਸਿਡੀ, ਖਾਦ. ਦਵਾਈ ਅਤੇ ਬੀਜ ਇਸ ਕਿਸਾਨ ਆਈਡੀ ਦੇ ਆਧਾਰ ਉੱਤੇ ਹੀ ਮਿਲੇਗਾ [ ਇਸ ਲਈ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਨੇੜੇ ਦੇ ਕਾਮਨ ਸਰਵਿਸ ਸੈਂਟਰਾਂ ਵਿਖੇ ਇਹ ਆਈਡੀ ਬਣਵਾਈਆਂ ਜਾਣ ਅਤੇ ਇਸ ਦੇ ਨਾਲ ਹੀ ਹੋਣਾ ਨੇ ਮਹਿਕਮੇ ਵੱਲੋਂ ਚੱਲ ਰਹੀਆਂ ਵੱਖ-ਵੱਖ ਸਕੀਮਾਂ ਅਧੀਨ ਮਸ਼ੀਨਰੀ ਦੀ ਸਬਸਿਡੀ ਬਾਰੇ ਵੀ ਜਾਣਕਾਰੀ ਦਿੱਤੀ [ ਇਸ ਮੌਕੇ ਤੇ ਡਾ. ਗੁਰਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ (ਜਾਡਲਾ) ਨੇ ਕਿਸਾਨਾਂ ਨੂੰ ਪਾਇਲਟ ਪ੍ਰੋਜੈਕਟ ਤਹਿਤ ਮੱਕੀ ਦੀ ਸਬਸਿਡੀ ਸਕੀਮ ਬਾਰੇ ਦੱਸਿਆ [ ਉਹਨਾਂ ਨੇ ਕਿਸਾਨਾਂ ਨੂੰ ਦੱਸਿਆ ਕਿ ਇਸ ਵਾਰ ਮੱਕੀ ਦੀ ਬਿਜਾਈ ਨੂੰ ਉਤਸਾਹਿਤ ਕਰਨ ਲਈ ਜਿਹੜy ਕਿਸਾਨ ਝੋਨੇ ਹੇਠ ਰਕਬਾ ਕੱਢ ਕੇ ਮੱਕੀ ਲਗਾਉਣਗੇ ਉਹਨਾਂ ਨੂੰ ਪ੍ਰਤੀ ਏਕੜ 7 ਹਜਾਰ ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ [ ਇਸ ਸਬੰਧੀ ਰਜਿਸਟਰੇਸ਼ਨ ਸ਼ੁਰੂ ਹੋ ਚੁੱਕੀ ਹੈ ਅਤੇ ਜਿਹੜੇ ਵੀ ਚਾਹਵਾਨ ਕਿਸਾਨ ਨੇ ਇਸ ਰਜਿਸਟਰੇਸ਼ਨ ਦੇ ਲਈ ਆਪਣੇ ਆਪਣੇ ਬਲਾਕ ਦੇ ਖੇਤੀਬਾੜੀ ਦਫਤਰ ਨਾਲ ਸੰਪਰਕ ਕਰ ਸਕਦੇ ਹਨ [ ਇਸ ਮੌਕੇ ਤੇ ਡਾ. ਸਰਬਜੀਤ ਸਿੰਘ ਖੇਤੀਬਾੜੀ ਉਪ ਨਿਰੀਖਕ ਵੀ ਮੌਜੂਦ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਨੇ ਇੰਡੋ-ਅਫ਼ਰੀਕਨ ਕਲਚਰਜ਼ ਫੈਸਟ ਦੀ ਮੇਜ਼ਬਾਨੀ ਕੀਤੀ।
Next articleਜ਼ਿਲ੍ਹੇ ਵਿਚ ਚਾਈਨਾ ਡੋਰ ਬਣਾਉਣ, ਵਿਕਰੀ ਅਤੇ ਵਰਤੋਂ ’ਤੇ ਮੁਕੰਮਲ ਪਾਬੰਦੀ