(ਸਮਾਜ ਵੀਕਲੀ): ਅੱਜ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਦਾਣਾ ਮੰਡੀ ਖੰਨਾ ਵਿਖੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦਾ ਵਰਚਾਅਲ ਮੇਲਾ ਵਿਖਾਇਆ ਗਿਆ।ਕਿਸਾਨ ਮੇਲੇ ਦਾ ਉਦਘਾਟਨ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਕੀਤੀ ਗਿਆ। ਇਸ ਮੇਲੇ ਦਾ ਮੁੱਖ ਮੰਤਵ ਕਿਸਾਨਾਂ ਨੂੰ ਸਹਾਇਕ ਧੰਦਿਆਂ ਨਾਲ ਜੋੜਨਾ ਅਤੇ ਖੇਤੀ ਦੇ ਖਰਚੇ ਘੱਟ ਕਰਨ ਦੀ ਪ੍ਰੇਰਿਤ ਕਰਨਾ ਸੀ। ਕਿਸਾਨ ਮੇਲੇ ਦੋਰਾਨ ਸ੍ਰੀ ਅਨਿਰੁਧ ਤਿਵਾੜੀ ਵਧੀਕ ਮੁੱਖ ਸਕੱਤਰ (ਵਿਕਾਸ) ਜੀ ਨੇ ਮੁੱਖ ਮੰਤਰੀ, ਪੰਜਾਬ ਜੀ ਨੂੰ ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕੰਮ ਤੋਂ ਜਾਣੂ ਕਰਵਾਇਆ।
ਇਸ ਮੇਲੇ ਤੋ ਪਹਿਲਾਂ ਕਿਸਾਨ ਵੀਰਾਂ ਨੂੰ ਸੰਬੋਧਿਤ ਕਰਦੇ ਹੋਏ ਸਨਦੀਪ ਸਿੰਘ ਏ ਡੀ ਓ ਨੇ ਕਿਹਾ ਕਿ ਕਾਲੇ ਅਤੇ ਭੂਰੇ ਟਿੱਡੇਆ ਦਾ ਝੋਨੇ ਦੀ ਫਸਲ ਵਿੱਚ ਲਗਾਤਾਰ ਨਿਰੀਖਣ ਕਰਨ ਦੀ ਲੋੜ ਹੈ।ਇਹ ਰਸ ਚੂਸਣ ਵਾਲੇ ਟਿੱਡੇ ਲੰਮੇ ਸਮਾਂ ਲੈਣ ਵਾਲਿਆਂ ਕਿਸਮਾਂ ਵਿਚ ਵੱਧ ਨੁਕਸਾਨ ਕਰਦੇ ਹਨ।ਉਹਨਾਂ ਕਿਹਾ ਕਿ ਜਿਹੜੀਆਂ ਸਿੰਥੈਟਿਕ ਪੇਰੀਥੋਰਾਈਡ ਗਰੱਪ ਦੀਆਂ ਕੀਟ ਨਾਸ਼ਕ ਜਿਹਰਾਂ ਹਨ ਉਹਨਾਂ ਦੀ ਵਰਤੋਂ ਇਸ ਦੀ ਰੋਕਥਾਮ ਲਈ ਨਹੀਂ ਕਰਨੀ ਹੈ। ਜਿਹਨਾਂ ਜ਼ਹਿਰਾਂ ਪਿੱਛੇ “ਥ੍ਰਿਨ” ਲੱਗਦਾ ਜਿਵੇਂ ਕਿ ਸਾਈਪਰਮੈਥਰੀਨ, ਡੇਲਟਾਮੈਥਰੀਨ ਆਦਿ।
ਉਹਨਾਂ ਕਾਲੇ ਤੇਲੇ ਦੀ ਰੋਕਥਾਮ ਲਈ ਚੈਸ 120 ਗ੍ਰਾਮ,ਓਸ਼ੀਨ 80 ml ਜਾ ਪੇਕਸਾਲੋਨ 94 ml ਵਿਚੋਂ ਕੋਈ ਇਕ ਕੀਟ ਨਾਸ਼ਕ ਛਿੜਕਾ ਕਰਨ ਦੀ ਸਿਫਾਰਸ਼ ਕੀਤੀ।ਉਹਨਾ ਪਾਣੀ ਦੀ ਮਾਤਰਾ 150 ਲੀਟਰ ਪ੍ਰਤੀ ਏਕੜ ਵਰਤਣ ਦੀ ਅਪੀਲ ਵੀ ਕੀਤੀ।ਉਹਨਾਂ 20% ਤੋਂ ਵੱਧ ਨਿਸਰ ਚੁੱਕੇ ਝੋਨੇ ਤੇ ਛਿੜਕਾ ਕਰਨ ਤੋਂ ਗੁਰੇਜ਼ ਕਰਨ ਲਈ ਕਿਹਾ। ਜੇਕਰ ਬਹੁਤ ਜਰੂਰੀ ਹੋਵੇ ਤਾ ਦੁਪਹਿਰ ਦੋ ਵਜੇ ਤੋਂ ਬਾਅਦ ਛਿੜਕਾ ਕਰਨ ਦੀ ਸਲਾਹ ਦਿੱਤੀ।
ਇਸ ਮੌਕੇ ਖੇਤੀਬਾੜੀ ਵਿਭਾਗ ਵੱਲੋਂ ਜਸਵਿੰਦਰ ਸਿੰਘ ਗਰੇਵਾਲ ਖੇਤੀਬਾੜੀ ਅਫ਼ਸਰ,ਕੁਲਵੰਤ ਸਿੰਘ ਖੇਤੀਬਾੜੀ ਵਿਕਾਸ ਅਫਸਰ,ਸਿਰਤਾਜ ਸਿੰਘ ਖੇਤੀਬਾੜੀ ਵਿਕਾਸ ਅਫਸਰ ਅਤੇ ਗੁਰਵਿੰਦਰ ਸਿੰਘ ਖੇਤੀਬਾੜੀ ਉਪ ਨਿਰੀਖਕ ਹਾਜ਼ਿਰ ਸਨ।ਕਿਸਾਨ ਵੀਰਾਂ ਵਿੱਚੋ ਭੁਪਿੰਦਰ ਸਿੰਘ ਗੋਹ,ਜਸਦੇਵ ਸਿੰਘ ਲਿਬੜਾ, ਹਬੀਬ ਮੁਹਮੰਦ,ਗੁਲਜ਼ਾਰ ਮੁਹਮੰਦ,ਗੁਰਪ੍ਰੀਤ ਸਿੰਘ, ਪਰਮਿੰਦਰ ਸਿੰਘ, ਹਰਮਿੰਦਰ ਸਿੰਘ,ਜਸਵਿੰਦਰ ਸਿੰਘ, ਕੁਲਦੀਪ ਸਿੰਘ, ਜ਼ੋਰਾ ਸਿੰਘ ਅਤੇ ਚਮਕੌਰ ਸਿੰਘ ਹਾਜ਼ਿਰ ਸਨ।
Sandeep Singh, A.D.O
M.Sc Agronomy (P.A.U)
PGDEM (MANAGE, HYDERABAD)
75080-18317
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly