ਨਵਾਂਸ਼ਹਿਰ/ਬੰਗਾ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ, ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਮੁੱਖ ਖੇਤੀਬਾੜੀ ਅਫ਼ਸਰ ਡਾ. ਰਜਿੰਦਰ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤੇਲ ਬੀਜ ਫ਼ਸਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਹਿੱਤ ਕੌਮੀ ਭੋਜਨ ਸੁਰੱਖਿਆ ਮਿਸ਼ਨ (ਤੇਲ ਬੀਜ) ਅਧੀਨ ਪਿੰਡ ਬੈਂਸ ਵਿਖੇ ਸਰ੍ਹੋਂ ਦੀ ਕਾਸ਼ਤ ਦਾ ਪ੍ਰਦਰਸ਼ਨੀ ਪਲਾਟ ਲਗਾਇਆ ਗਿਆ। ਪਲਾਟ ਦੀ ਬਿਜਾਈ ਅਗਾਂਹਵਧੂ ਕਿਸਾਨ ਮੋਹਨ ਸਿੰਘ ਪਿੰਡ ਬੈਂਸ ਦੇ ਖੇਤਾਂ ਵਿਚ ਕਰਾਈ ਗਈ। ਉਨ੍ਹਾਂ ਵਲੋਂ 7 ਏਕੜ ਵਿਚ ਸਰ੍ਹੋਂ ਦੀ ਬਿਜਾਈ ਕੀਤੀ ਗਈ ਹੈ। ਇਸ ਪਲਾਟ ‘ਤੇ ਕਿਸਾਨਾਂ ਦੀ ਵਿਜ਼ਿਟ ਕਰਾਈ ਗਈ। ਮੌਕੇ ‘ਤੇ ਖੇਤੀਬਾੜੀ ਅਫਸਰ ਬੰਗਾ ਡਾ. ਲਛਮਣ ਦਾਸ ਵੱਲੋਂ ਦਸਿਆ ਗਿਆ ਕਿ ਇਸ ਸਰ੍ਹੋਂ ਦੀ ਬਿਜਾਈ ਲਾਈਨਾਂ ਵਿਚ ਕਰਾਈ ਗਈ ਹੈ, ਜਿਸ ਨਾਲ ਫ਼ਸਲ ਦਾ ਝਾੜ ਜ਼ਿਆਦਾ ਅਤੇ ਉਪਜ ਚੰਗੀ ਗੁਣਵੱਤਾ ਦੀ ਹੁੰਦੀ ਹੈ। ਫ਼ਸਲ ‘ਤੇ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਜਾਂ ਕੀੜਾ ਨਹੀਂ ਹੈ ਤੇ ਕਿਸੇ ਸਪਰੇਅ ਦੀ ਲੋੜ ਨਹੀਂ। ਉਨ੍ਹਾਂ ਨੇ ਤੇਲ ਬੀਜ ਫਸਲਾਂ ਦੀ ਕਾਸ਼ਤ ਹੇਠ ਰਕਬਾ ਵਧਾਉਣ ਦੀ ਕਿਸਾਨਾ ਨੂੰ ਅਪੀਲ ਕੀਤੀ, ਤਾਂ ਜੋ ਦੇਸ਼ ਤੇਲ ਬੀਜਾਂ ਦੀ ਉਪਜ ਵਿਚ ਆਤਮ ਨਿਰਭਰ ਬਣੇ। ਇਸ ਮੌਕੇ ਖੇਤੀਬਾੜੀ ਵਿਸਥਾਰ ਅਫ਼ਸਰ ਸੁਰਿੰਦਰ ਪਾਲ ਸਿੰਘ, ਵਿਕਰਮ ਸਿੰਘ, ਸੰਦੀਪ ਗੰਗੜ ਤੋਂ ਇਲਾਵਾ ਮੋਹਨ ਸਿੰਘ, ਚਮਨ ਲਾਲ ਸੈਕਟਰੀ, , ਸੰਦੀਪ ਸਿੰਘ, ਮਨਜੀਤ ਸਿੰਘ ਭੂਤਾਂ, ਰਣਵੀਰ ਸਿੰਘ, ਦਿਲਾਵਰ ਸਿੰਘ ਅਤੇ ਹੋਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj