ਮਲਚਿੰਗ ਵਿਧੀ ਰਾਹੀਂ ਕਣਕ ਦੀ ਬਿਜਾਈ ਕਿਸਾਨੀ ਨੂੰ ਅਤੇ ਕੁਦਰਤੀ ਸੋਮਿਆ ਨੂੰ ਬਚਾਓਣ ਵਾਲੀ ਤਕਨੀਕ: ਸਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਸਮਰਾਲਾ
(ਸਮਾਜ ਵੀਕਲੀ) ਅੱਜ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਸਮਰਾਲਾ ਨੇ ਨੇੜਲੇ ਢਿੱਲਵਾਂ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਇਹ ਕੈਂਪ ਡਾ ਗੁਰਦੀਪ ਸਿੰਘ ਮੁੱਖ ਖੇਤੀਬਾੜੀ ਅਫਸਰ, ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ ਅਤੇ ਡਾ ਗੌਰਵ ਧੀਰ ਖੇਤੀਬਾੜੀ ਅਫਸਰ ਸਮਰਾਲਾ ਜੀ ਦੀ ਅਗਵਾਈ ਦੇ ਹੇਠ ਲਗਾਇਆ ਗਿਆ। ਇਸ ਕੈਂਪ ਦੌਰਾਨ ਕਿਸਾਨ ਵੀਰਾਂ ਨੂੰ ਸੰਬੋਧਨ ਕਰਦੇ ਹੋਏ ਸਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਸਮਰਾਲਾ ਜੀ ਨੇ ਕਿਹਾ ਕਿ ਕਿਸਾਨ ਵੀਰ ਕੁਦਰਤੀ ਸੋਮਿਆ ਦੀ ਸਾਂਭ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ| ਓਹਨਾਂ ਦੱਸਿਆ ਝੋਨੇ ਦੇ ਨਾੜ ਨੂੰ ਬਿਨ੍ਹਾਂ ਅੱਗ ਲਾਏ ਮਲਚਿੰਗ ਵਿਧੀ ਰਾਹੀਂ ਬਿਜਾਈ ਕੀਤੀ ਕਣਕ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਪੂਰੀ ਤਰਾਂ ਕਾਮਯਾਬ ਹੈ| ਓਹਨਾਂ ਕਿਹਾ ਕਿ ਬਲਾਕ ਸਮਰਾਲਾ ਦੇ ਅਗਾਂਹਵਧੂ ਕਿਸਾਨ ਦਿਲਬਾਗ ਸਿੰਘ ਸੰਗਤਪੁਰਾ,ਪਰਮਿੰਦਰ ਸਿੰਘ ਪਪੜੌਦੀ ,ਅਵਤਾਰ ਸਿੰਘ ਸੰਗਤਪੁਰਾ ,ਲਖਵੀਰ ਸਿੰਘ ਸੰਗਤਪੁਰਾ ,ਅਜੀਤ ਸਿੰਘ ਦਾਉਦਪੁਰ ,ਹਰਵਿੰਦਰ ਸਿੰਘ ਮੁਤੋ ਵੱਲੋਂ ਇਸ ਤਕਨੀਕ ਨਾਲ ਲਗਾਤਾਰ ਪਿਛਲੇ ਚਾਰ-ਪੰਜ ਸਾਲਾਂ ਤੋਂ ਕਣਕ ਦੀ ਬਿਜਾਈ ਕੀਤੀ ਜਾਂ ਰਹੀ ਹੈ| ਇਸ ਤਕਨੀਕ ਨਾਲ ਬਿਜਾਈ ਦਾ ਖਰਚਾ ਘਟਿਆ ਅਤੇ ਗੁੱਲੀ ਡੰਡੇ ਦੀ ਸਮੱਸਿਆ ਵੀ ਘੱਟ ਆਈ| ਮਲਚਿੰਗ ਵਿਧੀ ਰਾਹੀਂ ਕਣਕ ਦੀ ਬਿਜਾਈ ਕਿਸਾਨੀ ਨੂੰ ਅਤੇ ਕੁਦਰਤੀ ਸੋਮਿਆ ਨੂੰ ਬਚਾਓਣ ਵਾਲੀ ਤਕਨੀਕ ਹੈ| ਓਹਨਾਂ ਹਾਜਿਰ ਕਿਸਾਨ ਵੀਰਾ ਨੂੰ ਇਸ ਤਕਨੀਕ ਨਾਲ ਬਿਜਾਈ ਕੀਤੀ ਕਣਕ ਦੇ ਖੇਤ ਘੋਖਣ ਦੀ ਗੱਲ ਆਖੀ| ਓਹਨਾਂ ਕਿਹਾ ਕਿ ਭਵਿੱਖ ਵਿੱਚ ਕਿਸਾਨਾਂ ਨੂੰ ਇਸ ਤਕਨੀਕ ਨੂੰ ਅਪਣਾਓਣ ਦੀ ਲੋੜ ਹੈ ਤਾ ਜੋ ਖੇਤੀ ਖਰਚੇ ਘੱਟ ਹੋ ਸਕਣ| ਓਹਨਾਂ ਕਣਕ ਦੀ ਫਸਲ ਵਿੱਚ ਪੀਲੀ ਕੁੰਗੀ ਤੋਂ ਲਗਾਤਾਰ ਕਣਕ ਦੀ ਫਸਲ ਦਾ ਸਿਰਵੇਖਣ ਕਰਨ ਸੀ ਸਲਾਹ ਦਿੱਤੀ|ਉਹਨਾਂ ਮੱਕੀ ਤੇ ਫਾਲ ਆਰਮੀ ਵਾਰਮ ਸੁੰਡੀ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਖੇਤੀਬਾੜੀ ਵਿਭਾਗ ਵੱਲੋਂ ਹਰਪ੍ਰੀਤ ਸਿੰਘ ਹਾਜ਼ਰ ਸਨ। ਕਿਸਾਨ ਵੀਰਾਂ ਵਿੱਚੋਂ ਕੁਲਵਿੰਦਰ ਸਿੰਘ ਗੁਰਜੰਟ ਸਿੰਘ ਭਰਪੂਰ ਸਿੰਘ ਸਵਰਨ ਸਿੰਘ ਮਨਮੋਹਨ ਸਿੰਘ ਰਣਜੋਧ ਸਿੰਘ ਦਲਵੀਰ ਸਿੰਘ,ਗੁਰਦੀਪ ਸਿੰਘ,ਕਸ਼ਮੀਰਾਂ ਸਿੰਘ,ਇਕਬਾਲ ਸਿੰਘ,ਹਾਕਮ ਸਿੰਘ ਆਦਿ ਕਿਸਾਨ ਵੀਰ ਹਾਜ਼ਰ ਸਨ।
Sandeep Singh ADO
PAU,LUDHIANA
MANAGE HYDRABAD
PAU,LUDHIANA
MANAGE HYDRABAD
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj