(ਸਮਾਜ ਵੀਕਲੀ)
ਚੜ੍ਹ ਨ੍ਹੇਰੀ ਝੱਖੜ ਆਵੇ ਜਾਂ,
ਕੋਈ ਡਰ ਜਿਹਾ ਦਿਲ ਵਿੱਚ ਬਹਿ ਜਾਂਦਾ।
ਫਸਲਾਂ ਧੀਆਂ ਵਾਂਗੂੰ ਪਾਲੀਆਂ ਤੇ,
ਕੋਈ ਗਮ ਦਾ ਬੱਦਲ ਵਹਿ ਜਾਂਦਾ।
ਏਹੀ ਆਸ ਏ ਸੱਧਰਾਂ ਪੁੱਗਣ ਦੀ,
ਝੋਰਾ ਡਿੱਗੀ ਦਾ ਮਨ ਨੂੰ ਲੈ ਬਹਿੰਦਾ।
ਕਦੇ ਮੰਡੀ ਵਿੱਚ, ਕਦੇ ਪੈਲ਼ੀ ਵਿੱਚ,
ਮੱਥਾ ਡਾਢੇ ਰੱਬ ਨਾਲ ਡਹਿ ਜਾਂਦਾ।
ਕਦੇ ਮਾਰਿਆਂ ਨਕਲੀ ਬੀਆਂ ਨੇ,
ਕਦੇ ਖਾਂਦਾਂ ਦਾ ਦੁੱਖ ਲੈ ਬਹਿੰਦਾ,
ਖੇਤੀ ਖ਼ਸਮਾਂ ਸੇਤੀ ਜੂਆ ਏ,
ਕਰਜ਼ਾ ਚੜ੍ਹ ਜਾਂਦਾ, ਕਦੇ ਲਹਿ ਜਾਂਦਾ।
ਹਿੱਕ ਤਾਣ ਲੜਦੇ ਆ ਜਾਬਰਾਂ ਨਾਲ,
ਮਾਣ ਡਾਢੇ ਅੱਗੇ ਢਹਿ ਜਾਂਦਾ।
ਸਤਨਾਮ ਕੌਰ ਤੁਗਲਵਾਲਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly