ਚੰਡੀਗੜ੍ਹ (ਸਮਾਜ ਵੀਕਲੀ) : ਚੰਡੀਗੜ੍ਹ ਦੇ 24 ਘੰਟੇ ਜਲ ਸਪਲਾਈ ਪ੍ਰਾਜੈਕਟ ਲਈ ਸਮਝੌਤੇ ‘ਤੇ ਅੱਜ ਨਗਰ ਨਿਗਮ ਅਤੇ ਫਰਾਂਸ ਸਰਕਾਰ ਦੀ ਏਜੰਸੀ ਫ੍ਰੈਂਕਾਈਜ਼ ਡੀ ਡਿਵੈਲਪਮੈਂਟ ਵਿਚਕਾਰ ਹਸਤਾਖਰ ਕੀਤੇ ਗਏ। 512 ਕਰੋੜ ਰੁਪਏ ਦਾ ਇਹ ਪ੍ਰਾਜੈਕਟ 2028 ਤੱਕ ਪੂਰਾ ਹੋਣ ਦੀ ਉਮੀਦ ਹੈ। ਅੱਜ ਹਸਤਾਖਰ ਕੀਤੇ ਸਮਝੌਤੇ ਅਨੁਸਾਰ ਏਜੰਸੀ ਫ੍ਰੈਂਕਾਈਜ਼ ਡੀ ਡਿਵੈਲਪਮੈਂਟ ਇਸ ਪ੍ਰਾਜੈਕਟ ਲਈ 412 ਕਰੋੜ ਰੁਪਏ ਚੰਡੀਗੜ੍ਹ ਨਗਰ ਨਿਗਮ ਦੁਆਰਾ 15 ਸਾਲਾਂ ਵਿੱਚ ਅਦਾ ਕੀਤੇ ਜਾਣ ਵਾਲੇ ਕਰਜ਼ੇ ਵਜੋਂ ਪ੍ਰਦਾਨ ਕਰੇਗੀ। ਇਸ ਤੋਂ ਇਲਾਵਾ ਯੂਰਪੀਅਨ ਯੂਨੀਅਨ ਵੀ ਇਸ ਪ੍ਰਾਜੈਕਟ ਲਈ 100 ਕਰੋੜ ਰੁਪਏ ਦੀ ਗ੍ਰਾਂਟ ਦੇਵੇਗੀ। ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਅਤੇ ਨਗਰ ਨਿਗਮ ਕਮਿਸ਼ਨਰ ਆਨੰਦਿਤਾ ਮਿੱਤਰਾ ਅਤੇ ਸ਼ਹਿਰ ਦੀ ਮੇਅਰ ਸਰਬਜੀਤ ਕੌਰ ਨੇ ਇਸ ਯੋਜਨਾ ‘ਤੇ ਸਮਝੌਤੇ ਦੇ ਮੌਕੇ ਨੂੰ ਸ਼ਹਿਰ ਲਈ ਇਤਿਹਾਸਕ ਦਿਨ ਕਰਾਰ ਦਿੱਤਾ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly