ਅਗਾਹਵਧੂ ਕਿਸਾਨ ਗੁਰਜੀਤ ਸਿੰਘ ਪੁੱਤਰ ਭੁਪਿੰਦਰ ਸਿੰਘ ਝੋਨੇ ਦੀ ਪਰਾਲੀ ਦੇ ਨਾੜ ਨੂੰ ਸਾੜੇ ਬਗੈਰ ਹੈਪੀ ਸੀਡਰ ਨਾਲ਼ ਕਰਦੇ ਹਨ ਕਣਕ ਦੀ ਬਿਜਾਈ

(ਸਮਾਜ ਵੀਕਲੀ) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਸਮਰਾਲਾ ਜਿਲ੍ਹਾ ਲੁਧਿਆਣਾ ਦੀ ਪ੍ਰੇਰਣਾ ਸਦਕਾ ਅਗਾਂਹਵਧੂ ਸੋਚ ਵਾਲੇ ਕਿਸਾਨ ਗੁਰਜੀਤ ਸਿੰਘ ਪੁੱਤਰ ਭੁਪਿੰਦਰ ਸਿੰਘ ਹੈਪੀ ਸੀਡਰ ਨਾਲ਼ ਕਣਕ ਦੀ ਬਿਜਾਈ ਪਿਛਲੇ ਛੇ ਸਾਲਾਂ ਤੋਂ ਕਰਦੇ ਆ ਰਹੇ ਹਨ।
ਕਿਸਾਨ ਵੀਰ ਨੇ ਕਦੇ ਵੀ ਆਪਣੇ ਖੇਤਾਂ ਵਿੱਚ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਈ ਹੈ। ਖੇਤਾਂ ਵਿੱਚ ਅੱਗ ਨਾ ਲਗਾਉਣ ਕਾਰਨ ਗੁਰਜੀਤ ਸਿੰਘ ਦੇ ਖੇਤਾਂ ਦੀ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਸੁਧਾਰ ਹੋਇਆ ਹੈ। ਜਿਸ ਕਾਰਨ ਉਹਨਾਂ ਦੀ ਫਸਲ ਦਾ ਝਾੜ ਦੂਸਰੇ ਕਿਸਾਨਾਂ ਦੇ ਨਾਲੋਂ ਵੱਧ ਨਿਕਲਦਾ ਹੈ। ਉਹਨਾ ਦੱਸਿਆ ਕਿ ਆਪਣੀ ਖੇਤੀ ਵਿਚੋਂ ਵੱਧ ਉਪਜ ਲੈਣ ਲਈ ਉਹ ਖੇਤੀ ਮਾਹਿਰਾਂ ਦੀ ਸਲਾਹ ਅਨੁਸਾਰ ਖੇਤੀ ਕਰਦੇ ਹਨ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਸਮਰਾਲਾ ਨੇ ਕਿਸਾਨ ਨੂੰ ਕਿਸਾਨਾਂ ਦਾ ਗਰੁੱਪ ਬਣਾਉਣ ਲਈ ਪ੍ਰੇਰਿਤ ਕੀਤਾ। ਗੁਰਜੀਤ ਸਿੰਘ ਨੇ ਕਿਸਾਨਾਂ ਦਾ ਸੇਖੋਂ ਕਿਸਾਨ ਗਰੁੱਪ ਦੇ ਨਾਮ ਨਾਲ ਰਜਿਸਟਰ ਕਰਵਾਇਆ ਹੈ। ਖੇਤਾਂ ਵਿੱਚ ਪਰਾਲੀ ਅਤੇ ਨਾੜ ਨੂੰ ਅੱਗ ਲਗਾਉਣਾ ਜਿਥੇ ਵਾਤਾਵਰਨ ਲਈ ਹਾਨੀਕਾਰਨ ਹੈ ਉਥੇ ਇਹ ਖੇਤਾਂ ਲਈ ਵੀ ਬਹੁਤ ਹੀ ਘਾਤਕ ਹੈ। ਉਹਨਾਂ ਦੱਸਿਆ ਕਿ ਐੱਸ ਐਮ ਐਸ ਵਾਲੀ
ਕੰਬਾਇਨ ਰਾਹੀਂ ਝੋਨੇ ਦੀ ਕਟਾਈ ਤੋਂ ਬਾਅਦ ਉਹ ਮਲਚਰ ਰਾਹੀਂ ਪਰਾਲੀ ਨੂੰ ਕੁਤਰਾ ਕਰ ਦਿੰਦਾ ਹਨ ਅਤੇ ਬਾਅਦ ਉਹ ਪੀ.ਏ.ਯੂ. ਹੈਪੀ ਸੀਡਰ ਦੇ ਨਾਲ ਖੇਤ ਵਿੱਚ ਸਿੱਧੀ ਕਣਕ ਦੀ ਬਿਜਾਈ ਕਰ ਦਿੰਦਾ ਹੈ।ਇਸ ਤਕਨੀਕ ਨਾਲ ਕਣਕ ਦੀ ਫਸਲ ਬਹੁਤ ਵਧੀਆ ਹੁੰਦੀ ਹੈ ਅਤੇ ਉਹ ਕੁਤਰਾ ਕੀਤੀ ਪਰਾਲੀ ਖਾਦ ਦਾ ਕੰਮ ਕਰਦੀ ਹੈ। ਕਣਕ ਦੀ ਫਸਲ ਵਿੱਚ ਨਦੀਨ ਵੀ ਨਹੀਂ ਹੁੰਦਾ ਜਿਸ ਕਾਰਨ ਨਦੀਨ ਨਾਸ਼ਕ ਉੱਪਰ ਹੁੰਦਾ ਖਰਚਾ ਵੀ ਬਚਦਾ ਹੈ। ਇਸ ਮੌਕੇ ਸੰਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੇ ਕਿਸਾਨ ਵੀਰ ਦੇ ਕੀਤੇ ਗਏ ਉਪਰਾਲਿਆਂ ਦੀ ਸ਼ਲਾਘਾ ਕਰਦੇ ਹੋਏ ਬਲਾਕ ਸਮਰਾਲਾ ਦੇ ਬਾਕੀ ਕਿਸਾਨਾਂ ਨੂੰ ਵਾਤਾਵਰਣ ਬਚਾਉਣ ਅਤੇ ਹੈਪੀ ਸੀਡਰ ਅਪਣਾਉਣ ਦੀ ਅਪੀਲ ਕੀਤੀ।
Sandeep Singh ADO
PAU,LUDHIANA
MANAGE HYDRABAD
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਵੱਲੋਂ ਸਕੂਲਾਂ ਕਾਲਜਾਂ ਵਿੱਚ ਸਮਾਗਮਾਂ ਦੀ ਲੜੀ ਸ਼ੁਰੂ