ਤਿੰਨ ਦਿਨ ਪੁਲਾੜ ’ਚ ਸੈਰ-ਸਪਾਟਾ ਕਰਕੇ ਚਾਰ ਯਾਤਰੀ ਧਰਤੀ ’ਤੇ ਪਰਤੇ

ਕੇਪ ਕੈਨਵਰਲ (ਅਮਰੀਕਾ) (ਸਮਾਜ ਵੀਕਲੀ): ਸਪੇਸਐੱਕਸ ਦੇ ਪ੍ਰਾਈਵੇਟ ਜਹਾਜ਼ ਨਾਲ ਪੁਲਾੜ ਦਾ ਤਿੰਨ ਦਿਨਾਂ ਤੱਕ ਚੱਕਰ ਲਾਉਣ ਬਾਅਦ ਚਾਰ ਪੁਲਾੜ ਸੈਲਾਨੀਆਂ ਨੇ ਸਫਲਤਾਪੂਰਵਕ ਆਪਣੀ ਯਾਤਰਾ ਪੂਰੀ ਕੀਤੀ ਅਤੇ ਫਲੋਰਿਡਾ ਤੱਟ ’ਤੇ ਅਟਲਾਂਟਿਕ ਮਹਾਸਾਗਰ ਵਿੱਚ ਉਤਰੇ। ਉਨ੍ਹਾਂ ਦਾ ਸਪੇਸਐੱਕਸ ਪੁਲਾੜ ਵਾਹਨ (ਕੈਪਸੂਲ) ਸੂਰਜ ਡੁੱਬਣ ਤੋਂ ਕੁਝ ਸਮਾਂ ਪਹਿਲਾਂ ਸਮੁੰਦਰ ਵਿੱਚ ਉਤਰਿਆ। ਇਹ ਪਹਿਲਾ ਮੌਕਾ ਹੈ ਜਦੋਂ ਪੁਲਾੜ ਵਿੱਚ ਜਾਣ ਵਾਲੇ ਯਾਤਰੀ ਪੇਸ਼ੇਵਰ ਪੁਲਾੜ ਯਾਤਰੀ ਨਹੀਂ ਸਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੇਂਦਰ ਨੂੰ ਹਰ ਮਹੀਨੇ 1500 ਕਰੋੜ ਰੁਪਏ ਦਾ ਟੌਲ ਮਾਲੀਆ ਦੇਵੇਗਾ ਦਿੱਲੀ-ਮੁੰਬਈ ਐਕਸਪ੍ਰੈੱਸਵੇਅ: ਗਡਕਰੀ
Next articleबाटला हाउस के 13 साल, रिहाई मंच के सवाल