*ਚੰਨ ਵਿਆਹੁਣ ਤੋਂ ਬਾਅਦ ….*

ਰੋਮੀ ਘੜਾਮਾਂ
(ਸਮਾਜ ਵੀਕਲੀ)
ਭਾਂਡੇ ਖੜਕਦੇ, ਚੀਕਾਂ ਪੈਂਦੀਆਂ,
ਸਭ ਨਜ਼ਾਰੇ ਵੇਖਣਗੇ।
ਚੰਨ ਜਦੋਂ ਵੀ ਵਿਆਹ ਕੇ ਲਿਆਏ,
ਦਿਨ ਵਿੱਚ ਤਾਰੇ ਵੇਖਣਗੇ।
ਬਿਜਲੀ, ਸੀਵਰੇਜ, ਸੌਦਾ, ਕੇਬਲ,
ਪਾਣੀ, ਲਟਰਮ-ਪਟਰਮ ਦੇ,
ਚੜ੍ਹੇ ਮਹੀਨੇ ਬਿਲ ਤੇ ਪਰਚੀਆਂ,
ਭਾਰੇ ਭਾਰੇ ਵੇਖਣਗੇ।
ਅੱਖ ਦੇ ਫਰਕੇ ਨਾਲ਼ ਕਾਰਡ ਸਕਰੈਚ
ਜਾਂ ਗੂਗਲ ਪੇਅ ਕਰਦੇ,
ਮੁੱਲ-ਭਾਅ ਹੁੰਦਾ ਕਿਵੇਂ ਤੇ ਨਾਲ਼ੇ,
ਹੁੰਦੇ ਉਧਾਰੇ ਵੇਖਣਗੇ।
ਝੀਲ ਵਰਗੀਆਂ ਕਹਿ ਕੇ,
ਜਿੰਨ੍ਹਾ ਵਿੱਚ ਫਿਰਦੇ ਸੀ ਡੁੱਬਣ ਨੂੰ,
ਉਹਨਾਂ ਅੱਖਾਂ ਵਿੱਚ ਹੀ ਅਕਸਰ,
ਮਘੇ ਅੰਗਾਰੇ ਵੇਖਣਗੇ।
ਸ਼ਾਮ ਢਲ਼ਦਿਆਂ ਸਾਰ ਤਿਆਗ ਕੇ,
ਮੌਜ-ਮਸਤੀਆਂ, ਟੋਲਿਆਂ ਨੂੰ,
ਘਰੇ ਜਾਣ ਨੂੰ ਝੂਠੇ ਬਹਾਨੇ,
ਲੱਪੇ-ਲਾਰੇ ਵੇਖਣਗੇ।
ਪਿੰਡ ਘੜਾਮੇਂ ਰੋਮੀ ਵਰਗੇ,
‘ਸ਼ੇਰ ਬਣੇ ਭਿੱਜੀ ਬਿੱਲੀ’,
ਗੁਆਂਢੀ ਅਗਲੇ, ਪਿਛਲੇ,
ਸੱਜਲੇ, ਖੱਬਲੇ ਸਾਰੇ ਵੇਖਣਗੇ।
 ਰੋਮੀ ਘੜਾਮਾਂ।
 9855281105 (ਵਟਸਪ ਨੰ.)
Previous articleਪੁੱਠਾ ਪੰਗਾ ਲ਼ੈ ਲਿਆ ਵੈਦ ਜੀ
Next articleਮੇਰਾ ਘੁਮਿਆਰਾ।