ਬਲਬੀਰ ਸਿੰਘ ਬੱਬੀ –ਸਾਡੇ ਦੇਸ਼ ਭਾਰਤ ਦੇ ਵਿੱਚ ਲੋਕ ਸਭਾ ਚੋਣਾਂ ਦਾ ਐਲਾਨ ਹੋਇਆ ਕਈ ਪੜਾਵਾਂ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਸਿਆਸੀ ਮੈਦਾਨ ਵਿੱਚ ਨਿਤ ਨਵੀਆਂ ਹੀ ਪੱਲਟੀਆਂ ਵੱਜਦੀਆਂ ਦਿਖਾਈ ਦੇ ਰਹੀਆਂ ਹਨ ਸਮੁੱਚੇ ਰਾਜਾਂ ਦੇ ਵਿੱਚ ਹੀ ਭਾਜਪਾ ਆਪਣੇ ਪੈਰ ਜਮਾਉਣ ਲਈ ਬਹੁਤ ਹੱਥਕੰਡੇ ਕਰਦੀ ਹੋਈ ਹਾਈ ਕਮਾਂਡ ਦੀ ਨਿਗਾ ਹੇਠ ਉਹਨਾਂ ਆਗੂਆਂ ਨੂੰ ਪਾਰਟੀ ਵਿੱਚ ਲਿਆ ਰਹੀ ਹੈ ਜੋ ਦੂਜੀਆਂ ਪਾਰਟੀਆਂ ਦੇ ਪ੍ਰਮੁੱਖ ਅਹੁਦੇਦਾਰ ਹਨ।
ਇੱਕ ਪਾਸੇ ਜਦੋਂ ਪਿੱਛੇ ਨਜ਼ਰ ਮਾਰਦੇ ਹਾਂ ਤਾਂ ਕਿਸਾਨੀ ਮੋਰਚੇ ਦੌਰਾਨ ਭਾਜਪਾ ਦੇ ਜ਼ੁਲਮੀ ਚਿਹਰੇ ਦਾ ਕਿਸਾਨਾਂ ਪ੍ਰਤੀ ਜੋ ਰੁੱਖ ਸਾਹਮਣੇ ਆਇਆ ਸੀ ਉਸ ਵੇਲੇ ਸਮੁੱਚੇ ਦੇਸ਼ ਵਿੱਚ ਭਾਜਪਾ ਵਿਰੁੱਧ ਗੁੱਸਾ ਸੀ ਜੋ ਲੋਕਾਂ ਨੇ ਜਾਹਰ ਵੀ ਕੀਤਾ ਹੁਣ ਵੀ ਪੰਜਾਬ ਦੀ ਧਰਤੀ ਉੱਪਰ ਕੇਂਦਰ ਸਰਕਾਰ ਦੇ ਵਿਰੁੱਧ ਵਿੱਚ ਧਰਨੇ ਪ੍ਰਦਰਸ਼ਨ ਕਿਸਾਨਾਂ ਵੱਲੋਂ ਸ਼ੁਰੂ ਕੀਤੇ ਗਏ ਹਨ ਪਰ ਇਹਨਾਂ ਗੁੱਸਾ ਗਿਲਾ ਹੋਣ ਦੇ ਬਾਵਜੂਦ ਵੀ ਭਾਜਪਾ ਪੰਜਾਬ ਵਿੱਚ ਆਪਣੇ ਪੈਰ ਜਮਾ ਰਹੀ ਹੈ। ਇਸ ਦੀਆਂ ਸਿਆਸੀ ਮਸਾਲਾ ਸਾਡੇ ਸਾਹਮਣੇ ਹਨ ਕਾਂਗਰਸ ਨਾਲ ਸੰਬੰਧਿਤ ਟਕਸਾਲੀ ਬੇਅੰਤ ਸਿੰਘ ਪਰਿਵਾਰ ਬੇ ਫਰਜੰਦ ਤੇ ਲੁਧਿਆਣਾ ਤੋਂ ਕਾਂਗਰਸ ਦੇ ਮੌਜੂਦਾ ਸੰਸਦ ਮੈਂਬਰ ਹਨ ਆਪਣੇ ਆਪ ਵਿੱਚ ਪਰਪੱਕ ਕਾਂਗਰਸੀ ਕਹੇ ਜਾਣ ਵਾਲੇ ਰਵਨੀਤ ਸਿੰਘ ਬਿੱਟੂ ਨੂੰ ਵੀ ਭਾਜਪਾ ਦੇ ਸਿਆਸੀ ਚੁੰਬਕ ਨੇ ਖਿੱਚ ਲਿਆ ਉਹਨਾਂ ਨੇ ਹੱਥ ਪੰਜਾ ਛੱਡ ਕਮਲ ਦਾ ਫੁੱਲ ਫੜ ਲਿਆ।
ਰਵਨੀਤ ਬਿੱਟੂ ਦੀ ਚਰਚਾ ਹਾਲੇ ਚੱਲ ਹੀ ਰਹੀ ਸੀ ਕਿ ਜਲੰਧਰ ਤੋਂ ਇੱਕ ਸਿਆਸੀ ਨਾਟਕ ਨਵੇਂ ਰੂਪ ਵਿੱਚ ਸਾਹਮਣੇ ਆਇਆ ਜਿਸ ਵਿੱਚ ਆਮ ਆਦਮੀ ਦੇ ਲੋਕ ਸਭਾ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਸੁਸ਼ੀਲ ਰਿੰਕੂ ਤੇ ਆਪ ਆਗੂ ਸਤੀਸ਼ ਅੰਗਰੂਲ ਜਿਹੜੇ ਕਿ ਆਪਸ ਵਿੱਚ ਕਿਸੇ ਸਮੇਂ ਜਲੰਧਰ ਦੇ ਵਿੱਚ ਇੱਕ ਦੂਜੇ ਦੇ ਵੱਡੇ ਵਿਰੋਧੀ ਮੰਨੇ ਜਾਂਦੇ ਰਹੇ ਹਨ ਅੱਜ ਉਹਨਾਂ ਨੇ ਵੀ ਆਪ ਦਾ ਝਾੜੂ ਛੱਡ ਕੇ ਕਮਲ ਦੇ ਫੁੱਲ ਨੂੰ ਹੱਥ ਪਾ ਲਿਆ ਹੈ। ਇਹ ਹੈ ਨਿਤ ਦਿਨ ਦੀ ਮੇਰੇ ਦੇਸ਼ ਦੀ ਸਿਆਸਤ ਜਿਸ ਤੋਂ ਅਸੀਂ ਸੁਧਾਰ ਦੀ ਆਸ ਲਾ ਬੈਠੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly