“ਲੋਕ ਸਭਾ ਚੋਣਾਂ ਤੋਂ ਬਾਅਦ ਪਾਰਟੀ ਦੀ ਮਜ਼ਬੂਤੀ ਲਈ ਐਸ.ਸੀ ਵਿੰਗ ਆਮ ਆਦਮੀ ਪਾਰਟੀ ਪਟਿਆਲਾ ਦੀ ਮਿਟਿੰਗ।

(ਸਮਾਜ ਵੀਕਲੀ) ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪਾਰਟੀ ਦੀ ਮਜ਼ਬੂਤੀ ਲਈ ਆਮ ਆਦਮੀ ਪਾਰਟੀ ਦੇ ਐਸ ਸੀ ਵਿੰਗ ਪਟਿਆਲਾ ਦੇ ਪ੍ਰਧਾਨ ਕੁਲਦੀਪ ਸਿੰਘ ਸਾਹਿਲ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਸੂਬਾ ਸੰਯੁਕਤ ਸਕੱਤਰ, ਸੂਬਾ ਮੀਤ ਪ੍ਰਧਾਨ ਅਤੇ ਮਾਲਵਾ ਜੋਨ ਐਸ.ਸੀ ਵਿੰਗ ਦੇ ਇੰਚਾਰਜ ਅਮਰੀਕ ਸਿੰਘ ਬੰਗੜ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਅਤੇ ਪਾਰਟੀ ਦੀ ਮਜ਼ਬੂਤੀ ਲਈ ਆਪਣੇ ਵਿਚਾਰ ਪੇਸ਼ ਕੀਤੇ। ਬਾਕੀ ਸਾਰੇ ਅਹੁਦੇਦਾਰਾਂ ਅਤੇ ਵਲੰਟੀਅਰਜ਼ ਸਹਿਬਾਨ ਵੱਲੋਂ ਵੀ ਆਪਣੇ ਆਪਣੇ ਵਿਚਾਰ ਅਤੇ ਸੁਝਾਅ ਰੱਖੇ ਗਏ ਅਤੇ ਭਵਿੱਖ ਵਿੱਚ ਪਾਰਟੀ ਲਈ ਹੋਰ ਮਿਹਨਤ ਕਰਨ ਦੀ ਗੱਲ ਆਖੀ ਗਈ। ਅੱਜ ਦੀ ਇਸ ਮਿਟਿੰਗ ਵਿੱਚ ਆਮ ਆਦਮੀ ਪਾਰਟੀ ਦੇ ਸੂਬਾ ਜੁਆਇੰਟ ਸਕੱਤਰ ਐਸ.ਸੀ ਵਿੰਗ ਪ੍ਰੀਤਮ ਕੌਰਜੀਵਾਲਾ, ਸੂਬਾ ਜੁਆਇੰਟ ਸਕੱਤਰ ਜਸਵੀਰ ਸਿੰਘ ਸਰਾਂ , ਜ਼ਿਲ੍ਹਾ ਸਕੱਤਰ ਨਾਹਰ ਸਿੰਘ, ਜਿਲ੍ਹਾ ਸੰਯੁਕਤ ਸਕੱਤਰ ਸੂਬੇਦਾਰ ਕੁਲਦੀਪ ਸਿੰਘ, ਜ਼ਿਲ੍ਹਾ ਜੁਆਇੰਟ ਸਕੱਤਰ ਚਰਨਜੀਤ ਸਿੰਘ ਨੈਨਾ, ਗਿਆਨ ਚੰਦ ਕੁਆਡੀਨੇਟਰ ਪਟਿਆਲਾ ਦਿਹਾਤੀ, ਗੁਰਚਰਨ ਸਿੰਘ ਰੁਪਾਣਾ ਸੂਬਾ ਮੀਤ ਪ੍ਰਧਾਨ ਵਿਮੁਕਤ ਜਾਤੀ, ਜਗਮੋਹਨ ਸਿੰਘ ਕੁਆਡੀਨੇਟਰ ਸ਼ਹਿਰੀ, ਸੂਬੇਦਾਰ ਸੁਰਜਨ ਸਿੰਘ, ਸੁਰਜੀਤ ਸਿੰਘ ਦਇਆ ਹਲਕਾ ਕੋਆਰਡੀਨੇਟਰ ਸਮਾਣਾ , ਮਾਸਟਰ ਸ਼ਲਿੰਦਰ ਸਿੰਘ, ਜਗਦੀਸ਼ ਸਿੰਘ ਚੰਗੇਰਾ, ਹਰਮੇਸ਼ ਸਿੰਘ ਅਤੇ ਹੋਰ ਸੀਨੀਅਰ ਆਪ ਆਗੂਆ ਨੇ ਹਿੱਸਾ ਲਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleGrieving the Loss of Sher Singh: A Sanitation Warrior
Next articleਨਵਾਂ ਸਵੇਰਾ