ਕਤਲ ਤੋਂ ਬਾਅਦ

ਹਰੀ ਕ੍ਰਿਸ਼ਨ ਬੰਗਾ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਕਤਲ ਤੋਂ ਬਾਦ…… ਸਚਾਈ….. ਮਰਨ ਵਾਲਾ ਮਰ ਗਿਆ,…. ਜਿਹਨਾਂ ਦਾ ਚਿਰਾਗ਼ ਬੂਝਿਆ, ਉਹ ਟੱਬਰ ਰੁੱਲ ਗਿਆ…. ਉਹਨਾਂ ਦੀ ਜੀਣ ਦੀ ਲਾਲਸਾ ਖ਼ਤਮ। ਜਿਹਨਾਂ ਮਾਰਿਆ… ਟੱਬਰ ਉਹਨਾਂ ਦਾ ਵੀ ਰੁੱਲ……. ਗਿਆ…ਨਾ ਰਹਿੰਦੀ ਉਮਰ ਉਹਨਾਂ ਨੂੰ ਚੈਨ….. ਫਿਰ ਕੀ ਖਟਿਆ ਦੋਨਾਂ ਧਿਰਾਂ ਨੇ…..। ਜਿੰਦਗੀ ਬਰਬਾਦ ਇੱਕ ਦੀ ਕਰ ਤੀ… ਤੁਹਾਡੀ ਹੁਣ ਪੁਲਿਸ ਕਚੈਰੀ ਨੇ… ਕਰ ਦੇਣੀ।ਥਾਣੇ ਕਚੈਰੀ ਦੀਆਂ ਤਾਂ…… ਕੰਧਾਂ ਵੀ ਪੈਸੇ ਮੰਗਦੀਆਂ।…. ਤੁਹਾਡੀ ਉਮਰ ਭਰ ਦੀ ਕਮਾਈ ਖ਼ਤਮ ਹੁੰਦਿਆਂ ਪਤਾ ਵੀ ਨਹੀਂ ਲਗਣਾ… ਟੱਬਰ ਪਾਲਣਾ ਔਖਾ ਹੋ ਜਾਉ।
ਪਤਾ ਨਹੀਂ ਕਿੰਨੇ ਸਾਲ…. ਕੇਸ ਚੱਲਣਾ…. ਦੋਨੋਂ ਧਿਰਾਂ ਮਾਰਦੇ ਰਹੋ ਗੇੜੇ…. ਕੋਟ ਕਚੈਰੀ ਦੇ…। ਪੈਸੇ ਦੀ… ਬਰਬਾਦੀ….. ਸਮੇਂ ਦੀ ਬਰਬਾਦੀ…. ਪੰਜ ਚਾਰ ਬੰਦੇ ਹਰ ਵਾਰ ਨਾਲ ਚਾਹੀਦੇ ਆ…. ਦੋਨੋਂ ਧਿਰਾਂ ਨੂੰ.. ਇੱਕ ਦੂਜੇ ਤੋਂ ਡਰ… ਹਰ ਵਾਰ ਸਹਿਮ ਦਾ ਮਾਹੌਲ….।
ਜਿੰਦਗੀ ਇੱਕ ਟਾਈਮ…. ਰੱਬ ਦਾ ਤੋਹਫਾ…. ਆ..ਉਹ ਵੀ…. ਇਹਨਾਂ ਕੋਟ ਕਚੈਰਆਂ ਨੇ ਖਾ ਲੈਣਾ…।
ਬਰਬਾਦੀ ਹੀ ਬਰਬਾਦੀ…. ਲੰਮਾ ਸਮਾਂ ਕੇਸ ਚੱਲਣ ਤੋਂ ਬਾਦ…. ਫਿਰ ਸਜ਼ਾ… ਕਿੰਨੀ ਹੁੰਦੀ ਇਹ ਕਾਨੂੰਨ.. ਜਾਣਦਾ।
ਜਿੰਦਗੀ ਦੇ ਸੁਨਹਿਰੀ ਸਾਲ ਇਹਨਾਂ ਕੇਸਾਂ ਨੇ ਖਾ ਲੈਣੇ। ਗੈਂਗਸਟਰ ਬਣ ਕੇ ਕੀ ਖੱਟਿਆ????…ਮਾਵਾਂ ਭੈਣਾਂ ਦੇ ਸੁਹਾਗ ਉਜਾੜ ਕੇ….. ਉਹਨਾਂ ਦੀਆਂ ਵਦ ਦੁਆਵਾਂ.. ਲਈਆਂ। ਜੇਲ੍ਹ ਜਾਣ ਤੇ….. ਪਿੱਛੋਂ ਟੱਬਰ ਪਾਲਣ ਵਾਲਿਆਂ ਨੂੰ ਪੁੱਛੋ….. ਕਿਦਾਂ ਬੀਤ ਦੀ ਆ… ਕਿਹੜਾ ਕਿਹੜਾ…. ਵਕਤ ਦੇਖਣਾ ਪੈਂਦਾ ਆ….। ਸਜ਼ਾ ਕੱਟ ਕੇ ਆਉਣ ਤੇ… ਤੁਹਾਨੂੰ ਤੁਹਾਡੇ ਆਪਣੇ ਬੱਚਿਆਂ ਨੇ ਨਹੀਂ ਪਛਾਨਣਾ ।
ਸੋ ਦੋਸਤੋ ਬੱਚਿਓ… ਵਕਤ ਨੂੰ ਪਹਿਚਾਣੋ,……. ਵਿਚਾਰੋ….ਇੱਕ ਪੱਲ ਦੇ ਗੁੱਸਾ ਥੁੱਕਣ ਨਾਲ…. ਸਮਾਂ ਤੁਹਾਨੂੰ ਲੰਬੀ ਉਮਰ ਬਖਸ਼ ਸਕਦਾ ਹੈ…. ਅਤੇ.. ਇੱਕ ਪੱਲ ਦਾ ਗੁੱਸਾ…. ਤੁਹਾਡਾ ਭਵਿੱਖ ਵਿਗਾੜ ਸਕਦਾ ਹੈ।
ਆਪਣੇ ਇਸ ਗਰਮ ਖੂਨ ਜੋਸ਼ ਨੂੰ ਖੇਡਾਂ ਵੱਲ… ਮੋੜੋ। ਸਿਹਤ ਬਣਾਓ ਗੇਮਾਂ ਵਿੱਚ… ਆਪਣਾ ਅਤੇ ਦੇਸ਼ ਦਾ ਨਾਮ ਬਣਾਓ….!!!!. ਮਾਂ ਬਾਪ ਦੀਆਂ ਆਂਦਰਾਂ ਨਾ ਸਾੜ੍ਹੋ… ਉਹਨਾਂ ਦੀਆਂ ਅਸੀਸਾਂ ਦੇ ਪਾਤਰ ਬਣੋ..। ਇਦਾਂ ਦੇ ਕਾਰਜ ਕਰੋ ਤੁਹਾਡੇ ਵਲੋਂ….ਠੰਡੀਆਂ ਹਵਾਵਾਂ….. ਆਉਣ..।
ਇਸ ਆਸ ਨਾਲ……..

ਹਰੀ ਕ੍ਰਿਸ਼ਨ ਬੰਗਾ ✍🏽
ਜਨਰਲ ਸੈਕਟਰੀ
ਅਦਾਰਸ਼ ਸੋਸ਼ਲ ਵੈਲਫ਼ੇਅਰ ਸੋਸਾਇਟੀ ਪੰਜਾਬ
            ਰਜਿ.

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਹੀਦ ਏ ਆਜ਼ਮ ਸ.ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਕਮੇਟੀ ਨੇ ਟੂਰਨਾਮੈਂਟ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ।
Next articleਗੁਰੂ ਨਾਨਕ ਨੂੰ