ਕੰਟੇਨਰ ਨਾਲ ਟਕਰਾਉਣ ਤੋਂ ਬਾਅਦ ਕਾਰ ਦਰੱਖਤ ਨਾਲ ਜਾ ਟਕਰਾਈ, 6 ਲੜਕੇ-ਲੜਕੀਆਂ ਦੀ ਮੌਤ

ਦੇਹਰਾਦੂਨ — ਉੱਤਰਾਖੰਡ ਦੇ ਦੇਹਰਾਦੂਨ ‘ਚ ਇਕ ਕਾਰ ਹਾਦਸੇ ‘ਚ 6 ਨੌਜਵਾਨਾਂ ਅਤੇ ਔਰਤਾਂ ਦੀ ਮੌਤ ਹੋ ਗਈ। ਕੰਟੇਨਰ ਨਾਲ ਟਕਰਾਉਣ ਤੋਂ ਬਾਅਦ ਕਾਰ ਦੇ ਪਰਖੱਚੇ ਉੱਡ ਗਏ। ਇਸ ਹਾਦਸੇ ‘ਚ ਇਕ ਵਿਅਕਤੀ ਜ਼ਖਮੀ ਵੀ ਹੋਇਆ ਹੈ। ਪੁਲੀਸ ਨੇ ਕੰਟੇਨਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਮਾਮਲੇ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਹਾਦਸਾ ਕੈਂਟ ਇਲਾਕੇ ਦੇ ਓਐਨਜੀਸੀ ਚੌਕ ਨੇੜੇ ਦੇਰ ਰਾਤ ਵਾਪਰਿਆ। ਇਨੋਵਾ ਕਾਰ ਪਹਿਲਾਂ ਕੰਟੇਨਰ ਅਤੇ ਫਿਰ ਦਰੱਖਤ ਨਾਲ ਟਕਰਾ ਗਈ। ਪੁਲੀਸ ਅਨੁਸਾਰ ਕਾਰ ਕਿਸ਼ਨਨਗਰ ਚੌਕ ਤੋਂ ਆ ਰਹੀ ਸੀ ਅਤੇ ਓਐਨਜੀਸੀ ਚੌਕ ’ਤੇ ਕੰਟੇਨਰ ਨਾਲ ਟਕਰਾ ਗਈ। ਕਾਰ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦਾ ਬੋਨਟ ਕੰਟੇਨਰ ਦੇ ਪਿੱਛੇ ਫਸ ਗਿਆ। ਇਸ ਤੋਂ ਬਾਅਦ ਕਾਰ ਬੇਕਾਬੂ ਹੋ ਕੇ ਕਰੀਬ 100 ਮੀਟਰ ਦੂਰ ਦਰੱਖਤ ਨਾਲ ਜਾ ਟਕਰਾਈ, ਜਿਸ ਕਾਰਨ ਕਾਰ ‘ਚ ਸਵਾਰ 6 ਨੌਜਵਾਨਾਂ ਅਤੇ ਔਰਤਾਂ ਦੀ ਮੌਤ ਹੋ ਗਈ। ਹਾਦਸੇ ‘ਚ ਕੁਝ ਲੋਕਾਂ ਦੀਆਂ ਲਾਸ਼ਾਂ ਦੇ ਟੁਕੜੇ-ਟੁਕੜੇ ਹੋ ਗਏ। ਮਿ੍ਤਕਾਂ ਦੀ ਪਹਿਚਾਣ-ਗੁਨੀਤ ਉਮਰ 19 ਸਾਲ ਵਾਸੀ ਜੀ.ਐਮ.ਐਸ ਰੋਡ, ਕੁਨਾਲ ਉਮਰ 23 ਸਾਲ ਮੌਜੂਦਾ ਵਾਸੀ ਰਾਜਿੰਦਰ ਨਗਰ ਮੂਲ ਵਾਸੀ ਚੰਬਾ ਹਿਮਾਚਲ ਪ੍ਰਦੇਸ਼, ਨਵਿਆ ਗੋਇਲ ਉਮਰ 23 ਸਾਲ ਵਾਸੀ ਤਿਲਕ ਰੋਡ, ਅਤੁਲ ਅਗਰਵਾਲ ਉਮਰ 24 ਸਾਲ ਵਾਸੀ ਕਾਲੀਦਾਸ ਰੋਡ, ਕਾਮਾਕਸ਼ਾ | ਉਮਰ 20 ਸਾਲ ਵਾਸੀ ਕੰਵਾਲੀ ਰੋਡ ਅਤੇ ਰਿਸ਼ਵ ਜੈਨ ਵਾਸੀ ਰਾਜਪੁਰ ਰੋਡ ਵਜੋਂ ਹੋਈ ਹੈ। 25 ਸਾਲਾ ਸਿਧੇਸ਼ ਅਗਰਵਾਲ ਗੰਭੀਰ ਜ਼ਖਮੀ ਹੈ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੁਤਿਨ ਰੂਸ ‘ਚ ‘ਸੈਕਸ ਮੰਤਰਾਲਾ’ ਬਣਾਉਣ ‘ਤੇ ਵਿਚਾਰ ਕਰ ਰਹੇ ਹਨ, ਕਾਰਨ ਜਾਣ ਕੇ ਹੋ ਜਾਵੋਗੇ ਹੈਰਾਨ
Next articleਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਭਰਤ ਇੰਦਰ ਸਿੰਘ ਚਾਹਲ ਨੂੰ SC ਤੋਂ ਰਾਹਤ, ਗ੍ਰਿਫਤਾਰੀ ‘ਤੇ ਰੋਕ; ਪੰਜਾਬ ਸਰਕਾਰ ਤੋਂ ਮੰਗਿਆ ਜਵਾਬ