ਪਿੰਡ ਬੂਲਪੁਰ ਨੇੜੇ ਪੰਪ ਤੋਂ ਤੇਲ ਪੁਵਾਉਣ ਤੋਂ ਬਾਅਦ ਪੈਸੇ ਨਾ ਦੇਣ ਕਾਰਨ ਦੋ ਨੌਜਵਾਨਾਂ ਦਾ ਮਾਲਕਾਂ ਨਾਲ਼ ਝਗੜਾ

ਪੰਪ ਮਾਲਕਾਂ ਵੱਲੋਂ ਮੌਕੇ ਤੇ ਦਾਤਰ ਕਾਬੂ, ਪੁਲਿਸ ਅਧਿਕਾਰੀਆਂ ਅਨੁਸਾਰ ਆਮ ਲੜਾਈ
ਕਪੂਰਥਲਾ ,( ਕੌੜਾ ) ਬੀਤੀ ਸ਼ਾਮ 7 ਵਜੇ ਦੇ ਕਰੀਬ ਪਿੰਡ ਬੂਲਪੁਰ ਅਤੇ ਸਰਦਾਰ ਪੱਤੀ ਨਬੀ ਬਖਸ਼ ਵਿਚਕਾਰ ਆਰ.ਸੀ.ਐਫ ਰੋਡ ਤੇ ਸਥਿਤ ਮਨਦੀਪ ਧੰਜੂ ਫਿਲਿੰਗ ਸਟੇਸ਼ਨ ਉੱਪਰ ਤੇਲ ਪੁਵਾਉਣ ਤੋਂ ਬਾਅਦ ਦੋ ਨੌਜਵਾਨਾਂ ਵੱਲੋਂ ਪੈਸੇ ਨਾ ਦੇਣ ਕਾਰਨ ਪੰਪ ਮਾਲਕ ਹਰਵਿੰਦਰਪਾਲ ਸਿੰਘ ਪੁੱਤਰ ਸੁਰਿੰਦਰ ਸਿੰਘ ਸਾਬਕਾ ਸਰਪੰਚ ਨਾਲ ਗੰਭੀਰ ਲੜਾਈ ਹੋ ਗਈ। ਜਿਸ ਵਿੱਚ ਪੰਪ ਮਾਲਕ ਹਰਵਿੰਦਰਪਾਲ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮਨਦੀਪ ਧੰਜੂ ਫਿਲਿੰਗ ਸਟੇਸ਼ਨ ਦੇ ਸਹਿ ਮਾਲਕ ਬਲਜਿੰਦਰ ਸਿੰਘ ਬੱਬੂ ਨੇ ਦੱਸਿਆ ਕਿ ਸ਼ਾਮ ਵੇਲੇ ਉਨ੍ਹਾਂ ਦੇ ਚਾਚੇ ਦਾ ਮੁੰਡਾ ਹਰਵਿੰਦਰਪਾਲ ਸਿੰਘ ਪੰਪ ਤੇ ਮੌਜੂਦ ਸੀ ਤਾਂ ਆਰ ਸੀ ਐਫ ਵਾਲੇ ਪਾਸੇ ਤੋਂ ਦੋ ਨੌਜਵਾਨ ਆਏ ਅਤੇ ਤੇਲ ਪੁਵਾਇਆ।ਇਸੇ ਦੌਰਾਨ ਜਦੋਂ ਉਕਤ ਨੌਜਵਾਨ ਤੇਲ ਪੁਵਾ ਕੇ ਕਾਰਡ ਰਾਹੀਂ ਪੈਸੇ  ਦੇਣ ਲੱਗੇ ਤਾਂ ਉਨ੍ਹਾਂ ਦਾ ਕਾਰਡ ਨਾ ਚੱਲਿਆ।ਇਸੇ ਦੌਰਾਨ ਜਦੋਂ ਪੰਪ ਮਾਲਕ ਨੇ ਉਨ੍ਹਾਂ ਕੋਲੋਂ ਪੈਸੇ ਲੈਣੇ ਚਾਹੇ ਤਾਂ ਝਗੜਾ ਹੋ ਗਿਆ। ਜਿਸ ਦੌਰਾਨ ਪੰਪ ਮਾਲਕ ਹਰਵਿੰਦਰਪਾਲ ਸਿੰਘ ਦੇ ਕਾਫੀ ਸੱਟਾਂ ਲੱਗ ਗਈਆਂ । ਜਿਨ੍ਹਾਂ ਨੂੰ ਤਰੁੰਤ ਕਮਿਊਨਿਟੀ ਹੈਲਥ ਸੈਂਟਰ ਟਿੱਬਾ ਵਿਖੇ ਭਰਤੀ ਕਰਵਾਇਆ ਗਿਆ। ਜਿਥੇ ਡਾਕਟਰਾਂ ਨੇ ਹਾਲਤ ਗੰਭੀਰ ਦੇਖਦਿਆਂ ਸਿਵਲ ਹਸਪਤਾਲ ਕਪੂਰਥਲਾ ਲਈ ਰੈਫਰ ਕਰ ਦਿੱਤਾ।  ਬਲਜਿੰਦਰ ਸਿੰਘ ਨੇ ਦੱਸਿਆ ਉਕਤ ਨੌਜਵਾਨਾਂ ਨੂੰ ਮੌਕੇ ਤੇ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨਾਂ ਕੋਲੋਂ ਮੌਕੇ ਤੇ ਦਾਤਰ ਵੀ ਬਰਾਮਦ ਹੋਇਆ ਹੈ। ਜ਼ੋ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸੇ ਦੌਰਾਨ ਮੌਕੇ ਤੇ ਪਹੁੰਚੇ ਪੁਲਿਸ ਥਾਣਾ ਤਲਵੰਡੀ ਚੌਧਰੀਆਂ ਦੇ ਐਸ.ਐਚ.ਓ ਨੇ ਦੱਸਿਆ ਕਿ ਸੀ.ਸੀ.ਟੀ.ਵੀ ਕੈਮਰਿਆਂ ਦੀ ਕੀਤੀ ਘੋਖ ਤੋਂ ਪਤਾ ਚੱਲਦਾ ਹੈ ਕਿ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਆਮ ਲੜਾਈ ਹੋਈ ਹੈ। ਇਸ ਵਿੱਚ ਲੁੱਟ ਖੋਹ ਦੀ ਘਟਨਾ ਨਜ਼ਰ ਨਹੀਂ ਆ ਰਹੀ। ਫਿਰ ਵੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਜਪਾ ਜ਼ਿਲ੍ਹਾ ਪ੍ਰਧਾਨ ਖੋਜੇਵਾਲ ਨੇ ਅਨੀਤਾ ਸੋਮ ਪ੍ਰਕਾਸ਼ ਤੇ ਪ੍ਰਵੀਨ ਬੰਸਲ ਨਾਲ ਕੀਤੀ ਮੁਲਾਕਾਤ 
Next articleਵਿਸ਼ਵਾਸ