ਸਪੇਨ ਨੂੰ ਹਰਾ ਕੇ ਮੋਰੱਕੋ ਪਹਿਲੀ ਵਾਰ ਵਿਸ਼ਵ ਕੁਆਰਟਰ ਫਾਈਨਲ ਵਿੱਚ ਪੁੱਜਿਆ

ਰੇਆਨ (ਸਮਾਜ ਵੀਕਲੀ) : ਮੋਰੱਕੋ ਨੇ ਫੁਟਬਾਲ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ  ਵਿੱਚ ਵੱਡਾ ਫੇਰਬਦਲ ਕਰਦਿਆਂ ਮੰਗਲਵਾਰ ਨੂੰ ਇਥੇ 2010 ਦੀ ਚੈਂਪੀਅਨ ਸਪੇਨ ਨੂੰ ਪੈਨਲਟੀ ਸ਼ੂਟਆਊਟ ਵਿੱਚ 3-0 ਨਾਲ ਹਰਾ ਕੇ ਅੰਤਿਮ ਅੱਠ ਵਿੱਚ ਥਾਂ ਪੱਕੀ ਕੀਤੀ। ਵਿਸ਼ਵ ਕੱਪ ਦੇ ਇਤਿਹਾਸ ਵਿੱਚ ਇਹ ਮੋਰੱਕੋ ਦਾ ਬਿਹਤਰੀਨ ਪ੍ਰਦਰਸ਼ਨ ਹੈ। ਟੀਮ ਇਸ ਤੋਂ ਪਹਿਲਾਂ 1986 ਵਿੱਚ ਪ੍ਰੀ ਕੁਆਰਟਰ ਫਾਈਨਲ ਵਿੱਚ ਪੁੱਜੀ ਸੀ। ਨਿਯਮਿਤ ਅਤੇ ਮਗਰੋਂ ਵਾਧੂ ਸਮੇਂ ਵਿੱਚ ਮੈਚ ਵਿੱਚ ਦੋਵਾਂ ਟੀਮਾਂ ਵੱਲੋਂ ਕੋਈ ਗੋਲ ਨਾ ਕਰ ਸਕਣ ਬਾਅਦ ਪੈਨਲਟੀ ਸ਼ੂਟਆਊਟ ਵਿੱਚ ਮੋਰੱਕੋ ਦੇ ਗੋਲਕੀਪਰ ਯਾਸਿਨ ਬੋਨੋ ਨੇ ਬਿਹਤਰੀਨ ਬਚਾਅ ਕੀਤੇ। ਸ਼ੂਟਆਊਟ ਵਿੱਚ ਅਬਦੇਲਹਾਮਿਦ ਸਬੀਰੀ, ਹਕੀਮ ਜਿਯੇਚ ਅਤੇ ਅਸ਼ਰਫ਼ ਹਕੀਮੀ ਨੇ ਮੋਰੱਕੋ ਲਈ ਗੋਲ ਕੀਤੇ ਜਦੋਂ ਕਿ ਬਦਰ ਬੇਨੌਨ ਖੁੰਝ ਗਏ।

ਸਪੇਨ ਦੇ ਪਾਬਲੋ ਸੋਲੇਰ ਅਤੇ ਕਪਤਾਨ ਸਰਜੀਓ ਬੁਸਕੇਟਸ ਦੀ ਕਿੱਕ ਦੇ ਮੋਰੱਕੋ ਦੇ ਗੋਲਕੀਪਰ ਨੇ ਸ਼ਾਨਦਾਰ ਬਚਾਅ ਕੀਤੇ। ਦੋਵਾਂ ਟੀਮਾਂ ਵਿਚਾਲੇ ਇਹ ਚੌਥਾ ਮੁਕਾਬਲਾ ਸੀ ਅਤੇ ਮੋਰੱਕੋ ਦੀ ਟੀਮ ਪਹਿਲੀ ਵਾਰ ਸਪੇਨ ਨੂੰ ਹਰਾਉਣ ਵਿੱਚ ਸਫ਼ਲ ਰਹੀ ਹੈ। ਇਸ ਤੋਂ ਪਹਿਲਾਂ ਤਿੰਨ ਮੁਕਾਬਲਿਆਂ ਵਿੱਚ ਸਪੇਨ ਨੇ ਦੋ ਵਿੱਚ ਜਿੱਤ ਦਰਜ ਕੀਤੀ ਸੀ ਜਦੋਂ ਕਿ ਇਕ ਮੈਚ ਡਰਾਅ ਰਿਹਾ ਸੀ। ਸਪੇਨ ਦੀ ਟੀਮ ਦੂਜੀ ਵਾਰ ਵਿਸ਼ਵ ਕੱਪ ਦੇ ਪੀ ਕੁਆਰਟਰ ਫਾਈਨਲ ਵਿੱਚ ਪੈਨਲਟੀ ਸ਼ੂਟਆਊਟ ਵਿੱਚ ਹਾਰ ਕੇ ਬਾਹਰ ਹੋਈ ਹੈ। ਪਿਛਲੀ ਵਾਰ 2018 ਵਿੱਚ ਮੇਜ਼ਬਾਨ ਰੂਸ ਨੇ ਉਸ ਨੂੰ ਹਰਾਇਆ ਸੀ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੂਸੇਵਾਲਾ ਕੇਸ: ਬੱਬੂ ਮਾਨ ਤੇ ਮਨਕੀਰਤ ਔਲਖ ਨੂੰ ਪੁੱਛ-ਪੜਤਾਲ ਲਈ ਸੱਦਿਆ
Next articleਲਖੀਮਪੁਰ ਹਿੰਸਾ: ਆਸ਼ੀਸ਼ ਮਿਸ਼ਰਾ ਸਣੇ 13 ਖ਼ਿਲਾਫ਼ ਦੋਸ਼ ਆਇਦ