ਸ਼ਰਧਾ ਦੇ ਟੁਕੜੇ ਕਰਨ ਲਈ ਆਫ਼ਤਾਬ ਨੇ ਆਰੀ ਤੇ ਵੱਡੇ ਦੰਦਿਆਂ ਵਾਲੇ ਚਾਕੂ ਦੀ ਵਰਤੋਂ ਕੀਤੀ: ਫੋਰੈਂਸਿਕ ਮਾਹਿਰ

0
19

ਨਵੀਂ ਦਿੱਲੀ (ਸਮਾਜ ਵੀਕਲੀ):  ਫੋਰੈਂਸਿਕ ਮਾਹਿਰਾਂ ਅਤੇ ਵਕੀਲਾਂ ਨੂੰ ਸ਼ੱਕ ਹੈ ਕਿ ਆਫ਼ਤਾਬ ਅਮੀਨ ਪੂਨਾਵਾਲਾ ਨੇ ਅਪਰਾਧ ਨੂੰ ਅੰਜਾਮ ਦੇਣ ਲਈ ਆਰੀ ਤੇ ਵੱਡੇ ਦੰਦਿਆਂ ਵਾਲੇ ਚਾਕੂ ਦੀ ਵਰਤੋਂ ਕੀਤੀ ਸੀ। ਇਹ ਫੋਰੈਂਸਿਕ ਮਾਹਿਰ ਅਤੇ ਵਕੀਲ ਅਜਿਹੇ ਕਈ ਮਾਮਲੇ ਦੇਖ ਚੁੱਕੇ ਹਨ, ਜਿੱਥੇ ਅਪਰਾਧ ਨੂੰ ਅੰਜਾਮ ਦੇਣ ਤੋਂ ਬਾਅਦ ਲਾਸ਼ ਦੇ ਟੁਕੜੇ ਕਰ ਦਿੱਤੇ ਗਏ ਸਨ। ਪੂਨਾਵਾਲਾ (28) ‘ਤੇ ਆਪਣੀ ਲਿਵ-ਇਨ ਪਾਰਟਨਰ ਸ਼ਰਧਾ ਵਾਕਰ (27) ਦੀ ਹੱਤਿਆ ਕਰਨ ਅਤੇ ਉਸ ਦੀ ਲਾਸ਼ ਦੇ 35 ਟੁਕੜੇ ਕਰਨ ਦਾ ਦੋਸ਼ ਹੈ। ਦਿੱਲੀ ਪੁਲੀਸ ਹਾਲੇ ਤੱਕ ਹਥਿਆਰ ਬਰਾਮਦ ਨਹੀਂ ਕਰ ਸਕੀ ਪਰ ਸੋਸ਼ਲ ਮੀਡੀਆ ’ਤੇ ਚੱਲ ਰਹੀਆਂ ਕੁੱਝ ਖ਼ਬਰਾਂ ਮੁਤਾਬਕ ਅਪਰਾਧ ਵਿੱਚ ਵੱਡੇ ਚਾਕੂ ਜਾਂ ਆਰੀ ਦੀ ਵਰਤੋਂ ਕੀਤੀ ਗਈ ਸੀ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly