ਆਦਵਿੰਦਰ ਸਿੰਘ ਅਮਰ -ਪੰਜਾਬ ਸਟੇਟ ਐਗਰੀਕਲਚਰਲ ਇੰਪਲਮੈਂਟਸ ਮੈਨੂਫੈਕਚਰਰਜ਼ ਐਸੋਸੀਏਸ਼ਨ (PSAIMA) ਦੇ ਨਵੇਂ ਪ੍ਰਧਾਨ ਬਣੇ

ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਪਸਾਇਮਾ ਦੀ ਮੀਟਿੰਗ ਮਿਤੀ 28 ਸਤੰਬਰ ਨੂੰ ਪ੍ਰਧਾਨ ਸੰਤੋਖ ਸਿੰਘ ਜੀ ਦੀ ਰਹਿਨੁਮਾਈ ਹੇਠ ਸਤੰਬਰ ਮਹੀਨੇ ਦੀ ਮੀਟਿੰਗ ਸਫਲਤਾ ਪੂਰਵਕ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਸੰਪੰਨ ਹੋਈ , ਜਿਸ ਵਿੱਚ ਤਕਰੀਬਨ ਪੰਜਾਬ ਵਿੱਚੋਂ ਅਲੱਗ-ਅਲੱਗ ਸ਼ਹਿਰਾਂ ਤੋਂ 100 ਤੋਂ ਵੱਧ ਖੇਤੀਬਾੜੀ ਨਿਰਮਾਤਾ ਮੌਜੂਦ ਸਨ ।  ਇਸ ਮੀਟਿੰਗ ਵਿੱਚ ਤਰਨ ਇੰਡਸਟਰੀਜ਼ ਤੋਂ ਐਸ.ਬੀ. ਸਿੰਘ ਅਤੇ ਰੋਹਿਤ ਮਹਿਮਾਨ ਵਜੋਂ ਆਏ ਤੇ B.O.M.– ਬਿਲ ਆਫ ਮਟੀਰੀਅਲ ਅਤੇ ਗੂਗਲ ਸ਼ੀਟਸ ਬਿਜ਼ਨਸ ਬਾਰੇ ਸਾਰੇ ਮੈਂਬਰਾਂ ਨੂੰ ਲੈਕਚਰ ਦਿੱਤਾ ਅਤੇ ਮੈਂਬਰਾਂ ਨੂੰ ਉਦਾਹਰਨਾਂ ਦੇ ਕੇ ਦਿਖਾਇਆ ਗਿਆ ਕਿ B.O.M. ਬਣਾਉਣ ਦੀ ਸ਼ੁਰੂਆਤ ਕਿਵੇਂ ਕੀਤੀ ਜਾਵੇ । ਇਸ ਮੀਟਿੰਗ ਵਿੱਚ ਪੀ.ਏ. ਯੂ. ਲੁਧਿਆਣਾ ਦੇ ਖੇਤੀਬਾੜੀ ਵਿਭਾਗ ਦੇ ਹੈਡ, ਕਾਲਜ ਆਫ਼ ਐਗਰੀਕਲਚਰ ਡਾਕਟਰ ਮਹੇਸ਼ ਨਾਰੰਗ ਜੀ ਦੀ ਸਨਮਾਨਯੋਗ ਮੌਜੂਦਗੀ ਰਹੀ , ਜਿਨ੍ਹਾਂ ਨੇ ਮੀਟਿੰਗ ਵਿੱਚ ਚੱਲ ਰਹੇ ਮੁੱਦਿਆਂ ਤੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਸੰਸਥਾਵਾਂ ਨਾਲ ਟੈਸਟ ਰਿਪੋਰਟ ਦੇ ਮੁੱਦਿਆਂ ਬਾਰੇ ਵੀ ਗੱਲ ਬਾਤ ਸਾਂਝੀ ਕੀਤੀ। ਇਸ ਦੌਰਾਨ ਡਾਕਟਰ ਹਰਮਿੰਦਰ ਸਿੰਘ ਸਿੱਧੂ, ਪ੍ਰਿੰਸੀਪਲ ਵਿਗਿਆਨੀ ,ਪੀ.ਏ.ਯੂ. ਲੁਧਿਆਣਾ ਨੇ ਵੀ ਮੀਟਿੰਗ ਵਿੱਚ ਸ਼ਿਰਕਤ ਕੀਤੀ ਜਿਸ ਵਿੱਚ ਉਹਨਾਂ ਨੇ ਖੇਤੀ ਮਸ਼ੀਨਰੀ ਦੀਆਂ ਚੱਲ ਰਹੀਆਂ ਸਕੀਮਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਵਪਾਰਕ ਸਾਂਝ ਲਈ ਅਫ਼ਰੀਕਾ ਵਿੱਚ ਭਾਰਤੀ ਮਸ਼ੀਨਰੀ ਨੂੰ ਭੇਜਣ ਦੀਆਂ ਸੰਭਾਵਨਾਵਾਂ ਨੂੰ ਵੀ ਸਾਂਝਾ ਕੀਤਾ। ਹਰਦੀਪ ਸਿੰਘ ਹੈਪੀ (ਹੈੱਡ ਸੀ.ਆਰ.ਐਮ. ਵਿੰਗ) ਅਤੇ ਤੇਜਿੰਦਰ ਸਿੰਘ ਨੇ ਪਿਛਲੇ 2 ਮਹੀਨਿਆਂ ਤੋਂ ਐਸੋਸੀਏਸ਼ਨ ਵੱਲੋਂ ਕੀਤੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਚੱਲ ਰਹੀ ਸੀ.ਆਰ.ਐਮ. ਸਕੀਮ ਅਤੇ ਸਮੈਮ ਸਕੀਮ ਬਾਰੇ ਵੀ ਜਾਣਕਾਰੀ ਦਿੱਤੀ। ਇੰਡੀਆ ਐਗਰੋ ਐਕਸਪੋ 2024, ਜੋ ਕਿ 5-9 ਦਸੰਬਰ ਦੇ ਮਹੀਨੇ,  ਸਾਹਨੇਵਾਲ ਵਿਖੇ ਹੋਣ ਜਾ ਰਿਹਾ ਹੈ, ਸ੍ਰੀ ਕਪਿਲ,ਲਲਿਤ, ਅਮਨ ਸੇਖੋਂ ਤੇ ਗੁਰਵਿੰਦਰ ਸਿੰਘ ਨੇ ਮੀਟਿੰਗ ਵਿੱਚ ਪਹੁੰਚ ਕੇ ਪ੍ਰਦਰਸ਼ਨੀ ਬਾਰੇ ਜਾਣਕਾਰੀ ਸਾਂਝੀ ਕੀਤੀ।
ਵਾਸਟ ਲਿੰਕਰਜ਼ ਦੇ ਡਾਇਰੈਕਟਰ ਅਮਿਤ ਸ਼ਰਮਾ ਅਤੇ ਸੁਮਿਤ ਪਾਹੂਜਾ ਨੇ ਵੀ ਮੈਂਬਰਾਂ ਨਾਲ ਦੂਜੇ ਰਾਜਾਂ ਦੀ ਸਰਕਾਰੀ  ਨੀਤੀਆਂ, ਸਕੀਮਾਂ ਅਤੇ ਯੋਜਨਾ ਬਾਰੇ ਜਾਣਕਾਰੀ ਸਾਂਝੀ ਕੀਤੀ । ਐਸੋਸੀਏਸ਼ਨ ਵੱਲੋਂ ਆਦਵਿੰਦਰ ਸਿੰਘ ਅਮਰ ਨੂੰ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਜੋ ਪਿਛਲੇ 12 ਸਾਲਾਂ ਤੋਂ ਬਤੌਰ ਕਾਰਜਕਾਰੀ ਮੈਂਬਰ ਸਨ , ਸਾਰੇ ਮੈਂਬਰਾਂ ਵੱਲੋਂ ਨਵੇਂ ਬਣੇ ਪ੍ਰਧਾਨ ਦਾ ਨਿੱਘਾ ਸਵਾਗਤ ਕੀਤਾ। ਬਲਦੇਵ ਸਿੰਘ ਹੁੰਜਣ ਨੇ ਮੀਟਿੰਗ ਵਿੱਚ ਮੈਂਬਰਾਂ ਨਾਲ ਆਪਣੇ ਵਿਚਾਰ ਸਾਂਝਾ ਕਰਕੇ, ਮੀਟਿੰਗ ਵਿਚ ਹੋਏ ਏਜੰਡਿਆਂ ਬਾਰੇ ਗੱਲਬਾਤ ਕਰਕੇ ਮੀਟਿੰਗ ਦੀ ਸਮਾਪਤੀ ਕੀਤੀ ਤੇ ਸਾਰੇ ਆਏ ਮੈਂਬਰਾਂ ਦਾ ਧੰਨਵਾਦ ਕੀਤਾ ।
ਮੀਟਿੰਗ ਵਿੱਚ ਸੰਤੋਖ ਸਿੰਘ ਘੜਿਆਲ, ਬਲਦੇਵ ਸਿੰਘ ਹੁੰਜਣ , ਬਲਦੇਵ ਸਿੰਘ ਅਮਰ, ਆਦਵਿੰਦਰ ਸਿੰਘ ਅਮਰ , ਡਾ: ਮਹੇਸ਼ ਨਾਰੰਗ, ਡਾ: ਹਰਮਿੰਦਰ ਸਿੰਘ ਸਿੱਧੂ , ਬਲਦੇਵ ਸਿੰਘ ਅਮਰ, ਜਗਤਜੀਤ ਸਿੰਘ ਪਾਸੀ, ਸੁਖਪਾਲਬੀਰ ਸਿੰਘ ਪਾਸੀ, ਰਾਜਦੀਪ ਸਿੰਘ , ਹਰਦੀਪ ਸਿੰਘ ਹੈਪੀ, ਤੇਜਿੰਦਰ ਸਿੰਘ ਵਿਰਦੀ, ਜਸਵੀਰ ਸਿੰਘ, ਗੁਰਬਖਸ਼ ਸਿੰਘ, ਮਨਪ੍ਰੀਤ ਸਿੰਘ ਕੰਬੋਜ, ਮਨਦੀਪ ਸਿੰਘ ਰਿਆਤ, ਮਨਦੀਪ ਸਿੰਘ ਮਿਸਨ, ਦਰਸ਼ਨ ਸਿੰਘ, ਗੁਰਪ੍ਰੀਤ ਸਿੰਘ, ਮਨਜਿੰਦਰ ਸਿੰਘ ਮਨੀ, ਰਾਜੇਸ਼ ਪੰਜੂ, ਪਰਮਜੀਤ ਸਿੰਘ ਮਾਲੇਰਕੋਟਲਾ, ਵਾਸਟ ਲਿੰਕਰਸ, ਕੇ.ਐਸ.ਗਰੁੱਪ, ਜਗਤਜੀਤ ਗਰੁੱਪ, ਕਰਤਾਰ ਕੰਬਾਇਨ ਭਾਦਸੋਂ ਆਦਿ ਮੌਜੂਦ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪ੍ਰਿੰਸੀਪਲ ਸੁਖਵਿੰਦਰਜੀਤ ਸਿੰਘ ਜੀ ਦੀ ਸੇਵਾ ਮੁਕਤੀ ਤੇ ਨਿੱਘੀ ਵਿਦਾਇਗੀ
Next article“ਖੇਡਾਂ ਵਤਨ ਪੰਜਾਬ ਦੀਆਂ ” ਜਰਖੜ ਹਾਕੀ ਅਕੈਡਮੀ ਬਣੀ ਓਵਰਆਲ ਚੈਂਪੀਅਨ ਅੰਡਰ 14 ਸਾਲ ਅਤੇ 21 ਸਾਲ ਵਿੱਚ ਜਿੱਤਿਆ ਗੋਲਡ, ਅੰਡਰ 19 ਵਿੱਚ ਚਾਂਦੀ ਦਾ ਅਤੇ ਅੰਡਰ 17 ਸਾਲ ਕਾਂਸੀ ਦਾ ਤਮਗਾ ਜਿੱਤਿਆ