ਐਡਵੋਕੇਟ ਸ ਅਵਤਾਰ ਸਿੰਘ ਕਰੀਮਪੁਰੀ ਹਰ ਵਰਕਰ ਦੇ ਘਰ ਘਰ ਜਾ ਰਹੇ ਹਾਂ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਪਿੰਡ ਖੋਥੜ੍ਹਾਂ ਵਿਖੇ ਬਸਪਾ ਦੇ ਸੂਬਾ ਪ੍ਰਧਾਨ ਸ੍ਰ.ਅਵਤਾਰ ਸਿੰਘ ਕਰੀਮਪੁਰੀ ਜੀ ਪਹੁੰਚੇ! ਇਹ ਮਿਲਣੀ WBSP Supporter Harjinder USA ਦੇ ਗ੍ਰਹਿ ਵਿਖੇ ਹੋਈ! ਇਹ ਮਿਲਣੀ ਲੰਬੀ ਮੀਟਿੰਗ ਦੇ ਰੂਪ ਵਿੱਚ ਬਦਲ ਗਈ,ਲੰਬੀਆਂ ਵਿਚਾਰਾਂ ਹੋਈਆਂ! ਪ੍ਰਧਾਨ ਜੀ ਵੱਲੋਂ 15 ਮਾਰਚ ਦੀ ਫਗਵਾੜਾ ਵਿਖੇ ਸੂਬਾ ਪੱਧਰੀ ਰੈਲੀ ਲਈ ਦਿਸ਼ਾ-ਨਿਰਦੇਸ਼ ਦਿੱਤੇ ਗਏ ਅਤੇ ਸੰਗਠਨ ਦੀ ਮਜ਼ਬੂਤੀ ਲਈ ਬੂਥ ਪੱਧਰ ਤੇ ਮੀਟਿੰਗਾਂ ਕਰਕੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਮਿਸ਼ਨ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ! ਇਸ ਮੌਕੇ ਪ੍ਰਵੀਨ ਬੰਗਾ ਜਨਰਲ ਸਕੱਤਰ ਬਸਪਾ ਪੰਜਾਬ, ਅਸ਼ੋਕ ਕੁਮਾਰ ਸਾਬਕਾ ਸਰਪੰਚ ਖੋਥੜਾ ਉਪ ਪ੍ਰਧਾਨ ਹਲਕਾ ਬੰਗਾ, ਜਸਵਿੰਦਰ ਕੌਰ ਸਾਬਕਾ ਸਰਪੰਚ ਖੋਥੜਾ, ਬੀਬੀ ਗੁਰਦੇਵ ਕੌਰ ਸਾਬਕਾ ਉਪ ਚੇਅਰਮੈਨ ਬੰਗਾ, ਚਾਂਦੀ ਰਾਮ ਅਤੇ ਬਹੁਤ ਸਾਰੇ ਪਾਰਟੀ ਵਰਕਰ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous article9 ਯੋਧੇ ਸ਼ਹੀਦ ਹੋਏ ਅਤੇ 9 ਹੀ ਐਮ ਐਲ ਏ ਬਣੇ—ਐਡਵੋਕੇਟ ਸ ਅਵਤਾਰ ਸਿੰਘ ਕਰੀਮਪੁਰੀ
Next articleਸ਼ੱਕ ਇੱਕ ਬਿਮਾਰੀ….*