ਐਡਵੋਕੇਟ ਰਣਜੀਤ ਕੁਮਾਰ ਦੂਜੀ ਵਾਰ ਬਣੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਪ੍ਰਧਾਨ

ਕਨੇਡਾ/ ਵੈਨਕੂਵਰ (ਕੁਲਦੀਪ ਚੁੰਬਰ)- ਐਡਵੋਕੇਟ ਰਣਜੀਤ ਕੁਮਾਰ ਦੂਜੀ ਵਾਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਪ੍ਰਧਾਨ ਚੁਣੇ ਗਏ ਹਨ। ਇਸ ਪ੍ਰਧਾਨੀ ਦੇ ਪਦ ਨੂੰ ਪ੍ਰਾਪਤ ਕਰਕੇ ਰਣਜੀਤ ਸਿੰਘ ਐਡਵੋਕੇਟ ਨੇ ਕਿਹਾ ਕਿ ਉਹ ਪਹਿਲਾਂ ਵਾਂਗ ਆਪਣੀ ਕਿੱਤੇ ਵਿੱਚ ਲੋਕ ਸੇਵਾ ਲਈ ਹਾਜ਼ਰ ਹੈ ਅਤੇ ਵਕੀਲ ਭਾਈਚਾਰੇ ਦੇ ਹਰ ਮਸਲੇ ਨੂੰ ਹੱਲ ਕਰਵਾਉਣ ਲਈ ਉਹ ਆਪਣੀਆਂ ਸੇਵਾਵਾਂ ਦਾ ਸਰਬਉਚ ਪ੍ਰਯੋਗ ਕਰਨਗੇ। ਇਸ ਦੇ ਨਾਲ ਨਾਲ ਓਹ ਸਮਾਜੀ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕਰਦਿਆਂ ਸਮਾਜ ਦੀ ਭਲਾਈ ਲਈ ਪਹਿਲਾਂ ਵਾਂਗ ਹੀ ਸਮਾਜ ਸੇਵਾ ਕਰਨਗੇ ਅਤੇ ਆਪਣੇ ਮਿਸ਼ਨ ਤੇ ਪਹਿਰਾ ਦਿੰਦਿਆਂ ਰਹਿਬਰਾਂ ਦੀ ਗੱਲ ਨੂੰ ਜਨ ਜਨ ਤੱਕ ਪਹੁੰਚਾਉਂਦੇ ਰਹਿਣਗੇ । ਇਸ ਜਿੱਤ ਉਪਰੰਤ ਉਹਨਾਂ ਕਿਹਾ ਕਿ ਉਹ ਵਕੀਲ ਭਾਈਚਾਰੇ ਲਈ ਹਰ ਵੇਲੇ ਉਹਨਾਂ ਦੀ ਇੱਜਤ ਨੂੰ ਹੋਰ ਵੀ ਬੁਲੰਦ ਕਰਨ ਲਈ ਕਾਰਜਸ਼ੀਲ ਹੋਣਗੇ ਅਤੇ ਉਹਨਾਂ ਇਹ ਵੀ ਕਿਹਾ ਕਿ ਅਸੀਂ ਆਪਣੇ ਪ੍ਰੋਫੈਸ਼ਨ ਨੂੰ ਇਸ ਕਦਰ ਲੋਕ ਸੇਵਾ ਵਿੱਚ ਹਾਜ਼ਰ ਕਰਾਂਗੇ ਕਿ ਆਉਣ ਵਾਲੇ ਆਉਣ ਵਾਲੀਆਂ ਪੀੜ੍ਹੀਆਂ ਵਕਾਲਤ ਪ੍ਰੋਫੈਸ਼ਨ ਵੱਲ ਉਤਸ਼ਾਹਿਤ ਹੋਣਗੀਆਂ ਤੇ ਉਹ ਵੀ ਆਪਣੇ ਆਪ ਨੂੰ ਵਕਾਲਤ ਪ੍ਰੋਫੈਸ਼ਨ ਵਿੱਚ ਪਾ ਕੇ ਇਸ ਕਾਰਵਾਂ ਨੂੰ ਹੋਰ ਵੀ ਅੱਗੇ ਲੈ ਕੇ ਜਾਣਗੀਆਂ । ਉਹਨਾਂ ਇਸ ਜਿੱਤ ਮਗਰੋਂ ਸਾਰੇ ਹੀ ਵਕੀਲ ਭਾਈਚਾਰੇ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਜਿਨਾਂ ਨੇ ਉਸ ਨੂੰ ਬਿਨਾਂ ਕਿਸੇ ਭੇਦ ਭਾਵ ,ਜਾਤ ਪਾਤ, ਊਚ ਨੀਚ ਤੋਂ ਉੱਪਰ ਉੱਠ ਕੇ ਇਹ ਸੇਵਾ ਪ੍ਰਧਾਨ ਕਰਵਾਈ । ਉਹਨਾਂ ਇਸ ਮੌਕੇ ਕਿਹਾ ਕਿ ਇਸ 26 ਸਾਲ ਦੇ ਪ੍ਰੋਫੈਸ਼ਨ ਟਾਈਮ ਵਿੱਚ ਉਹਨਾਂ ਨੂੰ ਬਹੁਤ ਕੁਝ ਵਕੀਲ ਭਾਈਚਾਰੇ  ਤੋਂ ਸਿੱਖਣ ਨੂੰ ਮਿਲਿਆ। ਉਹਨਾਂ ਕਿਹਾ ਕਿ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਉਹ ਹਰ ਇੱਕ ਲੋੜਮੰਦ ਵਿਅਕਤੀ ਨੂੰ ਇਨਸਾਫ ਦਿਵਾਉਣਗੇ । ਜਿਕਰਯੋਗ ਹੈ ਕਿ ਐਡਵੋਕੇਟ ਰਣਜੀਤ ਕੁਮਾਰ ਇੱਕ ਬੇਹੱਦ  ਮਿਹਨਤੀ ਅਤੇ ਮਿਸ਼ਨਰੀ ਸਖਸ਼ੀਅਤ ਹੈ , ਜੋ ਸਮਾਜ ਦੀ ਹਰ ਸਮੇਂ ਪਹਿਰੇਦਾਰੀ ਕਰਦੇ ਆਏ ਹਨ ਅਤੇ ਭਾਰਤ ਰਤਨ ਬਾਬਾ ਸਾਹਿਬ ਡਾ. ਬੀ ਅੰਬੇਡਕਰ ਜੀ ਦੇ ਮਿਸ਼ਨ, ਉਨਾਂ ਦੀ ਵਿਚਾਰਧਾਰਾ ਨੂੰ ਸਮਰਪਿਤ ਹੋ ਕੇ ਲੋਕ ਹਿਤਾਂ ਵਿੱਚ ਉਤਰੇ ਹਨ । ਸਮਾਜ ਵਿੱਚ ਉਹਨਾਂ ਦੀ ਇੱਕ ਚੰਗੇ ਅਤੇ ਯੋਗ ਬੁਲਾਰੇ ਵਜੋਂ ਸਥਾਪਿਤੀ ਹੋ ਚੁੱਕੀ ਹੈ । ਵਕਾਲਤ ਪ੍ਰੋਫੈਸ਼ਨ ਵਿੱਚ ਉਹ ਆਪਣੀਆਂ ਸੇਵਾਵਾਂ ਬਤੌਰ ਏ ਪ੍ਰਧਾਨ ਬੇਝਿਜਕ, ਨਿਧੱੜਕ ,ਜਾਂਬਾਜ ਹੋ ਕੇ ਨਿਭਾਉਣ, ਸਾਡੀ ਇਹੀ ਦਿਲੀ ਦੁਆ ਹੈ ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article ਏਹੁ ਹਮਾਰਾ ਜੀਵਣਾ ਹੈ – 464
Next article ਏਹੁ ਹਮਾਰਾ ਜੀਵਣਾ ਹੈ -463