(ਸਮਾਜ ਵੀਕਲੀ)
ਜੀਵਨ ਰੂਪੀ ਖੇਤੀ ਦੇ ਵਿੱਚ
ਬੀਜ, ਬੀਜ ਲੈ ਚੰਗੇ
ਨਫ਼ਰਤ ਸਾੜਾ ਵੱਢਣਾ ਔਖੈ
ਲ਼ੈ ਨਾ ਪੁੱਠੇ ਪੰਗੇ
ਦਇਆ ਧਰਮ ਦਾ ਛਿੱਟਾ ਦੇ ਕੇ, ਚੰਗੀ ਫ਼ਸਲ ਉਗਾਅ ਲੈ
ਸਾੜਾ ਈਰਖਾ ਨੇੜ ਨਾ ਫੜਕੇ,
ਪਿਆਰ ਦਾ ਡਰਨਾ ਲਾ ਲੈ
ਜਿੰਨੇਂ ਮਰਜ਼ੀ ਦਾਮ ਕਮਾ ਲਈਂ,
ਮਿਲਣਗੇ ਮੂੰਹੋਂ ਮੰਗੇ
ਨਫ਼ਰਤ ਸਾੜਾ,,,,,
ਠੱਗੀ ਧੋਖਾ ਮਾੜਾ ਹੁੰਦੈ
ਗੁਰੂਆਂ ਨੇ ਸਮਝਾਇਆ
ਦਸਾਂ ਨਹੁੰਆਂ ਦੀ ਕਿਰਤ ਕਮਾ ਲੈ
ਖਾ ਨਾ ਹੱਕ ਪਰਾਇਆ
ਜੱਗ ਤੇ ਸਾਰੇ ਨੰਗੇ ਆਏ
ਜਾਣਾ ਵੀ ਹੈ ਨੰਗੇ
ਨਫ਼ਰਤ ਸਾੜਾ ਵੱਢਣਾ ਔਖੈ,,,,
ਹੈਂਕੜਬਾਜ਼ੀ ਚਾਰ ਦਿਨਾਂ ਦੀ ਸਦਾ ਨਾ ਇਹਨੇ ਰਹਿਣਾ
ਫਿਰ ਪਛਤਾਇਆਂ ਕੁੱਝ ਨਹੀਂ ਹੋਣਾ ਮੰਨ ਫ਼ੌਜੀ ਦੀ ਕਹਿਣਾ
ਸਮਾਂ ਬੀਤਿਆ ਮੁੜ ਨਹੀਂ ਆਉਂਦਾ,ਇੱਕ ਵਾਰੀ ਜੋ ਲੰਘੇ
ਨਫ਼ਰਤ ਸਾੜਾ ਵੱਢਣਾ ਔਖੈ ਨਾ ਲੈ ਪੁੱਠੇ ਪੰਗੇ।
ਅਮਰਜੀਤ ਸਿੰਘ ਫ਼ੌਜੀ
ਪਿੰਡ ਦੀਨਾ ਸਾਹਿਬ
ਜ਼ਿਲ੍ਹਾ ਮੋਗਾ ਪੰਜਾਬ
94174-04804