ਨਸ਼ਾਖੋਰੀ ਦੇ ਮਾੜੇ ਪ੍ਰਭਾਵਾਂ ਤੇ ਇਲਾਜ ਬਾਰੇ ਸਕੂਲ ਵਿੱਚ ਜਾਗਰੂਕਤਾ ਸੈਮੀਨਾਰ ਕਰਵਾਇਆ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਅੱਜ ਕੋਮਲ ਮਿੱਤਲ ਆਈ.ਏ.ਐਸ. ਮਾਣਯੋਗ ਡਿਪਟੀ ਕਮਿਸ਼ਨਰ-ਕਮ ਚੇਅਰਪਰਸਨ, ਡਾ.ਹਰਬੰਸ ਕੌਰ ਡਿਪਟੀ ਮੈਡੀਕਲ ਕਮਿਸ਼ਨਰ-ਕਮ ਮੈਂਬਰ ਸਕੱਤਰ ਜੀ ਦੇ ਹੁਕਮਾਂ ਅਨੁਸਾਰ ਸਰਕਾਰੀ ਹਾਈ ਸਕੂਲ ਕਪਾਹਟ ਵਿਖੇ ਇੰਚਾਰਜ ਬਿਮਲਾ ਦੇਵੀ ਦੀ ਅਗਵਾਈ ਵਿੱਚ ਨਸ਼ਾਖੋਰੀ ਦੇ ਮਾੜੇ ਪ੍ਰਭਾਵਾਂ ਬਾਰੇ ਅਤੇ ਇਸ ਦੇ ਇਲਾਜ ਬਾਰੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਤੇ ਜ਼ਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਹੁਸ਼ਿਆਰਪੁਰ ਤੋਂ ਕਾਊ਼ਂਸਲਰ ਪ੍ਰਸ਼ਾਂਤ ਆਦਿਆ ਮੁੱਖ ਬੁਲਾਰੇ ਵਜੋਂ ਹਾਜ਼ਰ ਹੋਏ। ਇਸ ਮੌਕੇ ਤੇ ਉਨ੍ਹਾਂ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਅਨੁਸਾਰ ਨਸ਼ਾਖੋਰੀ ਇਕ ਲੰਬਾ ਸਮਾਂ ਚੱਲਣ ਵਾਲੀ ਅਤੇ ਬਾਰ ਬਾਰ ਹੋਣ ਵਾਲੀ ਮਾਨਸਿਕ ਬਿਮਾਰੀ ਹੈ ਜੋ ਕਿ ਪੰਜ+ਆਬ ਦੀ ਧਰਤੀ ਵਿੱਚ ਪੰਜਾਬ ਦੀ ਜਵਾਨੀ ਨੂੰ ਘੁੰਨ ਦੀ ਤਰ੍ਹਾਂ ਖਾ ਰਿਹਾ ਹੈ। ਪੰਜਾਬ ਦੇ ਗੱਭਰੂ ਜੋ ਕਿ ਦੁੱਧਾਂ, ਘਿਓ, ਮੱਖਣ ਲੱਸੀ ਅਤੇ ਮਲਾਈ ਖਾਂਦੇ ਸੀ ਅੱਜ ਦਾ ਓਹੀ ਗੱਭਰੂ ਨਸ਼ਿਆਂ ਦੀ ਬੁਕਲ ਵਿੱਚ ਪੂਰੀ ਤਰ੍ਹਾ ਜਕੜਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸਾਡੇ ਨੌਜਵਾਨਾਂ, ਬੱਚਿਆਂ ਨੂੰ ਜਾਗਰੂਕਤ ਹੋਣ ਦੀ ਲੋੜ ਹੈ ਤਾਂ ਜੋ ਪੰਜਾਬ ਦਾ ਆਉਣ ਵਾਲਾ ਭਵਿੱਖ ਜੋ ਕਿ ਅਧਿਆਪਕ, ਵਕੀਲ, ਡਾਕਟਰ, ਜੱਜ ਅਤੇ ਹੋਰ ਕਈ ਉਚ ਅਹੁਦਿਆਂ ਤੇ ਵਿਰਾਜਮਾਨ ਹੋਣਗੇ ਉਸ ਨੂੰ ਬਚਾਉਣ ਲਈ ਸਾਨੂੰ ਗਰਾਊਂਡ 0 ਤੋਂ ਜਾਗਰੂਕ ਹੋਣ ਦੀ ਲੋੜ ਹੈ। ਸਕੂਲ ਦੇ ਵਿੱਚ ਬੱਚਿਆਂ ਦੇ ਮਾਧਿਅਮ ਰਾਹੀਂ ਇਹ ਸੰਦੇਸ਼ ਹਰ ਘਰ ਹਰ ਗਲੀ, ਹਰ ਨੁੱਕੜ ਤੱਕ ਪਹੁੰਚਾਉਣਾ ਸਾਡਾ ਮੁੱਖ ਮੰਤਵ ਹੈ। ਇਸ ਮੌਕੇ ਤੇ ਉਨ੍ਹਾਂ ਨੇ ਨਸ਼ਿਆਂ ਦੇ ਕਾਰਨ, ਪ੍ਰਭਾਵ ਅਤੇ ਇਲਾਜ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਤਾਂ ਜੋ ਸਾਡਾ ਬਚਪਨ, ਜਵਾਨੀ ਨਸ਼ਿਆਂ ਤੋਂ ਬਚ ਸਕੇ। ਇਸ ਮੌਕੇ ਉਨ੍ਹਾਂ ਨੇ ਬੱਚਿਆਂ ਨੂੰ ਨਸ਼ਾਮੁਕਤ ਰਹਿਣ ਦੀ ਸਹੁੰ ਵੀ ਚੁਕਾਈ। ਇਸ ਮੌਕੇ ਤੇ ਅੰਕੁਰ, ਭਾਰਤੀ, ਦੀਪਕ ਕੁਮਾਰ, ਜਗਜੀਤ ਸਿੰਘ, ਗੁਰਪ੍ਰੀਤ ਕੌਰ ਤੇ ਸਮੂਹ ਸਟਾਫ ਹਾਜ਼ਰ ਸੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਰੋਟਰੀ ਕਲੱਬ ਨੇ ਡਿਜੀਟਲ ਲਾਇਬ੍ਰੇਰੀ ਨੂੰ ਦਾਨ ਕੀਤੇ 4 ਸਟੀਲ ਦੇ ਬਣੇ ਬੈਂਚ
Next articleਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਾਂਝੇ ਉਪਰਾਲੇ ਨਾਲ ਵਿਦਿਆ ਦੇ ਖੇਤਰ ਵਿਚ ਨਵੀਂ ਕ੍ਰਾਂਤੀ ਆ ਸਕਦੀ ਹੈ – ਪ੍ਰੋਫੈਸਰ ਬਹਾਦਰ ਸਿੰਘ ਸੁਨੇਤ