HOME ਮਿਲਾਵਟ ਦੇ ਨਿਸ਼ਾਨ – ਹਸਪਤਾਲਾਂ ਦੀਆਂ ਲਾਈਨਾਂ

ਮਿਲਾਵਟ ਦੇ ਨਿਸ਼ਾਨ – ਹਸਪਤਾਲਾਂ ਦੀਆਂ ਲਾਈਨਾਂ

ਮੰਜੂ ਰਾਇਕਾ
   (ਸਮਾਜ ਵੀਕਲੀ)   ਸਮਾਜ ਅੱਗੇ ਵਧ ਰਿਹਾ ਹੈ।ਤਕਨੀਕ, ਵਿਗਿਆਨ, ਤੇ ਆਧੁਨਿਕਤਾ ਦੀਆਂ ਚਮਕਦਾਰ ਰੋਸ਼ਨੀਆਂ ਵਿਚ। ਪਰ ਇਹ ਰੋਸ਼ਨੀਆਂ ਸਾਡੇ ਲਈ ਕਿੰਨੀਆਂ ਤਕਲੀਫ਼ਦਾਇਕ ਹਨ, ਜਦ ਉਹ ਸਾਨੂੰ ਮਿਲਾਵਟਖੋਰੀ ਵਾਂਗ ਸਮਾਜਕ ਬਿਮਾਰੀਆਂ ਵੱਲ ਅੰਨ੍ਹਾ ਕਰ ਦਿੰਦੇ ਹਨ।ਅੱਜ ਅਸੀਂ ਦੁੱਧ ਪੀ ਰਹੇ ਹਾਂ,ਪਰ ਅਸਲ ਵਿੱਚ ਸਾਬਣ ਮਿਲਿਆ ਪਾਣੀ, ਮਾਵਾ ਖਾ ਰਹੇ ਹਾਂ ਪਰ ਅੰਦਰ ਸਿੰਥੈਟਿਕ ਰੰਗ, ਮਿਰਚਾਂ ਦੀ ਥਾਂ ਇੱਟਾਂ ਦਾ ਬੁਰਾਦਾ। ਇਹ ਕੋਈ ਕਲਪਨਾ ਨਹੀਂ, ਸੱਚ ਹੈ। ਅਜਿਹੀ ਮਿਲਾਵਟ ਨਾ ਸਿਰਫ਼ ਸਿਹਤ ਦਾ ਨਾਸ ਕਰ ਰਹੀ ਹੈ, ਸਗੋਂ ਆਮ ਆਦਮੀ ਦੀ ਭਰੋਸੇ ਨੂੰ ਵੀ ਹਿਲਾ ਰਹੀ ਹੈ। ਮਿਲਾਵਟਖੋਰੀ ਇੱਕ ਮੌਨ ਵਾਲਾ ਜ਼ਹਿਰ ਹੈ।ਮਿਲਾਵਟਖੋਰੀ ਸਿੱਧੀ ਤਰ੍ਹਾਂ ਕਿਸੇ ਨੂੰ ਗੋਲੀ ਮਾਰਣ ਵਰਗੀ ਨਹੀਂ, ਪਰ ਇਹ “ਚੁੱਪ-ਚਾਪ ਮੌਤ” ਵਰਗੀ ਹੈ। ਲੋਕ ਖਾਂਦੇ ਰਹਿੰਦੇ ਹਨ, ਬੀਮਾਰ ਲੱਗਦੀਆਂ ਰਹਿੰਦੀਆਂ ਹਨ , ਤੇ ਹਸਪਤਾਲਾਂ ਵਿੱਚ ਲਾਈਨਾਂ ਲੱਗੀਆਂ ਰਹਿੰਦੀਆਂ ਹਨ। ਜੇ ਤੁਸੀਂ ਕਦੇ ਵੀ ਕਿਸੇ ਸਰਕਾਰੀ ਹਸਪਤਾਲ ਦੀ ਓ.ਪੀ.ਡੀ. ਦੇ ਬਾਹਰ ਲਾਈਨ ਦੇਖੀ ਹੋਵੇ ਤਾਂ ਤੁਹਾਨੂੰ ਇਹ ਲਫ਼ਜ਼ “ਮਿਲਾਵਟ ਦੇ ਨਿਸ਼ਾਨ” ਸੱਚ ਲੱਗਣ ਲੱਗਣਗੇ।  ਲਾਭ ਦੀ ਲਾਲਚ ਜਾਂ ਨੈਤਿਕਤਾ ਦੀ ਮੌਤ?ਇਹ ਸਿਰਫ਼ ਵਿਕਰੇਤਿਆਂ ਦੀ ਲਾਲਚ ਨਹੀਂ, ਸਗੋਂ ਸਰਕਾਰ, ਨਿਗਰਾਨੀ ਸਿਸਟਮ ਅਤੇ ਸਾਡੀ ਨਾਗਰਿਕ ਚੁੱਪੀ ਵੀ ਉਤਨੀ ਹੀ ਜ਼ਿੰਮੇਵਾਰ ਹੈ। ਜਦ ਅਸੀਂ ਮਿਲਾਵਟੀ ਚੀਜ਼ ਖਰੀਦਣ ‘ਤੇ ਵੀ “ਚਲੋ ਕੋਈ ਗੱਲ ਨਹੀਂ” ਕਹਿ ਦਿੰਦੇ ਹਾਂ, ਅਸੀਂ ਵੀ ਉਸ ਜ਼ਹਿਰ ਨੂੰ ਸਹਿਮਤ ਹੋ ਕੇ ਖਾਂਦੇ ਹਾਂ।ਕਿ ਹੱਲ ਹੋ ਸਕਦਾ ਹੈ?ਸਖ਼ਤ ਕਾਨੂੰਨ ਬਨਣ ਅਤੇ ਲਾਗੂ ਹੋਣ ਚਾਹੀਦੇ ਹਨ।ਖੁਦ ਨਾਗਰਿਕ ਹੋਣ ਦੇ ਨਾਤੇ ਅਸੀਂ ਵੀ ਸ਼ਿਕਾਇਤ, ਜਾਂਚ ਅਤੇ ਸਾਵਧਾਨੀ ਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ।ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਨੈਤਿਕ ਸਿੱਖਿਆ ਵੀ ਮਿਲਣੀ ਚਾਹੀਦੀ ਹੈ ।ਜਿਥੇ ਲਾਭ ਨਹੀਂ, ਇਮਾਨਦਾਰੀ ਮੁੱਲ ਬਣੇ। ਸੋਚੋ ਕੀ ਖਾ ਰਹੇ ਹੋ?ਇਹ ਲੇਖ ਸਿਰਫ਼ ਪੜ੍ਹਨ ਲਈ ਨਹੀਂ, ਜਾਗਣ ਲਈ ਹੈ। ਜੇ ਅਸੀਂ ਅੱਜ ਵੀ ਚੁੱਪ ਰਹੇ, ਤਾਂ ਕੱਲ੍ਹ ਸਾਡੀਆਂ ਔਲਾਦਾਂ ਲਈ ਸਿਰਫ਼ ਹਸਪਤਾਲਾਂ ਦੀਆਂ ਲਾਈਨਾਂ ਹੀ ਵਿਰਾਸਤ ਵਜੋਂ ਛੱਡਾਂਗੇ। “ਮਿਲਾਵਟਖੋਰੀ ਨੂੰ ਰੋਕਣ ਲਈ ਕਾਨੂੰਨ ਬਣਵਾਓ,ਪਰ ਕਿਰਦਾਰ ਵੀ ਬਦਲੋ”। ਕਿਉਂਕਿ ਖ਼ਤਰਾ ਸਿਰਫ਼ ਪਲੇਟ ਵਿੱਚ ਨਹੀਂ,  ਸਾਡੀ ਨੀਅਤ ਵਿੱਚ ਵੀ ਹੁੰਦਾ ਹੈ।”
ਮੰਜੂ ਰਾਇਕਾ ਸੰਗਰੂਰ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਇੱਕ ਜੰਗ ਦੀ ਕਹਾਣੀ
Next articleਕਾਂਗਰਸ ਨੇ ਅੰਮ੍ਰਿਤਪਾਲ ਭੌਂਸਲੇ ਨੂੰ ਬਣਾਇਆ ਨਕੋਦਰ ਹਲਕੇ ਦਾ ਕੋਆਰਡੀਨੇਟਰ